*ਇਤਿਹਾਸਕ ‘ਦਮੜੀ ਸ਼ੋਭਾ ਯਾਤਰਾ’ ਸ੍ਰੀ ਗੁਰੂ ਰਵਿਦਾਸ ਪਬਲਿਕ ਸਕੂਲ ਚੂਹੜਵਾਲੀ ਤੋਂ ਭਲਕੇ ਹੋਵੇਗੀ ਰਵਾਨਾ-ਸੰਤ ਨਿਰਮਲ ਦਾਸ ਬਾਬੇ ਜੌੜੈ*
ਜਲੰਧਰ/ਕਿਸ਼ਨਗੜ੍ਹ, 3 ਅਪ੍ਰੈਲ (ਵਿਜੈ ਕੁਮਾਰ ਰਮਨ):-ਗੁਰੂ ਰਵਿਦਾਸ ਸਾਧੂ ਸੰਪ੍ਰਦਾਇਕ ਸੁਸਾਇਟੀ ਪੰਜਾਬ ਦੇ ਸੰਤ ਮਹਾਪੁਰਸ਼ਾਂ ਦੇ ਸਹਿਯੋਗ ਨਾਲ ਇਤਿਹਾਸਕ 'ਦਮੜੀ ਸ਼ੋਭਾ ਯਾਤਰਾ' 4 ਅਪ੍ਰੈਲ ਨੂੰ ਸ੍ਰੀ ਗੁਰੂ ਰਵਿਦਾਸ ਪਬਲਿਕ ਸਕੂਲ ਪਿੰਡ ਚੂਹੜਵਾਲੀ ਵਿਖੇ ਸੰਤ ਸਰਵਣ ਦਾਸ ਬੋਹਣ ਹੁਸ਼ਿਆਰਪੁਰ ਚੇਅਰਮੈਨ ਅਤੇ ਸੰਤ ਨਿਰਮਲ ਦਾਸ ਬਾਬੇ ਜੋੜੋ ਪ੍ਰਧਾਨ ਗੁਰੂ ਰਵਿਦਾਸ ਸਾਧੂ ਸੰਪ੍ਰਦਾਇਕ ਸੁਸਾਇਟੀ ਪੰਜਾਬ ਦੀ ਅਗਵਾਈ ਹੇਠ ਸੰਤ ਮਹਾਂਪੁਰਸ਼ਾਂ ਦੀ ਦੇਖ ਰੇਖ ਹੇਠਾਂ 4 ਅਪ੍ਰੈਲ ਸਵੇਰੇ 8 ਵਜੇ ਤੋਂ 10 ਵਜੇ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਮੌਜੂਦਗੀ 1 ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ 1 ਸਜਾਈ ਗਈ ਸੁੰਦਰ ਪਾਲਕੀ ਅਤੇ ਬੈਂਡ ਵਾਜਿਆਂ ਨਾਲ ਕੀਰਤਨ ਕਰਦੀ ਹੋਈ ਪਿੰਡ ਚੂਹੜਵਾਲੀ ਤੋਂ ਆਦਮਪੁਰ, ਭੋਗਪੁਰ, ਬੁੱਲੋਵਾਲ, ਹੁਸ਼ਿਆਰਪੁਰ ਚੱਬੇਵਾਲ, ਮਾਹਿਲਪੁਰ, ਗੜ੍ਹਸ਼ੰਕਰ ਤੋਂ ਹੁੰਦੀ ਹੋਈ ਚਰਨ ਛੋਹ ਗੰਗਾ ਅੰਮ੍ਰਿਤ ਕੁੰਡ ਖੁਰਾਲਗੜ੍ਹ ਵਿਖੇ ਪਹੁੰਚੇਗੀ ਜਿੱਥੇ ਰਾਤ ਨੂੰ ਵਿਸ਼ਰਾਮ ਹੋਵੇਗਾ। 5 ਅਪ੍ਰੈਲ ਨੂੰ ਸਵੇਰੇ ਯਾਤਰਾ ਖੁਰਾਲਗੜ੍ਹ ਤੋਂ ਆਰੰਭ ਹੋ ਕੇ ਸ੍ਰੀ ਗੁਰੂ ਰਵਿਦਾਸ ਬੇਗਮਪੁਰਾ ਸਦਨ ਮਹਿਮਦਪੁਰ ਭੰਗਲ, ਰਾਮਪੁਰ ਖੇੜਾ, ਸ੍ਰੀ ਆਨੰਦਪੁਰ ਸਾਹਿਬ, ਰੋਪੜ, ਮੋਹਾਲੀ,ਯਮੁਨਾ ਨਗਰ ਬਾਈਪਾਸ, ਸਹਾਰਨਪੁਰ ਤੋਂ ਹੁੰਦਿਆਂ ਹੋਇਆ ਸ੍ਰੀ ਗੁਰੂ ਰਵਿਦਾਸ ਦੇ ਇਤਿਹਾਸਕ ਯਾਦਗਾਰੀ ਗੇਟ ਹਰਿ ਕੀ ਪੌੜੀ ਗੰਗਾ ਹਰਿਦੁਆਰ ਤੱਕ ਪਹੁੰਚੇਗੀ। ਸ਼ਾਮ ਨੂੰ ਆਰਤੀ ਉਪਰੰਤ ਸ਼ੋਭਾ ਯਾਤਰਾ ਦੀ ਸਮਾਪਤੀ ਹੋਵੇਗੀ। ਸੰਤ ਨਿਰਮਲ ਦਾਸ ਨੇ ਦੱਸਿਆ ਕਿ 7 ਅਪ੍ਰੈਲ ਨੂੰ ਸਵੇਰੇ 9 ਵਜੇ ਨਿਰਮਲਾ ਛਾਉਣੀ ਭਗਵਾਨ ਰਵਿਦਾਸ ਬੇਗਮਪੁਰਾ ਆਸ਼ਰਮ ਵਿਚ ਸੰਤ ਮਹਾਪੁਰਸ਼ਾਂ ਦੀ ਹਾਜ਼ਰੀ ਵਿਚ ਝੰਡੇ ਦੀ ਰਸਮ ਅਦਾ ਕੀਤੀ ਜਾਵੇਗੀ ਉਪਰੰਤ 10 ਵਜੇ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਉਤਸਵ ਮਨਾਉਣ ਸਬੰਧੀ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ ਉਪਰੰਤ ਖੁੱਲ੍ਹੇ ਪੰਡਾਲ ਵਿਚ ਦੀਵਾਨ ਸਜਾਏ ਜਾਣਗੇ, ਜਿੱਥੇ ਸੰਤਾਂ ਮਹਾਂਪੁਰਸ਼ਾਂ ਵਲੋਂ ਗੁਰੂ ਰਵਿਦਾਸ ਜੀ ਦੇ ਜੀਵਨੀ ਬਾਰੇ ਕੀਰਤਨ ਅਤੇ ਕਥਾ ਰਾਹੀਂ ਸੰਗਤਾਂ ਨੂੰ ਨਿਹਾਲ ਕਰ ਕੇ ਉਨ੍ਹਾਂ ਦਾ ਜੀਵਨ ਸਫ਼ਲ ਬਣਾਉਣਗੇ। ਸਮਾਗਮ ਦੀ ਸਮਾਪਤੀ ਹੋਵੇਗੀ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ।
0 Comments