*ਪਠਾਨਕੋਟ ਚੌਕ ਰੋਡ 'ਨੇੜੇ ਸਥਿਤ ਆਈਸੀਆਈਸੀ ਬੈਂਕ ਦਾ ਏਟੀਐਮ ਤੋੜਨ ਦੀ ਚੋਰਾਂ ਵੱਲੋਂ ਕੀਤੀ ਗਈ ਨਾਕਾਮ ਕੋਸ਼ਿਸ਼*

*ਪਠਾਨਕੋਟ ਚੌਕ ਰੋਡ 'ਨੇੜੇ ਸਥਿਤ ਆਈਸੀਆਈਸੀ ਬੈਂਕ ਦਾ ਏਟੀਐਮ ਤੋੜਨ ਦੀ ਚੋਰਾਂ ਵੱਲੋਂ ਕੀਤੀ ਗਈ ਨਾਕਾਮ ਕੋਸ਼ਿਸ਼* 

ਜਲੰਧਰ, 24 ਮਾਰਚ,  (ਵਿਜੈ ਕੁਮਾਰ ਰਮਨ): - ਥਾਣਾ 8 ਅਧੀਨ ਆਉਂਦੇ ਪਠਾਨਕੋਟ ਚੌਕ ਰੋਡ 'ਤੇ ਸੰਤ ਵਸਲ ਫੈਕਟਰੀ ਨੇੜੇ ਸਥਿਤ ਆਈਸੀਆਈਸੀ ਬੈਂਕ ਦਾ ਏਟੀਐਮ ਤੋੜਨ ਦੀ ਚੋਰਾਂ ਵੱਲੋਂ ਕੀਤੀ ਗਈ ਕੋਸ਼ਿਸ਼ ਨਾਕਾਮ ਹੋ ਗਈ। ਵਾਰਦਾਤ ਦੌਰਾਨ ਬਾਈਕ ਦੀਆਂ ਲਾਈਟਾਂ ਦੇਖ ਕੇ ਚੋਰ ਫਰਾਰ ਹੋ ਗਏ। ਇਸ ਸਬੰਧੀ ਬੈਂਕ ਮੁਲਾਜ਼ਮ ਨੇ ਪੁਲੀਸ ਨੂੰ ਸ਼ਿਕਾਇਤ ਕੀਤੀ ਅਤੇ ਜਾਂਚ ਦੌਰਾਨ ਪੁਲੀਸ ਨੇ ਅਣਪਛਾਤੇ ਚੋਰਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਜਾਂਚ ਅਧਿਕਾਰੀ ਏਐਸਆਈ ਨਿਰਮਲ ਸਿੰਘ ਨੇ ਦੱਸਿਆ ਕਿ ਅਮਿਤ ਕੁਮਾਰ ਵਾਸੀ ਜੀਟੀਬੀ ਨਗਰ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਹ ਆਈਸੀਆਈ ਬੈਂਕ ਦੇ ਆਡਿਟ ਵਿਭਾਗ ਵਿੱਚ ਕੰਮ ਕਰਦਾ ਹੈ। ਸ਼ੁੱਕਰਵਾਰ ਸਵੇਰੇ ਜਦੋਂ ਉਹ ਆਡਿਟ ਲਈ ਏ.ਟੀ.ਐਮ ਪਹੁੰਚੇ ਤਾਂ ਏ.ਟੀ.ਐਮ ਮਸ਼ੀਨ ਟੁੱਟੀ ਹੋਈ ਸੀ।

ਜਿਸ ਤੋਂ ਬਾਅਦ ਉਸ ਨੇ ਏ.ਟੀ.ਐਮ ਦੇ ਅੰਦਰ ਲੱਗੇ ਸੀ.ਸੀ.ਟੀ.ਵੀ ਕੈਮਰੇ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਦੋ ਚੋਰ ਦੇਰ ਰਾਤ ਏ.ਟੀ.ਐਮ ਅੰਦਰ ਦਾਖਲ ਹੋਏ ਅਤੇ ਮਸ਼ੀਨ ਤੋੜ ਕੇ ਨਕਦੀ ਕੱਢਣ ਦੀ ਕੋਸ਼ਿਸ਼ ਕੀਤੀ ਪਰ ਚੋਰ ਨਾਕਾਮ ਰਹੇ | ਪੁਲੀਸ ਨੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

Post a Comment

0 Comments