*ਹੋਲਾ ਮਹੱਲਾ ਲੰਗਰ ਦੀ ਨਿਰੰਤਰ ਸੇਵਾਵਾਂ ਦੌਰਾਨ ਸ਼ਹਿਰ ਦੀ ਸੰਗਤਾਂ ਵਲੋਂ ਹਾਜ਼ਰੀਆਂ ਭਰੀਆਂ*

*ਹੋਲਾ ਮਹੱਲਾ ਲੰਗਰ ਦੀ ਨਿਰੰਤਰ ਸੇਵਾਵਾਂ ਦੌਰਾਨ ਸ਼ਹਿਰ ਦੀ ਸੰਗਤਾਂ ਵਲੋਂ ਹਾਜ਼ਰੀਆਂ ਭਰੀਆਂ*
(ਫੋਟੋ ਕੈਪਸ਼ਨ -ਹੋਲਾ ਮੁਹੱਲਾ ਲੰਗਰਾਂ ਦੌਰਾਨ ਕੁਲਵੰਤ ਸਿੰਘ ਮੰਨਣ, ਰਣਜੀਤ ਸਿੰਘ ਰਾਣਾ, ਦੂਸਰੀ ਤਸਵੀਰ ਸਿੰਘ ਮਹਿੰਦਰਜੀਤ ਸਿੰਘ ਪ੍ਰਧਾਨ ਤੇ ਜਿੰਦਰ ਸਿੰਘ ਪ੍ਰਦੇਸ਼ੀ, ਹਰਪਾਲ ਸਿੰਘ) 
ਜਲੰਧਰ, 27 ਮਾਰਚ (ਵਿਜੈ ਕੁਮਾਰ ਰਮਨ) ਹੋਲਾ ਮੁਹੱਲਾ ਸ੍ਰੀ ਅਨੰਦਪੁਰ ਸਾਹਿਬ ਜੀ ਦੇ ਦਰਸ਼ਨ ਕਰਨ ਉਪਰੰਤ ਆਉਣ ਵਾਲੀਆਂ ਸੰਗਤਾਂ ਲਈ 23 ਮਾਰਚ ਤੋਂ ਆਰੰਭੇ ਹੋਲਾ ਮੁਹੱਲਾ ਲੰਗਰ ਜਾਰੀ ਹਨ। ਜਿਹਨਾਂ ਵਿੱਚ ਮੱਕੀ ਦੀ ਰੋਟੀ, ਸਰੋੱ ਦਾ ਸਾਗ, ਲੱਸੀ ਜਲੇਬੀਆਂ, ਦਾਲਾਂ ਸਬਜ਼ੀਆਂ ਤੇ ਪ੍ਰਸ਼ਾਦਿਆਂ ਦੇ ਅਤੁੱਟ ਲੰਗਰ ਚਲਾਏ ਗਏ। ਜਿਸ ਦੌਰਾਨ ਸ਼ਹਿਰ ਦੀ ਸਿੰਘ ਸਭਾਵਾਂ ਸਿੱਖ ਤਾਲਮੇਲ ਕਮੇਟੀ ਇਲਾਕੇ ਦੀਆਂ ਮਾਇਕਜ ਸ਼ਖਸੀਅਤਾਂ ਨੇ ਹਾਜ਼ਰੀਆਂ ਭਰ ਕੇ ਸੰਗਤਾਂ ਦੇ ਚਰਨ ਪਰਸੇ। ਇਸ ਦੌਰਾਨ ਅੱਖਾਂ ਦੇ ਕੈਂਪ, ਸ਼ੂਗਰ, ਥਾਇਰਡ, ਸੱਟਾਂ-ਚੋਟਾਂ ਤੇ ਹਰ ਤਰ੍ਹਾਂ ਦੀਆਂ ਤਿਆਰੀਆਂ ਨਾਲ ਸਬੰਧ ਮਾਹਿਰ ਡਾਕਟਰਾਂ ਵਲੋਂ ਫਰੀ ਸੇਵਾਵਾਂ ਕੀਤੀਆਂ ਗਈਆਂ। 24 ਘੰਟੇ ਚੱਲਣ ਵਾਲੇ ਲੰਗਰਾਂ ਲਈ ਸੰਗਤਾਂ ਨੇ ਸੇਵਾਵਾਂ ਕਰਕੇ ਆਪਣਾ ਜੀਵਨ ਸਫਲਾ ਕੀਤਾ । ਇਹ ਜਾਣਕਾਰੀ ਸ਼ਹੀਦ ਊਧਮ ਸਿੰਘ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਰਣਜੀਤ ਸਿੰਘ ਰਾਣਾ ਨੇ ਦਿੱਤੀ। ਇਸ ਮੌਕੇ ਜਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਮੰਨਣ ਮੈੰਬਰ ਐਸ.ਜੀ.ਪੀ.ਸੀ, ਜਗਜੀਤ ਸਿੰਘ ਗਾਬਾ, ਭਾਈ ਛਨਬੀਰ ਸਿੰਘ, ਮਿਹੰਦਰਜੀਤ ਸਿੰਘ ਮਾਡਲ ਟਾਊਨ, ਗੁਰਦੇਵ ਸਿੰਘ ਗੋਲੀ ਭਾਟੀਆ, ਹਰਪਾਲ ਸਿੰਘ ਚੱਢਾ, ਅਵਤਾਰ ਸਿੰਘ ਘੁੰਮਣ, ਚਰਨਜੀਤ ਸਿੰਘ ਲਾਲੀ ਤੇ ਜਿੰਦਰ ਸਿੰਘ ਪ੍ਰਦੇਸੀ, ਹਰਪ੍ਰੀਤ ਿਘ ਨੀਟੂ, ਜਸਪ੍ਰੀਤ ਸਿੰਘ ਸੇਠੀ, ਮਹਿੰਦਰ ਸਿੰਘ ਸੈਣੀ, ਜਸਪ੍ਰੀਤ ਸਿੰਘ ਸੇਠੀ, ਕੰਵਰਜੀਤ ਸਿੰਘ ਕੋਛੜ, ਸੁਰਿੰਦਰ ਸਿੰਘ ਰਾਜਾ, ਫੁੰਮਣ ਸਿੰਘ, ਮਹਿੰਦਰ ਸਿੰਘ ਜੰਬਾ, ਜਗਜੀਤ ਸਿੰਘ ਖਾਲਸਾ, ਬਲਵੀਰ ਸਿੰਘ ਬੀਰਾ, ਦਲਵੀਰ ਸਿੰਘ ਰਾਜਾ, ਰਵਿੰਦਰ ਸਿੰਘ ਲੰਮਾ ਪਿੰਡ, ਗੁਰਵਿੰਦਰ ਸਿੰਘ ਸ਼ਿਬੂ, ਹਰਬੰਸ ਸਿੰਘ, ਲਾਲ ਚੰਦ, ਨਿਰਮਲ ਸਿੰਘ , ਸੰਤੋਖ ਸਿੰਘ, ਮਨਦੀਪ ਸਿੰਘ ਲੰਮਾ ਪਿੰਡ, ਕੰਵਲਪਾਲ ਸਿੰਘ, ਸਾਬੀ ਸਤਨਾਮ ਸਿੰਘ, ਬਲਵੀਰ ਸਿੰਘ ਬਿੱਲੂ, ਸੁਖਦੇਵ ਸਿੰਘ ਸੁੱਚੀ ਪਿੰਡ, ਹਰਜੀਤ ਸਿੰਘ ਜੰਡੂ ਸਿੰਘ, ਅਵਤਾਰ ਸਿੰਘ, ਅਮਰੀਕ ਸਿੰਘ ਵਿਰਦੀ, ਹਰਜਿੰਦਰ ਸਿੰਘ, ਬਲਵੀਰ ਸਿੰਘ ਬਸਰਾ, ਸ਼ਮਸ਼ੇਰ ਸਿੰਘ ਕਾਹਲੋਂ, ਬਲਦੇਵ ਸਿੰਘ ਮੌਜੂਦ ਸਨ।

Post a Comment

0 Comments