*ਭੋਗਪੁਰ ਦੇ ਪਿੰਡ ਮਾਧੋਪੁਰ 'ਚ ਵਿਆਹੁਤਾ ਦਾ ਕਤਲ, ਪਤੀ ਸਣੇ 4 ਖਿਲਾਫ ਮਾਮਲਾ ਦਰਜ 2 ਗ੍ਰਿਫਤਾਰ, 2 ਫਰਾਰ*

*ਭੋਗਪੁਰ ਦੇ ਪਿੰਡ ਮਾਧੋਪੁਰ 'ਚ ਵਿਆਹੁਤਾ ਦਾ ਕਤਲ, ਪਤੀ ਸਣੇ 4 ਖਿਲਾਫ ਮਾਮਲਾ ਦਰਜ 2 ਗ੍ਰਿਫਤਾਰ, 2 ਫਰਾਰ*
ਜਲੰਧਰ/ਭੋਗਪੁਰ, 27 ਮਾਰਚ (ਵਿਜੈ ਕੁਮਾਰ ਰਮਨ):-  ਜਲੰਧਰ ਦਿਹਾਤੀ ਦੇ  ਥਾਣਾ ਭੋਗਪੁਰ ਦੇ ਪਿੰਡ ਮਾਧੋਪੁਰ ਵਿਖੇ ਨੌਜਵਾਨ ਵਿਆਹੁਤਾ ਔਰਤ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾ ਪੁਨਮ ਦੇ ਪਿਤਾ ਓਂਕਾਰ ਸਿੰਘ ਵਾਸੀ ਜੰਡੀਰ ਥਾਣਾ ਭੋਗਪੁਰ ਨੇ ਪੁਲਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਹੈ ਕਿ ਉਸ ਦੀ ਲੜਕੀ ਪੂਨਮ ਦਾ ਵਿਆਹ ਪਰਮਜੀਤ ਪੁੱਤਰ ਮੋਹਣ ਲਾਲ ਮਾਧੋਪੁਰ ਨਾਲ ਪ੍ਰੇਮ ਵਿਆਹ ਹੋਇਆ ਸੀ ਤੇ ਇਨ੍ਹਾਂ ਦਾ ਇਕ 4 ਸਾਲ ਦਾ ਲੜਕਾ ਵੀ ਹੈ। ਪੂਨਮ ਦੇ ਬਾਪ ਨੇ ਦੱਸਿਆ ਕਿ ਵਿਆਹ ਤੋਂ 2 ਸਾਲ ਬਾਅਦ ਸਹੁਰਾ ਪਰਿਵਾਰ ਲੜਕੀ ਨੂੰ ਤੰਗ-ਪ੍ਰੇਸ਼ਾਨ ਕਰਨ ਲੱਗ ਪਿਆ ਸੀ। ਲੜਕੀ ਪੂਨਮ ਨੇ ਉਸ ਨੂੰ ਪਹਿਲਾਂ ਦੱਸਿਆ ਸੀ ਕਿ ਉਸ ਦੇ ਪਤੀ ਦੇ ਕਿਸੇ ਦੂਸਰੀ ਔਰਤ ਨਾਲ ਵੀ ਸਬੰਧ ਹਨ ਤੇ ਹੌਲੀ-ਹੌਲੀ ਘਰ 'ਚ ਝਗੜਾ ਸ਼ੁਰੂ ਹੋ ਗਿਆ ਸੀ। ਉਸ ਦੀ ਲੜਕੀ ਨੇ ਆਪਣੀ ਸੱਸ, ਸਹੁਰਾ, ਜੇਠ ਨੂੰ ਵੀ ਆਪਣੇ ਪਤੀ ਦੀ ਕਰਤੂਤ ਬਾਰੇ ਦੱਸਿਆ ਪਰ ਕਿਸੇ ਨੇ ਵੀ ਉਸ ਵੱਲ ਤਵੱਜੋ ਨਹੀਂ ਦਿੱਤੀ। ਭੋਗਪੁਰ ਪੁਲਸ ਨੇ ਪੁਨਮ ਦੇ ਪਤੀ ਪਰਮਜੀਤ, ਸਹੁਰਾ ਮੋਹਣ ਲਾਲ, ਸੱਸ ਮਨਪ੍ਰੀਤ ਕੌਰ ਤੇ ਜੇਠ ਮਨੋਜ ਕੁਮਾਰ ਖਿਲਾਫ ਧਾਰਾ 302, 34 ਆਈ. ਪੀ. ਸੀ. ਅਧੀਨ ਕੇਸ ਦਰਜ ਕਰ ਲਿਆ ਹੈ। ਇਸ. ਜਤਿੰਦਰ ਸਿੰਘ ਨੇ ਦੱਸਿਆ ਕਿ 4 ਦੋਸ਼ੀਆਂ 'ਚੋਂ 2 ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ
ਬਾਕੀ 2 ਦੀ ਭਾਲ ਜਾਰੀ ਹੈ। ਪੂਨਮ ਦਾ ਪਤੀ ਪਰਮਜੀਤ ਤੇ ਸਹੁਰਾ ਮੋਹਣ ਲਾਲ ਭੋਗਪੁਰ ਪੁਲਸ ਨੇ ਗ੍ਰਿਫ਼ਤਾਰ ਕਰ ਲਏ ਹਨ।

Post a Comment

0 Comments