*ਡਰੋਲੀ ਖੁਰਦ ਚ ਪਰਿਵਾਰ ਦੇ ਪੰਜ ਮੈਂਬਰਾਂ ਵਲੋਂ ਫਾਹਾ ਲੈ ਕੇ ਖੁਦਕੁਸ਼ੀ ਕਰਨ ਦੇ ਮਾਮਲੇ SSP ਮੁਖਵਿੰਦਰ ਸਿੰਘ ਨੇ ਕੀ ਕਿਹਾ? ਪੜੋ*
ਜਲੰਧਰ, 01ਜਨਵਰੀ, (ਵਿਜੈ ਕੁਮਾਰ ਰਮਨ): - ਜਲੰਧਰ ਦਿਹਾਤੀ ਥਾਣਾ ਆਦਮਪੁਰ ਦੇ ਅਧੀਨ ਆਉਂਦੇ ਪਿੰਡ ਡਰੋਲੀ ਖੁਰਦ ਵਿੱਚ ਦੇਰ ਰਾਤ ਇੱਕੋ ਪਰਿਵਾਰ ਦੇ ਪੰਜ ਮੈਂਬਰਾਂ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕਾਂ ਦੀ ਪਛਾਣ 55 ਸਾਲਾ ਮਨਮੋਹਨ ਸਿੰਘ ਪੁੱਤਰ ਆਤਮਾ ਸਿੰਘ, ਉਸ ਦੀ ਪਤਨੀ ਸਰਬਜੀਤ ਕੌਰ, ਉਨ੍ਹਾਂ ਦੀਆਂ ਦੋ ਧੀਆਂ 32 ਸਾਲਾ ਜੋਤੀ ਅਤੇ 31 ਸਾਲਾ ਗੋਪੀ, ਜੋਤੀ ਪੁੱਤਰੀ 3 ਸਾਲਾ ਅਮਨ ਵਜੋਂ ਹੋਈ ਹੈ। ਇਸ ਮਾਮਲੇ ਸਬੰਧੀ ਦਿਹਾਤੀ ਦੇ ਐਸਐਸਪੀ ਮੁਖਵਿੰਦਰ ਸਿੰਘ ਦਾ ਬਿਆਨ ਸਾਹਮਣੇ ਆਇਆ ਹੈ। ਮਾਮਲੇ ਦੀ ਜਾਣਕਾਰੀ ਦਿੰਦਿਆਂ ਐਸਐਸਪੀ ਨੇ ਦੱਸਿਆ ਕਿ ਜਾਂਚ ਤੋਂ ਬਾਅਦ ਪਤਾ ਲੱਗਾ ਹੈ ਕਿ ਪੈਸਿਆਂ ਦਾ ਲੈਣ-ਦੇਣ ਜ਼ਿਆਦਾ ਹੋਣ ਕਾਰਨ ਮਨਮੋਹਨ ਸਿੰਘ ਅਤੇ ਉਸ ਦੀ ਪਤਨੀ ਨੇ ਆਪਣੇ ਪਰਿਵਾਰ ਦਾ ਕਤਲ ਕਰਕੇ ਖੁਦਕੁਸ਼ੀ ਕਰ ਲਈ ਹੈ। ਉਨ੍ਹਾਂ ਕਿਹਾ ਕਿ ਮਨਮੋਹਨ ਦਾ ਜਵਾਈ ਉਨ੍ਹਾਂ ਕੋਲ ਆਇਆ ਹੈ।
ਐਸਐਸਪੀ ਭੁੱਲਰ ਨੇ ਦੱਸਿਆ ਕਿ ਘਟਨਾ ਇੱਕ ਦਿਨ ਪਹਿਲਾਂ ਦੀ ਜਾਪਦੀ ਹੈ। ਉਨ੍ਹਾਂ ਕਿਹਾ ਕਿ ਪੋਸਟਮਾਰਟਮ ਦੀ ਰਿਪੋਰਟ ਤੋਂ ਜਾਂਚ ਦੇ ਤੱਥ ਸਾਹਮਣੇ ਆਉਣਗੇ। ਮ੍ਰਿਤਕ ਮਨਮੋਹਨ ਦਾ ਬੇਟਾ ਆਸਟ੍ਰੇਲੀਆ ਵਿਚ ਰਹਿੰਦਾ ਹੈ ਅਤੇ ਅਸੀਂ ਉਸ ਨਾਲ ਸੰਪਰਕ ਕੀਤਾ ਹੈ। ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਮਨਮੋਹਨ ਦੇ ਪਰਿਵਾਰ ਦਾ 20 ਤੋਂ 25 ਲੱਖ ਰੁਪਏ ਦਾ ਲੈਣ-ਦੇਣ ਸੀ, ਜਿਸ ਦਾ ਭੁਗਤਾਨ ਉਸ ਨੂੰ ਕਰਨਾ ਪਿਆ। ਖ਼ੁਦਕੁਸ਼ੀ ਪੱਤਰ 'ਚ ਜਾਪਦਾ ਹੈ ਕਿ ਪਰਿਵਾਰ ਨੂੰ ਇਸ ਦੀ ਜਾਣਕਾਰੀ ਨਹੀਂ ਸੀ। ਜਿਸ ਤੋਂ ਬਾਅਦ ਮਨਮੋਹਨ ਨੇ ਅਜਿਹਾ ਗਲਤ ਕਦਮ ਚੁੱਕਿਆ।
ਦੂਜੇ ਪਾਸੇ ਮ੍ਰਿਤਕ ਮਨਮੋਹਨ ਸਿੰਘ ਦੇ ਜਵਾਈ ਸਰਬਜੀਤ ਸਿੰਘ ਵਾਸੀ ਫੁਗਲਾਣਾ ਨੇ ਦੱਸਿਆ ਕਿ ਉਹ ਕਾਫੀ ਸਮੇਂ ਤੋਂ ਫੋਨ ਕਰ ਰਿਹਾ ਸੀ ਪਰ ਕੋਈ ਫੋਨ ਨਹੀਂ ਚੁੱਕ ਰਿਹਾ ਸੀ। ਜਿਸ ਕਾਰਨ ਜਦੋਂ ਉਹ ਪਿੰਡ ਡਰੋਲੀ ਖੁਰਦ ਵਿਖੇ ਆਏ ਤਾਂ ਦੇਖਿਆ ਕਿ ਮਨਮੋਹਨ ਅਤੇ ਸਰਬਜੀਤ ਕੌਰ ਦੀਆਂ ਲਾਸ਼ਾਂ ਪੱਖੇ ਨਾਲ ਲਟਕ ਰਹੀਆਂ ਸਨ ਅਤੇ ਬਾਕੀਆਂ ਦੀਆਂ ਲਾਸ਼ਾਂ ਮੰਜੇ 'ਤੇ ਪਈਆਂ ਸਨ। ਉਨ੍ਹਾਂ ਦੱਸਿਆ ਕਿ ਮਨਮੋਹਨ ਸਿੰਘ ਆਦਮਪੁਰ ਡਾਕਖਾਨੇ ਦੇ ਇੰਚਾਰਜ ਸੀ. ਪੁਲਿਸ ਨੂੰ ਮੌਕੇ ਤੋਂ ਇੱਕ ਸੁਸਾਈਡ ਨੋਟ ਵੀ ਮਿਲਿਆ ਹੈ। ਜਿਸ ਵਿੱਚ ਮਨਮੋਹਨ ਸਿੰਘ ਨੇ ਲਿਖਿਆ ਹੈ ਕਿ ਉਸਨੇ ਆਰਥਿਕ ਤੰਗੀ ਕਾਰਨ ਕਰਜ਼ਾ ਲਿਆ ਸੀ ਅਤੇ ਉਸਦਾ ਪਤਾ ਉਸਦੇ ਪਰਿਵਾਰਕ ਮੈਂਬਰਾਂ ਨੂੰ ਪਤਾ ਸੀ। ਜਿਸ ਕਾਰਨ ਘਰ ਵਿੱਚ ਝਗੜਾ ਰਹਿੰਦਾ ਸੀ। ਜਿਸ ਕਾਰਨ ਘਰੇਲੂ ਝਗੜੇ ਅਤੇ ਕਰਜ਼ੇ ਤੋਂ ਤੰਗ ਆ ਕੇ ਇਹ ਕਦਮ ਚੁੱਕਿਆ ਹੈ।
0 Comments