*ਬਰੇਕਿੰਗ ਨਿਊਜ - ਡੀਸੀ ਤੇ ਐਸਐਸਪੀ ਨੇ ਜਲੰਧਰ ਵਿੱਚ ਤੇਲ ਟੈਂਕਰ ਅਪਰੇਟਰਾਂ ਦੀ ਹੜਤਾਲ ਖਤਮ ਕਰਵਾਈ, ਪੰਪਾਂ ‘ਤੇ ਜਲਦ ਹੋਵੇਗੀ ਤੇਲ ਦੀ ਸਪਲਾਈ, ਪੜ੍ਹੋ*

*ਬਰੇਕਿੰਗ ਨਿਊਜ - ਡੀਸੀ ਤੇ ਐਸਐਸਪੀ ਨੇ ਜਲੰਧਰ ਵਿੱਚ ਤੇਲ ਟੈਂਕਰ ਅਪਰੇਟਰਾਂ ਦੀ  ਹੜਤਾਲ ਖਤਮ ਕਰਵਾਈ, ਪੰਪਾਂ ‘ਤੇ ਜਲਦ ਹੋਵੇਗੀ ਤੇਲ ਦੀ ਸਪਲਾਈ, ਪੜ੍ਹੋ*
ਜਲੰਧਰ, 02 ਜਨਵਰੀ,  ( ਵਿਜੈ ਕੁਮਾਰ ਰਮਨ):-  ਜਲੰਧਰ 'ਚ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਅਤੇ ਐੱਸਐੱਸਪੀ ਮੁਖਵਿੰਦਰ ਸਿੰਘ ਭੁੱਲਰ ਨੇ ਇੰਡੀਅਨ ਆਇਲ ਸਟੇਸ਼ਨ ਸੁਁਚੀ ਪਿੰਡ ਵਿਖੇ ਇੰਡੀਅਨ ਆਇਲ ਦੇ ਤੇਲ ਟੈਂਕਰ ਚਾਲਕਾਂ ਨਾਲ ਗੱਲਬਾਤ ਕੀਤੀ। ਇਸ ਤੋਂ ਬਾਅਦ ਟੈਂਕਰ ਚਾਲਕਾਂ ਨੇ ਹੜਤਾਲ ਖਤਮ ਕਰ ਦਿੱਤੀ ਹੈ ਅਤੇ ਜਲਦੀ ਹੀ ਜ਼ਿਲ੍ਹੇ ਦੇ ਪੈਟਰੋਲ ਪੰਪਾਂ 'ਤੇ ਤੇਲ ਦੀ ਸਪਲਾਈ ਪਹੁੰਚ ਜਾਵੇਗੀ। ਦੱਸ ਦੇਈਏ ਕਿ ਹਿਟ ਐਂਡ ਰਨ ਕਾਨੂੰਨ ਦੇ ਖਿਲਾਫ ਦੇਸ਼ ਭਰ ਵਿੱਚ ਟੈਂਕਰ ਚਾਲਕਾਂ ਸਮੇਤ ਕਈ ਟਰੱਕ ਅਪਰੇਟਰ ਹੜਤਾਲ 'ਤੇ ਹਨ ਪਰ ਜਲੰਧਰ ਦੇ ਡੀਸੀ ਅਤੇ ਐਸਐਸਪੀ ਨੇ ਇਹ ਹੜਤਾਲ ਖਤਮ ਕਰਵਾ ਦਿੱਤੀ ਹੈ।

Post a Comment

0 Comments