*"ਪਠਾਨਕੋਟ ਚੌਂਕ ਚ ਬੋਲੈਰੋ ਅਤੇ ਟਰੱਕ ਵਿਚਾਲੇ ਭਿਆਨਕ ਟੱਕਰ, ਬਲੈਰੋ ਚਾਲਕ ਦੀ ਹਾਲਤ ਗੰਭੀਰ*
ਜਲੰਧਰ,10 ਜਨਵਰੀ, (ਵਿਜੈ ਕੁਮਾਰ ਰਮਨ) :- ਮੰਗਲਵਾਰ ਰਾਤ ਕਰੀਬ 12 ਵਜੇ ਪਠਾਨਕੋਟ ਚੌਕ ਨੇੜੇ ਬੋਲੈਰੋ ਅਤੇ ਟਰੱਕ ਦੀ ਟੱਕਰ ਹੋ ਗਈ। ਹਾਦਸੇ ਤੋਂ ਬਾਅਦ ਬੋਲੈਰੋ ਚਾਲਕ ਅਤੇ ਕੰਡਕਟਰ ਫਸ ਗਏ ਅਤੇ ਕਰੀਬ ਅੱਧਾ ਘੰਟਾ ਅੰਦਰ ਅੰਦਰ ਹੀ ਤੜਫਦੇ ਰਹੇ। ਮੌਕੇ 'ਤੇ ਇਕੱਠੇ ਹੋਏ 20 ਤੋਂ ਵੱਧ ਰਾਹਗੀਰਾਂ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਦੋਵਾਂ ਨੂੰ ਬੋਲੈਰੋ 'ਚੋਂ ਬਾਹਰ ਕੱਢਿਆ ਅਤੇ ਹਸਪਤਾਲ ਪਹੁੰਚਾਇਆ। ਜਾਣਕਾਰੀ ਅਨੁਸਾਰ ਮੰਗਲਵਾਰ ਦੇਰ ਰਾਤ ਦੋਵੇਂ ਵਾਹਨ ਪਠਾਨਕੋਟ ਤੋਂ ਜਲੰਧਰ ਆ ਰਹੇ ਸਨ। ਜਦੋਂ ਟਰੱਕ ਪਠਾਨਕੋਟ ਚੌਕ ਤੋਂ ਅੰਮ੍ਰਿਤਸਰ ਜਾਣ ਲਈ ਮੋੜਨ ਲੱਗਾ ਤਾਂ ਡਰਾਈਵਰ ਨੇ ਅਚਾਨਕ ਬ੍ਰੇਕ ਲਗਾ ਦਿੱਤੀ। ਇਸ ਤੋਂ ਬਾਅਦ ਪਿੱਛੇ ਤੋਂ ਆ ਰਹੀ ਬੋਲੈਰੋ ਟਰੱਕ ਨਾਲ ਟਕਰਾ ਗਈ।ਟੱਕਰ ਇੰਨੀ ਜ਼ਬਰਦਸਤ ਸੀ ਕਿ ਬੋਲੈਰੋ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਡਰਾਈਵਰ ਅਤੇ ਕੰਡਕਟਰ ਅੰਦਰ ਹੀ ਫਸ ਗਏ। ਰਾਹਗੀਰਾਂ ਦੀ ਮਦਦ ਨਾਲ ਕਰੀਬ ਅੱਧੇ ਘੰਟੇ ਦੀ ਜੱਦੋ-ਜਹਿਦ ਤੋਂ ਬਾਅਦ ਕਿਸੇ ਤਰ੍ਹਾਂ ਦੋਵਾਂ ਨੂੰ ਬਾਹਰ ਕੱਢ ਕੇ ਇਲਾਜ ਲਈ ਹਸਪਤਾਲ ਭੇਜਿਆ ਗਿਆ। ਘਟਨਾ 'ਚ ਜ਼ਖਮੀ ਡਰਾਈਵਰ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਜਿਸ ਦਾ ਨਿੱਜੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਥਾਣਾ-8 ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਨੇ ਨੁਕਸਾਨੇ ਵਾਹਨਾਂ ਨੂੰ ਕਬਜ਼ੇ ਵਿੱਚ ਲੈ ਲਿਆ ਹੈ।"
0 Comments