*ਆਖਿਰ ਕਿਉਂ ਦਿਹਾਤੀ ਪੁਲਿਸ ਨੂੰ ਪੋਸਟਮਾਰਟਮ ਲਈ ਜ਼ਮੀਨ 'ਚੋਂ 4 ਦਿਨ ਦੇ ਬੱਚੇ ਦੀ ਲਾਸ਼ ਕੱਢਣੀ ਪਈ ਬਾਹਰ? ਪੜੋ*
ਜਲੰਧਰ, 06 ਜਨਵਰੀ, (ਵਿਜੈ ਕੁਮਾਰ ਰਮਨ):— ਮਾਨਵਤਾ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ 24 ਦਸੰਬਰ ਨੂੰ ਫਿਲੌਰ ਦੇ ਪਿੰਡ ਚੱਕ ਸਾਹਬੂ ਤੋਂ ਸਾਹਮਣੇ ਆਇਆ ਹੈ। ਜਿੱਥੇ ਇਁਕ ਦਰਿੰਦੇਂ ਨੇ ਆਪਣੀ ਪਤਨੀ ਨੂੰ ਆਪਣੀ ਨਾਬਾਲਗ ਭੈਣ ਨਾਲ ਵਿਆਹ ਕਰਵਾਉਣ ਲਈ ਮਜਬੂਰ ਕਰਨ ਵਾਲੇ ਅੰਨ੍ਹੇ ਪਤੀ ਨੇ ਆਪਣੀ ਪਤਨੀ ਅਤੇ 4 ਦਿਨਾਂ ਦੇ ਮਾਸੂਮ ਬੱਚੇ ਨੂੰ 5 ਡਿਗਰੀ ਤਾਪਮਾਨ 'ਚ ਪੂਰੀ ਰਾਤ ਬਿਨਾਂ ਕੱਪੜਿਆਂ ਦੇ ਖੁੱਲ੍ਹੇ ਅਸਮਾਨ ਹੇਠ ਸੌਂਣ ਲਈ ਕਮਰੇ ਚੋਂ ਬਾਹਰ ਕਁਢ ਦਿੱਤਾ। . ਜਿਸ ਤੋਂ ਬਾਅਦ ਸਵੇਰੇ 4 ਦਿਨ ਦੇ ਬੱਚੇ ਦੀ ਠੰਡ ਚ ਮੌਤ ਹੋ ਗਈ। ਇਸ ਦੀ ਸ਼ਿਕਾਇਤ ਅੱਪਰਾ ਪੁਲੀਸ ਨੂੰ ਦਿੱਤੀ ਗਈ। ਜਿਸ ਸਬੰਧੀ ਮਾਣਯੋਗ ਅਦਾਲਤ ਵਿੱਚ ਬੱਚੇ ਦੀ ਮੌਤ ਦਾ ਕਾਰਨ ਜਾਣਨ ਲਈ ਅਰਜ਼ੀ ਦਾਇਰ ਕੀਤੀ ਗਈ ਸੀ। ਜਿਸ 'ਤੇ ਮਾਣਯੋਗ ਅਦਾਲਤ ਨੇ ਸ਼ੁੱਕਰਵਾਰ ਨੂੰ ਸ਼ਮਸ਼ਾਨਘਾਟ 'ਚ ਦੱਬੇ 4 ਦਿਨ ਦੇ ਬੱਚੇ ਦੀ ਲਾਸ਼ ਨੂੰ ਬਾਹਰ ਕੱਢ ਕੇ ਉਸ ਦਾ ਪੋਸਟਮਾਰਟਮ ਕਰਵਾਉਣ ਦੇ ਹੁਕਮ ਦਿੱਤੇ ਸਨ।
ਬੱਚੇ ਦੀ ਲਾਸ਼ ਨੂੰ ਕਬਰ 'ਚੋਂ ਕੱਢ ਕੇ ਹਸਪਤਾਲ 'ਚ ਰਖਵਾਇਆ ਗਿਆ।
ਅਦਾਲਤ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਅੱਪਰਾ ਥਾਣਾ ਇੰਚਾਰਜ ਸੁਖਵਿੰਦਰਪਾਲ ਸਿੰਘ, ਗੁਰਸਿਮਰਨ ਸਿੰਘ ਢਿੱਲੋਂ, ਐਸਡੀਐਮ ਨਕੋਦਰ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਦੇਖ-ਰੇਖ ਹੇਠ ਬੱਚੇ ਦੀ ਲਾਸ਼ ਨੂੰ ਬਾਹਰ ਕੱਢ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਫਿਲੌਰ ਵਿੱਚ ਰਖਵਾਇਆ ਗਿਆ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜੋ ਵੀ ਪੋਸਟ ਮਾਰਟਮ ਰਿਪੋਰਟ ਆਵੇਗੀ ਉਸ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪੀੜਤਾ ਦਾ ਪਤੀ ਅਜੇ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਪੋਸਟਮਾਰਟਮ ਦੀ ਰਿਪੋਰਟ ਦੇ ਆਧਾਰ 'ਤੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਦੱਸ ਦੇਈਏ ਕਿ ਦੂਜੇ ਪਾਸੇ ਇਸ ਮਾਮਲੇ ਨੂੰ ਲੈ ਕੇ ਹਾਈਕੋਰਟ ਦੇ ਵਕੀਲ ਅਤੇ ਸਮਾਜ ਸੇਵੀ ਸੁਨੀਲ ਮੱਲ੍ਹਣ ਨੇ ਦਾਅਵਾ ਕੀਤਾ ਸੀ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੁਲਿਸ ਨੂੰ ਮ੍ਰਿਤਕ ਬੱਚੇ ਦੀ ਲਾਸ਼ ਨੂੰ ਕਬਰ 'ਚੋਂ ਕਬਰ 'ਚੋਂ ਬਾਹਰ ਕੱਢਣ ਦੇ ਹੁਕਮ ਦਿੱਤੇ ਹਨ। ਮ੍ਰਿਤਕ ਦਾ ਪੋਸਟ ਮਾਰਟਮ ਕਰਵਾਇਆ ਜਾਵੇ ਤਾਂ ਜੋ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇ। ਕੋਰਟ ਦੇ ਹੁਕਮ ਨਾਲ ਬੱਚੇ ਦੀ ਲਾਸ਼ ਨੂੰ ਕਬਰ 'ਚੋਂ ਕੱਢ ਕੇ ਹਸਪਤਾਲ 'ਚ ਰਖਵਾਇਆ ਗਿਆ।ਇਸ ਦੇ ਨਾਲ ਹੀ ਸੁਨੀਲ ਨੇ ਮਾਮਲੇ 'ਚ ਪੁਲਸ ਦੀ ਕਾਰਜਸ਼ੈਲੀ 'ਤੇ ਵੀ ਵੱਡੇ ਸਵਾਲ ਖੜ੍ਹੇ ਕੀਤੇ ਹਨ।
ਇਹ ਮਾਮਲਾ ਹੈ
ਪੀੜਤ ਔਰਤ ਦੀ ਭੈਣ ਕਮਲੇਸ਼ ਅਤੇ ਭਰਾ ਅਜੈ ਨੇੜਲੇ ਪਿੰਡ ਸਮਰਾੜੀ ਦੇ ਰਹਿਣ ਵਾਲੇ ਹਨ। ਉਸ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਸ ਦੀ ਭੈਣ ਸੰਗੀਤਾ ਦਾ ਵਿਆਹ ਜੀਤੂ ਵਾਸੀ ਪਿੰਡ ਚੱਕ ਸਾਬੂ ਨਾਲ ਹੋਇਆ ਸੀ, ਜਦੋਂ ਉਸ ਦੀ ਭੈਣ ਗਰਭਵਤੀ ਹੋ ਗਈ ਤਾਂ ਉਸ ਦਾ ਪਤੀ ਜੀਤੂ ਉਸ ਨੂੰ ਆਪਣੀ ਛੋਟੀ ਨਾਬਾਲਗ ਭੈਣ ਨਾਲ ਵਿਆਹ ਕਰਵਾਉਣ ਲਈ ਕਹਿਣ ਲੱਗਾ ਤਾਂ ਕਿ ਦੋਵੇਂ ਭੈਣਾਂ ਦਾ ਚੰਗੀ ਤਰਾਂ ਖਿਆਲ਼ ਰਁਖ ਸਕਦਾ ਹੈ। ਜਦੋਂ ਉਸ ਦੀ ਪਤਨੀ ਨਾ ਮੰਨੀ ਤਾਂ ਉਹ ਹਰ ਰੋਜ਼ ਉਸ ਦੀ ਕੁੱਟਮਾਰ ਕਰਨ ਲੱਗਾ।
ਅਦਾਲਤ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਅੱਪਰਾ ਥਾਣਾ ਇੰਚਾਰਜ ਸੁਖਵਿੰਦਰਪਾਲ ਸਿੰਘ, ਗੁਰਸਿਮਰਨ ਸਿੰਘ ਢਿੱਲੋਂ, ਐਸਡੀਐਮ ਨਕੋਦਰ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਦੇਖ-ਰੇਖ ਹੇਠ ਬੱਚੇ ਦੀ ਲਾਸ਼ ਨੂੰ ਬਾਹਰ ਕੱਢ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਫਿਲੌਰ ਵਿੱਚ ਰਖਵਾਇਆ ਗਿਆ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜੋ ਵੀ ਪੋਸਟ ਮਾਰਟਮ ਰਿਪੋਰਟ ਆਵੇਗੀ ਉਸ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪੀੜਤਾ ਦਾ ਪਤੀ ਅਜੇ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਪੋਸਟਮਾਰਟਮ ਦੀ ਰਿਪੋਰਟ ਦੇ ਆਧਾਰ 'ਤੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਦੱਸ ਦੇਈਏ ਕਿ ਦੂਜੇ ਪਾਸੇ ਇਸ ਮਾਮਲੇ ਨੂੰ ਲੈ ਕੇ ਹਾਈਕੋਰਟ ਦੇ ਵਕੀਲ ਅਤੇ ਸਮਾਜ ਸੇਵੀ ਸੁਨੀਲ ਮੱਲ੍ਹਣ ਨੇ ਦਾਅਵਾ ਕੀਤਾ ਸੀ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੁਲਿਸ ਨੂੰ ਮ੍ਰਿਤਕ ਬੱਚੇ ਦੀ ਲਾਸ਼ ਨੂੰ ਕਬਰ 'ਚੋਂ ਕਬਰ 'ਚੋਂ ਬਾਹਰ ਕੱਢਣ ਦੇ ਹੁਕਮ ਦਿੱਤੇ ਹਨ। ਮ੍ਰਿਤਕ ਦੀ ਮਾਂ ਦਾ ਪੋਸਟ ਮਾਰਟਮ ਕਰਵਾਇਆ ਜਾਵੇ ਤਾਂ ਜੋ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇ। ਇਸ ਦੇ ਨਾਲ ਹੀ ਸੁਨੀਲ ਨੇ ਮਾਮਲੇ 'ਚ ਪੁਲਸ ਦੀ ਕਾਰਜਸ਼ੈਲੀ 'ਤੇ ਵੀ ਵੱਡੇ ਸਵਾਲ ਖੜ੍ਹੇ ਕੀਤੇ ਹਨ।
0 Comments