*4 ਦਿਨ ਦੇ ਬੱਚੇ ਦੀ ਮੌਤ ਦੇ ਮਾਮਲੇ 'ਚ ਕੀ ਆਇਆ ਹਾਈਕੋਰਟ ਦਾ ਫੈਸਲਾ ? ਪੜੋ *

*4 ਦਿਨ ਦੇ ਬੱਚੇ ਦੀ ਮੌਤ ਦੇ ਮਾਮਲੇ 'ਚ ਕੀ ਆਇਆ ਹਾਈਕੋਰਟ ਦਾ ਫੈਸਲਾ ? ਪੜੋ *
ਜਲੰਧਰ, 05 ਜਨਵਰੀ,   (ਵਿਜੈ ਕੁਮਾਰ ਰਮਨ):— ਫਿਲੌਰ ਦੇ ਪਿੰਡ ਚੱਕ ਸਾਹਬੂ ਤੋਂ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਆਪਣੀ ਨਾਬਾਲਗ ਸਾਲੀ ਨਾਲ ਵਿਆਹ ਕਰਵਾਉਣ ਲਈ ਮਜਬੂਰ ਕਰਨ ਵਾਲੇ ਅੰਨ੍ਹੇ ਪਤੀ ਨੇ ਆਪਣੀ ਪਤਨੀ ਅਤੇ 4 ਦਿਨਾਂ ਦੇ ਮਾਸੂਮ ਨਵਜੰਮੇ ਬੱਚੇ ਨੂੰ 5 ਡਿਗਰੀ ਤਾਪਮਾਨ 'ਚ ਪੂਰੀ ਰਾਤ ਬਿਨਾਂ ਕੱਪੜਿਆਂ ਦੇ ਖੁੱਲ੍ਹੇ ਅਸਮਾਨ ਹੇਠਾਂ ਕਁਢ ਦਿੱਤਾ। ਸਵੇਰੇ 4 ਦਿਨ ਦੇ ਬੱਚੇ ਦੀ ਮੌਤ ਹੋ ਗਈ, ਜਦਕਿ ਮਾਂ ਦੀ ਹਾਲਤ ਨਾਜ਼ੁਕ ਹੋਣ ਕਾਰਨ ਪੀੜਤ ਔਰਤ ਦਾ ਭਰਾ ਘਰ ਪਹੁੰਚ ਗਿਆ। ਆਪਣੀ ਭੈਣ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਅਜੇ ਨੇ 108 ਐਂਬੂਲੈਂਸ ਨੂੰ ਫੋਨ ਕੀਤਾ, ਪਰ ਉਹ ਨਹੀਂ ਆਈ।

ਇਸ ਦੌਰਾਨ ਅਜੈ 16 ਕਿਲੋਮੀਟਰ ਦਾ ਸਫ਼ਰ ਜੁਗਾੜੂ ਰੇਹੜਾ ’ਤੇ ਤੈਅ ਕਰਕੇ  ਆਪਣੀ ਭੈਣ ਨੂੰ ਇਲਾਜ ਲਈ ਸਿਵਲ ਹਸਪਤਾਲ ਲੈ ਕੇ ਆਇਆ। ਜਿੱਥੇ ਡਾਕਟਰਾਂ ਨੇ ਔਰਤ ਦਾ ਇਲਾਜ ਸ਼ੁਰੂ ਕਰ ਦਿੱਤਾ। ਪੀੜਤਾ ਨੇ ਇਸ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ ਹੈ। ਦੂਜੇ ਪਾਸੇ ਇਸ ਮਾਮਲੇ ਵਿੱਚ ਹਾਈ ਕੋਰਟ ਦੇ ਵਕੀਲ ਅਤੇ ਸਮਾਜ ਸੇਵੀ ਸੁਨੀਲ ਮੱਲ੍ਹਣ ਨੇ ਦਾਅਵਾ ਕੀਤਾ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੁਲੀਸ ਨੂੰ ਮ੍ਰਿਤਕ ਬੱਚੇ ਦੀ ਲਾਸ਼ ਨੂੰ ਪੀੜਤ ਦੀ ਮਾਂ ਦੀ ਹਾਜ਼ਰੀ ਵਿੱਚ ਕਬਰ ਵਿੱਚੋਂ ਬਾਹਰ ਕੱਢਣ ਦੇ ਹੁਕਮ ਦਿੱਤੇ ਹਨ। ਇਸ ਦਾ ਪੋਸਟਮਾਰਟਮ ਕਰਵਾਇਆ ਜਾਵੇ, ਤਾਂ ਜੋ ਮੌਤ ਦੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ। ਸੁਨੀਲ ਨੇ ਮਾਮਲੇ 'ਚ ਪੁਲਸ ਦੀ ਕਾਰਜਸ਼ੈਲੀ 'ਤੇ ਵੀ ਵੱਡੇ ਸਵਾਲ ਖੜ੍ਹੇ ਕੀਤੇ ਹਨ। ਦੱਸ ਦੇਈਏ ਕਿ ਪੀੜਤ ਔਰਤ ਦੀ ਭੈਣ ਕਮਲੇਸ਼ ਅਤੇ ਭਰਾ ਅਜੈ ਨੇੜਲੇ ਪਿੰਡ ਸਮਰਾੜੀ ਦੇ ਰਹਿਣ ਵਾਲੇ ਹਨ।

ਉਸ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਸ ਦੀ ਭੈਣ ਸੰਗੀਤਾ ਦਾ ਵਿਆਹ ਜੀਤੂ ਵਾਸੀ ਪਿੰਡ ਚੱਕ ਸਾਹਬੂ ਨਾਲ ਹੋਇਆ ਸੀ, ਜਦੋਂ ਉਸ ਦੀ ਭੈਣ ਗਰਭਵਤੀ ਹੋ ਗਈ ਤਾਂ ਉਸ ਦਾ ਪਤੀ ਜੀਤੂ ਉਸ ਨੂੰ ਉਸ ਦੀ ਛੋਟੀ ਨਾਬਾਲਗ ਭੈਣ ਨਾਲ ਵਿਆਹ ਕਰਵਾਉਣ ਲਈ ਕਹਿਣ ਲੱਗਾ, ਕਿ ਉਹ ਦੋਵੇਂ ਭੈਣਾਂ ਦੀ ਚੰਗੀ ਤਰਾਂ ਖਿਆਲ਼ ਰਁਖ ਸਕਦਾ ਹੈ। ਜਦੋਂ ਉਸ ਦੀ ਪਤਨੀ ਨਾ ਮੰਨੀ ਤਾਂ ਉਹ ਹਰ ਰੋਜ਼ ਉਸ ਦੀ ਕੁੱਟਮਾਰ ਕਰਨ ਲੱਗਾ। ਉਸ ਨੇ ਦੱਸਿਆ ਕਿ ਇਸ ਵਿੱਚ ਜੀਤੂ ਨੂੰ ਉਸ ਦੇ ਚਚੇਰੇ ਭਰਾ ਇੰਦਰਪਾਲ ਅਤੇ ਉਸ ਦੀ ਪਤਨੀ ਰੀਨਾ ਵੱਲੋਂ ਸਹਿਯੋਗ ਦਿੱਤਾ ਜਾ ਰਿਹਾ ਸੀ ਜੋ ਉਸ ਨੂੰ ਆਪਣੇ ਪਤੀ ਦਾ ਕਹਿਣਾ ਮੰਨਣ ਲਈ ਜ਼ੋਰ ਪਾਉਂਦੇ ਸਨ।

ਪਿਛਲੇ ਹਫਤੇ ਉਸਦੀ ਭੈਣ ਨੇ ਇੱਕ ਲੜਕੇ ਨੂੰ ਜਨਮ ਦਿੱਤਾ ਹੈ।ਮਾਂ ਅਤੇ ਬੇਟਾ ਦੋਵੇਂ ਤੰਦਰੁਸਤ ਹਨ।ਉਸਦੀ ਭੈਣ ਨੇ ਸੋਚਿਆ ਸੀ ਕਿ ਲੜਕਾ ਹੋਣ ਦੀ ਖੁਸ਼ੀ ਵਿੱਚ ਉਸਦਾ ਪਤੀ ਆਪਣੀਆਂ ਭੈੜੀਆਂ ਆਦਤਾਂ ਛੱਡ ਦੇਵੇਗਾ ਪਰ ਅਜਿਹਾ ਨਹੀਂ ਹੋਇਆ। ਬੀਤੀ ਰਾਤ ਉਸ ਨੇ ਫਿਰ ਤੋਂ ਆਪਣੀ ਭੈਣ ਅੱਗੇ ਇਹੀ ਵਿਆਹ ਕਰਵਾਉਣ ਦੀ ਸ਼ਰਤ ਰੱਖੀ। ਜਦੋਂ ਉਸ ਦੀ ਭੈਣ ਨਾ ਮੰਨੀ ਤਾਂ ਉਹ ਆਪਣੀ ਪਤਨੀ ਅਤੇ 4 ਦਿਨਾਂ ਦੇ ਮਾਸੂਮ ਬੱਚੇ ਨੂੰ ਬਾਹਰ ਛੱਡ ਕੇ ਚਲਾ ਗਿਆ।ਜਦੋਂ ਬਾਹਰ ਕੜਾਕੇ ਦੀ ਠੰਢ ਸੀ ਅਤੇ ਸੰਘਣੀ ਧੁੰਦ ਕਾਰਨ ਰਾਤ ਦਾ ਤਾਪਮਾਨ 5 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਸੀ ਤਾਂ ਉਹ ਮਾਂ ਅਤੇ ਮਾਸੂਮ ਬੱਚੇ ਨੂੰ ਘਰੋਂ ਬਾਹਰ ਕੱਢ ਦਿੱਤਾ । ਮਾਂ ਤੇ ਮਾਸੂਮ ਬੱਚਾ ਬਿਨਾਂ ਗਰਮ ਕੱਪੜਿਆਂ ਦੇ ਖੁੱਲ੍ਹੇ ਆਸਮਾਨ  ਹੇਠਾਂ ਰਾਤ ਕੱਟਣ ਲਈ ਮਜਬੂਰ ਹੋ ਗਏ ਜਿਸ ਦੌਰਾਨ ਠੰਡ ਲਁਗਣ ਨਾਲ ਬੱਚੇ ਦੀ ਮੌਤ ਹੋ ਗਈ ਸੀ ।

Post a Comment

0 Comments