*ਡਾ. ਜਗਦੀਪ ਚਾਵਲਾ ਹੋਣਗੇ ਜਲੰਧਰ ਦੇ ਨਵੇਂ ਸਿਵਲ ਸਰਜਨ, ਸੰਭਾਲਿਆ ਅਹੁਦਾ*

*ਡਾ. ਜਗਦੀਪ ਚਾਵਲਾ ਹੋਣਗੇ ਜਲੰਧਰ ਦੇ ਨਵੇਂ ਸਿਵਲ ਸਰਜਨ, ਸੰਭਾਲਿਆ ਅਹੁਦਾ*

ਜਲੰਧਰ, 16 ਦਸੰਬਰ,   (ਵਿਜੈ ਕੁਮਾਰ ਰਮਨ) :-  ਡਾ. ਜਗਦੀਪ ਚਾਵਲਾ ਵਲੋਂ ਮਿਤੀ 16 ਦਸੰਬਰ 2023 ਦਿਨ ਸ਼ਨੀਵਾਰ ਨੂੰ ਸਿਵਲ ਸਰਜਨ ਜਲੰਧਰ ਵਜੋਂ ਅਹੁਦਾ ਸੰਭਾਲਿਆ ਗਿਆ। ਡਾ. ਜਗਦੀਪ ਚਾਵਲਾ ਸਰਜਰੀ ਦੇ ਸਪੈਸ਼ਲਿਸਟ ਡਾਕਟਰ ਹਨ। ਉਨ੍ਹਾਂ ਵਲੋਂ ਸਿਹਤ ਵਿਭਾਗ ਪੰਜਾਬ ‘ਚ ਸਾਲ 15 ਦਸੰਬਰ, 1993 ਤੋਂ ਜਿਲ੍ਹਾ ਸੰਗਰੂਰ ਪੀ.ਐਚ.ਸੀ. ਅਮਰਗੜ੍ਹ ਤੋਂ ਆਪਣੀਆਂ ਸੇਵਾਵਾਂ ਦਾ ਸਫਰ ਸ਼ੁਰੂ ਕੀਤਾ ਗਿਆ। ਉਨ੍ਹਾਂ ਨੇ ਪੀ.ਐਚ.ਸੀ. ਖੁਈ ਖੇੜਾ ਫਾਜਿਲਕਾ, ਪੀ.ਐਚ.ਸੀ. ਜੰਡ ਸਾਹਿਬ ਮਲੋਟ ਵਿਖੇ ਸੇਵਾਵਾਂ ਦਿੱਤੀਆਂ ਅਤੇ ਸਾਲ 2017 ਤੋਂ ਉਹ ਮੁਕਤਸਰ ਜਿਲ੍ਹੇ ਵਿੱਚ ਬਤੌਰ ਸੀਨੀਅਰ ਮੈਡੀਕਲ ਅਫ਼ਸਰ ਸੇਵਾਵਾਂ ਨਿਭਾਅ ਰਹੇ ਸਨ। ਡਾ. ਜਗਦੀਪ ਚਾਵਲਾ ਨੇ ਸਿਵਲ ਸਰਜਨ ਜਲੰਧਰ ਦਾ ਅਹੁਦਾ ਸੰਭਾਲਣ ਤੋਂ ਬਾਅਦ ਕਿਹਾ ਕਿ ਜਿਲ੍ਹੇ ਦੀਆਂ ਸਿਹਤ ਸੇਵਾਵਾਂ ਨੂੰ ਹੋਰ ਬਿਹਤਰ ਬਣਾਉਣਾ ਉਹਨਾਂ ਦਾ ਮੁੱਖ ਮੰਤਵ ਹੋਵੇਗਾ।

ਸਿਵਲ ਸਰਜਨ ਦਫ਼ਤਰ ਜਲੰਧਰ ਵਿਖੇ ਬਤੌਰ ਸਿਵਲ ਸਰਜਨ ਅਹੁਦਾ ਸੰਭਾਲਣ ਮੌਕੇ ਸਹਾਇਕ ਸਿਵਲ ਸਰਜਨ ਡਾ. ਜੋਤੀ ਫੁਕੇਲਾ, ਜਿਲ੍ਹਾ ਟੀਕਾਕਰਨ ਡਾ. ਰਾਕੇਸ਼ ਚੋਪੜਾ, ਡੀ.ਡੀ.ਐਚ.ਓ. ਡਾ. ਬਲਜੀਤ ਕੌਰ ਰੂਬੀ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਜੋਤੀ ਸ਼ਰਮਾ, ਐਸ.ਐਮ.ਓ. ਡਾ. ਗੁਰਮੀਤ ਲਾਲ, ਐਸ.ਐਮ.ਓ. ਡਾ. ਸੁਰਜੀਤ ਸਿੰਘ, ਐਸ.ਐਮ.ਓ. ਡਾ. ਪਰਮਜੀਤ ਸਿੰਘ, ਜਿਲ੍ਹਾ ਐਪੀਡਮੋਲੋਜਿਸਟ ਡਾ. ਆਦਿਤਯਪਾਲ, ਡਿਪਟੀ ਮਾਸ ਮੀਡੀਆ ਅਫ਼ਸਰ ਅਸੀਮ ਸ਼ਰਮਾ, ਜਿਲ੍ਹਾ ਬੀ.ਸੀ.ਸੀ. ਕੋਆਰਡੀਨੇਟਰ ਨੀਰਜ ਸ਼ਰਮਾ ਵੱਲੋਂ ਸਵਾਗਤ ਕੀਤਾ ਗਿਆ।

ਡਾ. ਜਗਦੀਪ ਚਾਵਲਾ ਨਾਲ ਬਤੌਰ ਸਿਵਲ ਸਰਜਨ ਅਹੁਦਾ ਸੰਭਾਲਣ ਮੌਕੇ ਡਾ. ਰਸ਼ਮੀ ਚਾਵਲਾ ਸੀਨੀਅਰ ਮੈਡੀਕਲ ਅਫ਼ਸਰ ਗਿੱਦੜਬਾਹਾ, ਡਾ. ਪ੍ਰਭਜੀਤ ਸਿੰਘ ਸਹਾਇਕ ਸਿਵਲ ਸਰਜਨ ਮੁਕਤਸਰ, ਡਾ. ਅਵਨੀਸ਼ ਭਗਤ ਆਈ.ਐਸ.ਏ. ਇੰਡੀਅਲ ਸੋਸਾਇਟੀ ਆਫ਼ ਐਨੇਸਥੀਆ, ਪ੍ਰੋਗਰਾਮ ਅਫ਼ਸਰ ਆਈ.ਈ.ਸੀ. ਡੀ.ਐਚ.ਐਸ. ਚੰਡੀਗੜ੍ਹ ਹਰਚਰਨ ਸਿੰਘ ਬਰਾੜ ਮੌਜੂਦ ਸਨ। 

Post a Comment

0 Comments