*ਜਲੰਧਰ ਦੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੋ ਥਾਣਿਆਂ ਦੇ ਐਸਐਚਓ ਤੇ ਚਾਰ ਚੌਂਕੀ ਇੰਚਾਰਜ ਬਦਲੇ

*ਜਲੰਧਰ ਦੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੋ ਥਾਣਿਆਂ ਦੇ ਐਸਐਚਓ ਤੇ ਚਾਰ ਚੌਂਕੀ ਇੰਚਾਰਜ ਬਦਲੇ 

ਜਲੰਧਰ,  16 ਦਸੰਬਰ, ( ਵਿਜੈ ਕੁਮਾਰ ਰਮਨ ):-- ਜਲੰਧਰ ਦੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਵਿਭਾਗ ਵਿੱਚ ਫੇਰਬਦਲ ਕੀਤਾ ਹੈ। ਸ਼ਨੀਵਾਰ ਨੂੰ ਦੋ ਥਾਣਿਆਂ ਦੇ ਐਸਐਚਓਜ਼ ਅਤੇ ਚਾਰ ਚੌਕੀਆਂ ਦੇ ਇੰਚਾਰਜਾਂ ਦੇ ਤਬਾਦਲੇ ਕਰ ਦਿੱਤੇ ਗਏ। ਕੁਝ ਦਿਨਾਂ ਤੋਂ ਪੁਲੀਸ ਲਾਈਨ ਵਿੱਚ ਤਾਇਨਾਤ ਇੰਸਪੈਕਟਰ ਗਗਨਦੀਪ ਸਿੰਘ ਸੇਖੋਂ ਨੂੰ ਭਾਰਗਵ ਕੈਂਪ ਥਾਣੇ ਦੀ ਕਮਾਨ ਸੌਂਪੀ ਗਈ ਹੈ।

ਇਸ ਦੇ ਨਾਲ ਹੀ ਹਰਦੇਵ ਸਿੰਘ ਨੂੰ ਥਾਣਾ-4 ਵਿੱਚ ਨਵਾਂ ਐਸ.ਐਚ.ਓ.ਲਾਇਆ ਗਿਆ ਹੈ, ਹਰਦੇਵ ਸਿੰਘ ਇਸ ਤੋਂ ਪਹਿਲਾਂ ਥਾਣਾ ਭਾਰਗਵ ਕੈਂਪ ਦਾ ਇੰਚਾਰਜ ਸਨ। ਇਸੇ ਤਰ੍ਹਾਂ ਚੌਕੀ ਲੈਦਰ ਕੰਪਲੈਕਸ, ਬੱਸ ਸਟੈਂਡ ਦਕੋਹਾ ਅਤੇ ਜੰਡਿਆਲਾ ਚੌਕੀ ਦੇ ਇੰਚਾਰਜ ਵੀ ਬਦਲੇ ਗਏ ਹਨ।

 ਦੇਖੋ ਲਿਸਟ 

Post a Comment

0 Comments