*ਸਰਕਾਰ ਪੱਤਰਕਾਰਾਂ ਦੇ ਡਿਜੀਟਲ ਯੰਤਰਾਂ ਨੂੰ ਜ਼ਬਤ ਕਰਨ ਲਈ ਦਿਸ਼ਾ-ਨਿਰਦੇਸ਼ ਬਣਾਏ: ਸੁਪਰੀਮ ਕੋਰਟ*
ਨਵੀਂ ਦਿੱਲੀ, 08 ਨਵੰਬਰ, (V news 24 ਬਿਊੋਰੋ) ਸੁਪਰੀਮ ਕੋਰਟ ਨੇ ਪੱਤਰਕਾਰਾਂ ਦੇ ਡਿਜੀਟਲ ਯੰਤਰਾਂ ਦੀ ਤਲਾਸ਼ੀ ਅਤੇ ਜ਼ਬਤ ਕਰਨ ਨੂੰ ਗੰਭੀਰ ਮਾਮਲਾ ਦੱਸਿਆ ਹੈ। ਸੁਪਰੀਮ ਕੋਰਟ ਨੇ ਕਿਹਾ, ਡਿਜੀਟਲ ਡਿਵਾਈਸਾਂ ਵਿੱਚ ਸਰੋਤ ਅਤੇ ਸੰਪਰਕਾਂ ਤੋਂ ਇਲਾਵਾ ਗੁਪਤ ਤੇ ਅਹਿਮ ਜਾਣਕਾਰੀਆਂ ਹੁੰਦੀਆਂ ਹਨ। ਇਸ ਦੀ ਤਲ਼ਾਸ਼ੀ ਲੈਣ ਜਾਂ ਜ਼ਬਤ ਕਰਨ ਸਬੰਧੀ ਵਿਆਪਕ ਦਿਸ਼ਾ-ਨਿਰਦੇਸ਼ਾਂ ਦੀ ਲੋੜ ਹੈ।
ਸੁਪਰੀਮ ਕੋਰਟ ਦੇ ਜਸਟਿਸ ਸੰਜੇ ਕਿਸ਼ਨ ਕੌਲ ਅਤੇ ਜਸਟਿਸ ਸੁਧਾਂਸ਼ੂ ਧੂਲੀਆ ਦੀ ਬੈਂਚ ਫਾਊਂਡੇਸ਼ਨ ਫਾਰ ਮੀਡੀਆ ਪ੍ਰੋਫੈਸ਼ਨਲਜ਼ ਵੱਲੋਂ ਦਾਇਰ ਪਟੀਸ਼ਨ 'ਤੇ ਬੀਤੇ ਮੰਗਲਵਾਰ ਨੂੰ ਸੁਣਵਾਈ ਕਰ ਰਹੀ ਸੀ। ਨਿੱਜਤਾ ਦੇ ਅਧਿਕਾਰ ਦਾ ਹਵਾਲਾ ਦਿੰਦੇ ਹੋਏ ਅਦਾਲਤ ਨੇ ਕੇਂਦਰ ਨੂੰ ਇਕ ਮਹੀਨੇ ਦੇ ਅੰਦਰ ਇਸ ਮਾਮਲੇ 'ਤੇ ਆਪਣਾ ਵਿਚਾਰ (ਪਁਖ) ਰਁਖਣ ਲਈ ਕਿਹਾ ਹੈ। ਅਦਾਲਤ ਨੇ ਕਿਹਾ, ਕੇਂਦਰ ਸਰਕਾਰ ਨੂੰ ਇਸ ਮਾਮਲੇ 'ਚ ਦਿਸ਼ਾ-ਨਿਰਦੇਸ਼ ਬਣਾਉਣੇ ਚਾਹੀਦੇ ਹਨ, ਜੇਕਰ ਉਹ ਨਹੀਂ ਬਣਾ ਸਕਦੀ ਤਾਂ ਅਸੀਂ ਬਣਾਵਾਂਗੇ।
0 Comments