*ਜਲੰਧਰ ਪ੍ਰੋਫੈਸ਼ਨਲ ਫੋਟੋਗ੍ਰਾਫਰਜ਼ ਐਸੋਸੀਏਸ਼ਨ ਵਲ਼ੋ 2024 ਦਾ ਕੈਲੰਡਰ ਜਾਰੀ* *ਦੀਵਾਲੀ 'ਤੇ ਹਰ ਵਿਅਕਤੀ ਨੂੰ ਇਕ ਰੁੱਖ ਲਗਾਉਣਾ ਚਾਹੀਦਾ :ਪ੍ਰਧਾਨ ਰਮੇਸ਼ ਗਾਬਾ*

*ਜਲੰਧਰ ਪ੍ਰੋਫੈਸ਼ਨਲ ਫੋਟੋਗ੍ਰਾਫਰਜ਼ ਐਸੋਸੀਏਸ਼ਨ ਵਲ਼ੋ 2024 ਦਾ ਕੈਲੰਡਰ ਜਾਰੀ 

*ਦੀਵਾਲੀ 'ਤੇ ਹਰ ਵਿਅਕਤੀ ਨੂੰ ਇਕ ਰੁੱਖ ਲਗਾਉਣਾ ਚਾਹੀਦਾ :ਪ੍ਰਧਾਨ ਰਮੇਸ਼ ਗਾਬਾ*

ਜਲੰਧਰ, 6 ਨਵੰਬਰ (ਵਿਜੈ ਕੁਮਾਰ ਰਮਨ):- ਜਲੰਧਰ ਪ੍ਰੋਫੈਸ਼ਨਲ ਫੋਟੋਗ੍ਰਾਫਰਜ਼ ਐਸੋਸੀਏਸ਼ਨ ਨੇ ਆਪਣੇ ਦਫ਼ਤਰ 537 ਨਿਊ ਜਵਾਹਰ ਨਗਰ, ਗੁਰੂ ਨਾਨਕ ਮਿਸ਼ਨ ਚੌਕ ਵਿਖੇ ਦੀਵਾਲੀ ਦੇ ਸ਼ੁਭ ਦਿਹਾੜੇ ਨੂੰ ਮੁੱਖ ਰੱਖਦਿਆਂ ਮਾਂ ਲਕਸ਼ਮੀ 2024 ਦਾ ਕੈਲੰਡਰ ਜਾਰੀ ਕੀਤਾ।  ਇਸ ਮੌਕੇ ਪ੍ਰਧਾਨ ਰਮੇਸ਼ ਗਾਬਾ ਅਤੇ ਜਨਰਲ ਸਕੱਤਰ ਰਮੇਸ਼ ਹੈਪੀ ਨੇ ਦੀਵਾਲੀ ਦੀ ਵਧਾਈ ਦਿੰਦਿਆਂ ਕਿਹਾ ਕਿ ਦੀਵਾਲੀ ਈਕੋ ਫਰੈਂਡਲੀ ਯਾਨੀ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਈਏ।  ਉਨ੍ਹਾਂ ਕਿਹਾ ਕਿ ਦੀਵਾਲੀ ਵਾਲੇ ਦਿਨ ਹਰੇਕ ਵਿਅਕਤੀ ਨੂੰ ਘੱਟੋ-ਘੱਟ ਇੱਕ ਰੁੱਖ ਜ਼ਰੂਰ ਲਗਾਉਣਾ ਚਾਹੀਦਾ ਹੈ, ਇਸ ਨਾਲ ਸਾਡੇ ਵਾਤਾਵਰਨ ਨੂੰ ਸੁਰੱਖਿਅਤ ਅਤੇ ਹਰਿਆ ਭਰਿਆ ਰੱਖਣ ਵਿੱਚ ਮਦਦ ਮਿਲੇਗੀ।  ਅਸੀਂ ਜਿੱਥੇ ਮਨੁੱਖਤਾ ਪ੍ਰਤੀ ਆਪਣਾ ਸਮਾਜਿਕ ਫਰਜ਼ ਨਿਭਾ ਰਹੇ ਹਾਂ, ਉੱਥੇ ਹੀ ਹੋਰਨਾਂ ਲੋਕਾਂ ਨੂੰ ਵੀ ਜਾਗਰੂਕ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਸਕਦੇ ਹਾਂ।  ਸਾਨੂੰ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਮਿਲ ਕੇ ਕੰਮ ਕਰਨਾ ਚਾਹੀਦਾ ਹੈ।  ਪਟਾਕੇ ਖਰੀਦਣ ਦੀ ਬਜਾਏ ਪੈਸਾ ਗਰੀਬਾਂ ਅਤੇ ਲੋੜਵੰਦਾਂ ਦੀ ਮਦਦ ਲਈ ਵਰਤਿਆ ਜਾਣਾ ਚਾਹੀਦਾ ਹੈ।  ਇਸ ਮੌਕੇ ਪ੍ਰਧਾਨ ਰਮੇਸ਼ ਗਾਬਾ, ਜਨਰਲ ਸਕੱਤਰ ਰਮੇਸ਼ ਹੈਪੀ, ਸਾਬਕਾ ਪ੍ਰਧਾਨ ਸੁਰਿੰਦਰ ਬੇਰੀ, ਸਾਬਕਾ ਪ੍ਰਧਾਨ ਰਾਜੇਸ਼ ਥਾਪਾ, ਮੀਤ ਪ੍ਰਧਾਨ ਰਾਜੇਸ਼ ਸ਼ਰਮਾ, ਸੰਯੁਕਤ ਸਕੱਤਰ ਓਾਕਾਰ ਸਾਹਿਲ, ਦਫ਼ਤਰ ਸਕੱਤਰ ਸੁਭਾਸ਼ ਵਰਮਾ, ਰਾਜ ਕੁਮਾਰ, ਜਤਿੰਦਰ ਚੁੱਘ, ਸੁਰਿੰਦਰ ਸਿੰਘ ਆਦਿ ਹਾਜ਼ਰ ਸਨ |

Post a Comment

0 Comments