*ਐਨਆਰਆਈ ਲੜਕੇ ਵੱਲੋਂ ਲਿਵ-ਇਨ ਰਿਲੇਸ਼ਨ ਵਿੱਚ ਰਹਿ ਰਹੀ ਪੰਜਾਬੀ ਮੁਟਿਆਰ ਨਾਲ ਧੋਖਾ* *10 ਸਾਲ ਲਿਵ-ਇਨ ਰਿਲੇਸ਼ਨ ਵਿੱਚ ਰਹਿਣ ਤੇ ਹੋਇਆ ਲੜਕਾ, ਹੁਣ ਦੇ ਰਿਹਾ ਹੈ ਜਾਨੋ ਮਾਰਨ ਦੀਆਂ ਧਮਕੀਆਂ* *ਪੀੜਤ ਲੜਕੀ ਨੇ ਐਨਆਰਆਈ ਪੁਲਿਸ ਵਿਭਾਗ ਨੂੰ ਦਿੱਤੀ ਧੋਖੇਬਾਜ਼ ਖਿਲਾਫ ਸ਼ਿਕਾਇਤ*

*ਐਨਆਰਆਈ ਲੜਕੇ ਵੱਲੋਂ ਲਿਵ-ਇਨ ਰਿਲੇਸ਼ਨ ਵਿੱਚ ਰਹਿ ਰਹੀ ਪੰਜਾਬੀ ਮੁਟਿਆਰ ਨਾਲ ਧੋਖਾ*

*10 ਸਾਲ ਲਿਵ-ਇਨ ਰਿਲੇਸ਼ਨ ਵਿੱਚ ਰਹਿਣ ਤੇ ਹੋਇਆ ਲੜਕਾ, ਹੁਣ ਦੇ ਰਿਹਾ ਹੈ ਜਾਨੋ ਮਾਰਨ ਦੀਆਂ ਧਮਕੀਆਂ*

*ਪੀੜਤ ਲੜਕੀ ਨੇ ਐਨਆਰਆਈ ਪੁਲਿਸ ਵਿਭਾਗ ਨੂੰ ਦਿੱਤੀ ਧੋਖੇਬਾਜ਼ ਖਿਲਾਫ ਸ਼ਿਕਾਇਤ*

ਜਲੰਧਰ, 22 ਨਵੰਬਰ,  (ਵਿਜੈ ਕੁਮਾਰ ਰਮਨ):- ਜਲੰਧਰ ਦੇ ਹਲਕਾ ਨਕੋਦਰ ਦੀ ਰਹਿਣ ਵਾਲੀ ਲੜਕੀ ਮਨਦੀਪ ਕੌਰ ਜੋ ਕਿ ਇਸ ਸਮੇਂ ਫਰਾਂਸ ਦੇ ਸ਼ਹਿਰ ਪੈਰਿਸ ਵਿੱਚ ਰਹਿ ਰਹੀ ਹੈ ਨਾਲ ਜਲੰਧਰ ਦੇ ਹੀ ਇੱਕ ਪੈਰਿਸ ਵਿੱਚ ਰਹਿਣ ਵਾਲੇ ਲੜਕੇ ਨੇ ਧੋਖਾ ਕੀਤਾ ਹੈ। ਲੜਕੀ ਮਨਦੀਪ ਕੌਰ ਜੋ ਕਿ ਕੈਪਟਨ ਸਿੰਘ ਨਾਮਕ ਵਿਅਕਤੀ ਨਾਲ 10 ਸਾਲ ਪਹਿਲਾਂ ਰਿਲੇਸ਼ਨ ਵਿੱਚ ਆਈ ਤੇ ਇਸੇ ਦੌਰਾਨ ਉਹਨਾਂ ਦਾ ਪਿਆਰ ਪੈ ਗਿਆ। ਅਤੇ ਉਹਨਾਂ ਦਾ ਗੁਰਦੁਆਰਾ ਸਾਹਿਬ ਵਿਖੇ ਵਿਆਹ ਵੀ ਹੋ ਗਿਆ ਜਿਸ ਤੋਂ ਬਾਅਦ ਇੱਕ ਲੜਕੇ ਨੇ ਮਨਦੀਪ ਕੌਰ ਦੇ ਕੁੱਖੋਂ ਜਨਮ ਲਿਆ ਲੜਕਾ ਇਸ ਸਮੇਂ ਅੱਠ ਸਾਲ ਦੇ ਕਰੀਬ ਦਾ ਹੋ ਗਿਆ ਹੈ। ਹੁਣ ਕੈਪਟਨ ਸਿੰਘ ਨਾਮਕ ਵਿਅਕਤੀ ਆਪਣੇ ਲੜਕੇ ਨੂੰ ਅਪਣਾਉਣ ਨੂੰ ਤਿਆਰ ਨਹੀਂ ਹੈ ਅਤੇ ਮਨਦੀਪ ਸਿੰਘ ਨੂੰ ਵੀ ਜਾਨੋ ਮਾਰਨ ਦੀਆਂ ਧਮਕੀਆਂ ਦੇ ਰਿਹਾ ਹੈ। ਇਸੇ ਸਬੰਧੀ ਮਨਦੀਪ ਕੌਰ ਨੇ ਆਨਲਾਈਨ ਪੰਜਾਬ ਪੁਲਿਸ ਦੇ ਐਨਆਰਆਈ ਵਿੰਗ ਨੂੰ ਲਿਖਤੀ ਸ਼ਿਕਾਇਤ ਭੇਜੀ ਹੈ ਪੁਲਿਸ ਨੇ ਇਸ ਮਾਮਲੇ ਵਿੱਚ ਉਸ ਨੂੰ ਭਰੋਸਾ ਦਵਾਇਆ ਹੈ ਕਿ ਜਲਦ ਹੀ ਉਸ ਐਨਆਰਆਈ ਖਿਲਾਫ ਕਾਰਵਾਈ ਕੀਤੀ ਜਾਵੇਗੀ।
ਮਨਦੀਪ ਕੌਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ 2014 ਦਸੰਬਰ ਵਿੱਚ ਕੈਪਟਨ ਸਿੰਘ ਜੋ ਕਿ ਪੈਰਿਸ ਵਿੱਚ ਰਹਿ ਰਿਹਾ ਸੀ ਜਿਸ ਦਾ ਪਿਛੋਕੜ ਜਲੰਧਰ ਦੇ ਪਿੰਡ ਅਕਬਰਪੁਰ ਕਲਾਂ ਨਾਲ ਹੈ ਦੇ ਸੰਪਰਕ ਵਿੱਚ ਮੈਂ 2014 ਵਿੱਚ ਆਈ ਅਤੇ ਸਾਡਾ ਆਪਸ ਵਿੱਚ ਪਿਆਰ ਹੋ ਗਿਆ ਅਤੇ ਅਸੀਂ ਆਪਸ ਵਿੱਚ ਲਿਵ-ਇਨ ਰਿਲੇਸ਼ਨ ਵਿੱਚ ਰਹਿਣ ਲੱਗ ਪਏ। ਮਨਦੀਪ ਕੌਰ ਨੇ ਦੱਸਿਆ ਕਿ ਕੈਪਟਨ ਸਿੰਘ ਨੂੰ ਮੈਂ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਮੈਂ ਵਿਆਹੀ ਹੋਈ ਹਾਂ ਅਤੇ ਮੇਰਾ ਆਪਣੇ ਪਤੀ ਨਾਲ ਤਲਾਕ ਦਾ ਕੇਸ ਵੀ ਚੱਲ ਰਿਹਾ। ਮਨਦੀਪ ਕੌਰ ਨੇ ਅੱਗੇ ਦੱਸਿਆ ਕਿ 2015 ਵਿੱਚ ਮੇਰੇ ਇੱਕ ਲੜਕਾ ਪੈਦਾ ਹੋਇਆ ਜਿਸ ਦਾ ਨਾਮ ਅਸੀਂ ਗੈਰੀ ਸਿੰਘ ਹੁੰਦਲ ਰੱਖਿਆ, ਲੜਕਾ ਹੁਣ ਅੱਠ ਸਾਲ ਦੇ ਕਰੀਬ ਹੈ।
ਮਨਦੀਪ ਕੌਰ ਨੇ ਅੱਗੇ ਦੱਸਿਆ ਕਿ ਕੈਪਟਨ ਸਿੰਘ ਨੇ ਆਪਣੇ ਪੰਜਾਬ ਵਿਖੇ ਰਹਿ ਰਹੇ ਪਰਿਵਾਰ ਤੋਂ ਪਹਿਲਾਂ ਹੀ ਤਲਾਕ ਲੈ ਲਿਆ ਸੀ ਇਸ ਬਾਰੇ ਉਸਨੇ ਮੈਨੂੰ ਦੱਸਿਆ ਸੀ ਕਿ ਮੈਂ ਆਪਣੇ ਪਰਿਵਾਰ ਤੋਂ ਤਲਾਕ ਲੈ ਲਿਆ ਹੈ। ਮਨਦੀਪ ਕੌਰ ਨੇ ਕਿਹਾ ਕਿ 2019 ਵਿੱਚ ਮੈਂ ਅਤੇ ਕੈਪਟਨ ਸਿੰਘ ਨੇ ਪੈਰਿਸ ਦੇ ਗੁਰਦੁਆਰਾ ਸੱਚਖੰਡ ਗੁਰੂ ਤੇਗ ਬਹਾਦਰ ਸਾਹਿਬ ਜੀ ਵਿਖੇ ਗੁਰੂ ਮਰਿਆਦਾ ਅਨੁਸਾਰ ਆਪਣਾ ਵਿਆਹ ਵੀ ਕਰਵਾ ਲਿਆ ਸੀ। ਇਸ ਤੋਂ ਬਾਅਦ ਉਸ ਨੇ ਮੇਰੇ ਨਾਲ ਕਈ ਵਾਰ ਲੜਾਈ ਝਗੜਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਮੈਨੂੰ ਕਹਿਣਾ ਸ਼ੁਰੂ ਕਰ ਦਿੱਤਾ ਕਿ ਮੈਂ ਤੇਰੇ ਨਾਲ ਨਹੀਂ ਰਹਿਣਾ। ਮਨਦੀਪ ਨੇ ਅੱਗੇ ਦੱਸਿਆ ਕਿ ਹੁਣ ਕੁਝ ਚਿਰ ਪਹਿਲਾਂ ਕੈਪਟਨ ਸਿੰਘ ਪੰਜਾਬ ਵਿਖੇ ਆਪਣੇ ਪਿੰਡ ਆਇਆ ਹੋਇਆ ਹੈ ਅਤੇ ਉਸਨੇ ਆਪਣੀ ਤਲਾਕ ਲਈ ਪਤਨੀ ਨਾਲ ਰਹਿਣਾ ਸ਼ੁਰੂ ਕਰ ਦਿੱਤਾ ਹੈ। ਜਦੋਂ ਮੈਂ ਉਸ ਨੂੰ ਇਹ ਕਿਹਾ ਕਿ ਤੂੰ ਤਾਂ ਆਪਣੇ ਪਰਿਵਾਰ ਤੋਂ ਤਲਾਕ ਲਿਆ ਹੋਇਆ ਹੈ ਤਾਂ ਕਹਿਣ ਲੱਗਾ ਕਿ ਮੈਂ ਤੇਰੇ ਨਾਲ ਨਹੀਂ ਰਹਿਣਾ ਤੂੰ ਜੋ ਮਰਜ਼ੀ ਕਰ ਲੈ। ਮਨਦੀਪ ਕੌਰ ਨੇ ਅੱਗੇ ਦੱਸਿਆ ਕਿ ਇਸੇ ਦੌਰਾਨ ਉਸਨੇ ਮੈਨੂੰ ਅਤੇ ਮੇਰੇ ਇੰਡੀਆ ਰਹਿੰਦੇ ਪਰਿਵਾਰ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਕਿ ਤੁਹਾਨੂੰ ਮੈਂ ਜਾਨੋ ਮਾਰ ਦੇਵਾਂਗਾ ਨਹੀਂ ਤਾਂ ਮੇਰਾ ਪਿੱਛਾ ਛੱਡ ਦੇਵੋ।
ਮਨਦੀਪ ਕੌਰ ਨੇ ਪੰਜਾਬ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਅਪੀਲ ਕੀਤੀ ਹੈ ਕਿ ਐਨਆਰਆਈ ਲੜਕੀ ਦੀ ਜਾਨ ਅਤੇ ਮਾਲ ਦੀ ਰਾਖੀ ਕੀਤੀ ਜਾਵੇ ਉਹਨਾਂ ਕਿਹਾ ਕਿ ਉਹਨਾਂ ਇਹ ਵੀ ਸਰਕਾਰ ਤੋਂ ਮੰਗ ਕੀਤੀ ਹੈ ਕਿ ਮੇਰੇ ਬੇਟੇ ਨੂੰ ਉਸ ਦਾ ਪੂਰਾ ਦਾ ਪੂਰਾ ਹੱਕ ਦਵਾਇਆ ਜਾਵੇ। ਮਨਦੀਪ ਕੌਰ ਨੇ ਅੱਗੇ ਦੱਸਿਆ ਕਿ ਇਸੇ ਸਬੰਧੀ ਮੈਂ ਕੈਪਟਨ ਸਿੰਘ ਦੇ ਖਿਲਾਫ ਪੰਜਾਬ ਪੁਲਿਸ ਦੇ ਐਨਆਰਆਈ ਵਿੰਗ ਨੂੰ ਸ਼ਿਕਾਇਤ ਵੀ ਭੇਜੀ ਹੈ ਜਿਸ ਵਿੱਚ ਮੰਗ ਕੀਤੀ ਗਈ ਹੈ ਕਿ ਕੈਪਟਨ ਸਿੰਘ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਅਤੇ ਮੇਰੇ ਪਰਿਵਾਰ ਅਤੇ ਮੇਰੇ ਬੇਟੇ ਦੀ ਹਿਫਾਜ਼ਤ ਕੀਤੀ ਜਾਵੇ।
ਦੂਜੇ ਪਾਸੇ ਕੈਪਟਨ ਸਿੰਘ ਨਾਲ ਪੱਤਰਕਾਰ ਵੱਲੋਂ ਗੱਲਬਾਤ ਕੀਤੀ ਗਈ ਤਾਂ ਉਸ ਨੇ ਕਿਹਾ ਕਿ ਮੈਂ ਮਨਦੀਪ ਕੌਰ ਨਾਲ ਲਿਵ-ਇਨ ਰਿਲੇਸ਼ਨ ਵਿੱਚ ਰਿਹਾ ਅਤੇ ਬੇਟਾ ਵੀ ਮੇਰਾ ਹੀ ਹੈ। ਫਰਾਂਸ ਸਰਕਾਰ ਲਿਵ-ਇਨ ਰਿਲੇਸ਼ਨ ਨੂੰ ਨਹੀਂ ਮੰਨਦੀ ਉਹਨਾਂ ਕਿਹਾ ਕਿ ਮੇਰਾ ਰਜਿਸਟਰ ਤੌਰ ਤੇ ਮਨਦੀਪ ਕੌਰ ਨਾਲ ਵਿਆਹ ਨਹੀਂ ਹੋਇਆ, ਜਦੋਂ ਕੈਪਟਨ ਸਿੰਘ ਨੂੰ ਪੁੱਛਿਆ ਗਿਆ ਕਿ ਤੁਹਾਡਾ ਵਿਆਹ ਗੁਰਦੁਆਰਾ ਸਾਹਿਬ ਵਿਖੇ ਹੋਇਆ ਹੈ ਤਾਂ ਉਸ ਨੇ ਕਿਹਾ ਹਾਂ ਹੋਇਆ ਹੈ ਪਰ ਮੇਰਾ ਰਜਿਸਟਰਡ ਵਿਆਹ ਨਹੀਂ ਹੋਇਆ।

Post a Comment

0 Comments