*ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਵਿਅਕਤੀ ਦੀ ਹੋਈ ਮੌਤ, ਦੂਜਾ ਗੰਭੀਰ ਜ਼ਖਮੀ*

*ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਵਿਅਕਤੀ ਦੀ ਹੋਈ ਮੌਤ, ਦੂਜਾ ਗੰਭੀਰ ਜ਼ਖਮੀ*
ਜਲੰਧਰ, 08 ਅਕਤੁਬਰ,  (ਵਿਜੈ ਕੁਮਾਰ ਰਮਨ):- ਜਲੰਧਰ-ਅੰਮਿ੍ਤਸਰ ਮਾਰਗ 'ਤੇ ਪੈਂਦੀ ਕਾਲੀਆ ਕਾਲੋਨੀ ਦੇ ਬਾਹਰ ਬਁਲ ਹਸਪਤਾਲ ਦੇ ਨਜਦੀਕ ਸਰਵਿਸ ਰੋਡ 'ਤੇ ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਵਿਅਕਤੀ ਦੀ ਮੌਕੇ 'ਤੇ ਮੌਤ ਹੋ ਗਈ। ਜਦਕਿ ਦੂਜਾ ਵਿਅਕਤੀ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ। ਜਿਸ ਨੂੰ ਇਲਾਜ ਲਈ ਨਿੱਜੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਮਿ੍ਤਕ ਵਿਅਕਤੀ ਦੀ ਪਛਾਣ ਰਜੇਸ਼ ਕੁਮਾਰ ਵਾਸੀ ਰਾਜਾ ਗਾਰਡਨ ਕਾਲੋਨੀ ਤੇ ਜ਼ਖ਼ਮੀ ਵਿਅਕਤੀ ਦੀ ਪਛਾਣ ਮੁਕੇਸ਼ ਕੁਮਾਰ ਵਾਸੀ ਸਲੇਮਪੁਰ ਮੁਸਲਮਾਨਾਂ ਜਲੰਧਰ ਵਜੋਂ ਹੋਈ ਹੈ।


ਇਸ ਸਬੰਧੀ ਥਾਣਾ-1 ਦੇ ਥਾਣੇਦਾਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਸਪਲੈਂਡਰ ਮੋਟਰਸਾਈਕਲ ਚਾਲਕ ਰਾਜੇਸ਼ ਕੁਮਾਰ ਤੇ ਮੁਕੇਸ਼ ਕੁਮਾਰ ਦੋਵੇਂ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਹਾਈਵੇ ਦੇ ਨਾਲ ਬਣੀ ਸਰਵਿਸ ਰੋਡ 'ਤੇ ਫੋਕਲ ਪੁਆਇੰਟ ਤੋਂ ਵੇਰਕਾ ਮਿਲਕ ਪਲਾਂਟ ਵਾਲੀ ਸਾਈਡ ਤੇ ਜਾ ਰਹੇ ਸੀ। ਬਾਈਕ ਮੁਕੇਸ਼ ਕੁਮਾਰ ਚਲਾ ਰਿਹਾ ਸੀ ਜਦੋਂ ਦੋਵੇਂ ਬਾਈਕ ਸਵਾਰ ਬਁਲ ਹਁਸਪਤਾਲ ਦੇ ਨਜਦੀਕ ਪਹੁੰਚੇ ਤਾਂ ਪਿੱਛੋਂ ਆ ਰਹੀ ਬਁਧਣ ਬਁਸ ਕੰਪਨੀ ਦੀ ਮਿੰਨੀ ਬੱਸ ਨੇ ਉਨ੍ਹਾਂ 'ਨੂੰ ਦਰੜ ਦਿਁਤਾ। ਜਿਸ ਦੌਰਾਨ ਮੋਟਰਸਾਈਕਲ ਦੇ ਪਿੱਛੇ ਬੈਠਾ ਹੋਇਆ ਵਿਅਕਤੀ ਬਸ ਹੇਠ ਆ ਕੇ ਬੁਰੀ ਤਰਾਂ ਕੁਚਲਿਆ ਗਿਆ। ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮੌਕੇ 'ਤੇ ਬੱਸ ਚਾਲਕ ਬਸ ਛੱਡ ਕੇ ਫ਼ਰਾਰ ਹੋ ਗਿਆ। ਜਿਸ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਨੇ ਬੱਧਣ ਬੱਸ ਸਰਵਿਸ ਨਾਂ ਦੀ ਮਿੰਨੀ ਬੱਸ ਪੀਬੀ-08-ਬੀਬੀ-9308 ਕਬਜ਼ੇ 'ਚ ਲੈ ਲਈ ਹੈ। ਉਨ੍ਹਾਂ ਦੱਸਿਆ ਕਿ ਮਿ੍ਤਕ ਵਿਅਕਤੀ ਦੀ ਲ਼ਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜੀ ਗਈ ਹੈ। ਮੌਕੇ 'ਤੇ ਪੁੱਜੇ ਮਿ੍ਤਕ ਵਿਅਕਤੀ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਗੁੱਸੇ 'ਚ ਆ ਕੇ ਬੱਸ ਦੀ ਭੰਨਤੋੜ ਕੀਤੀ ਗਈ। ਉਨ੍ਹਾਂ ਵੱਲੋਂ ਦੋਸ਼ ਲਗਾਇਆ ਗਿਆ ਕਿ ਬੱਸ ਚਾਲਕ ਵੱਲੋਂ ਜਾਣ ਬੁਝ ਕੇ ਖੜੇ੍ ਮੋਟਰਸਾਈਕਲ ਸਵਾਰਾਂ ਨੂੰ ਟੱਕਰ ਮਾਰ ਕੇ ਹੱਤਿਆ ਕੀਤੀ ਗਈ ਹੈ।

Post a Comment

0 Comments