*ਦੂਸਰਾ ਫਾਇਵ-ਏ-ਸਾਈਡ ਮਹਿਲਾ ਮਾਸਟਰਜ਼ ਹਾਕੀ ਟੂਰਨਾਮੈਂਟ ਅੱਜ ਤੋਂ*
*ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ 'ਚ ਜਾਵੇਗਾ ਖੇਡਿਆ*
*"ਬੇਟੀ ਬਚਾਓ, ਬੇਟੀ ਪੜ੍ਹਾਓ, ਬੇਟੀ ਖਿਡਾਓ" ਦੇ ਮਾਟੋ ਤਹਿਤ ਹਾਕੀ ਇੰਡੀਆ ਨਿਯਮਾਂ ਅਨੁਸਾਰ ਹੋਵੇਗਾ*
ਜਲੰਧਰ, 14 ਅਕਤੂਬਰ (ਵਿਜੈ ਕੁਮਾਰ ਰਮਵ): - ਦੂਸਰਾ ਫਾਇਵ-ਏ-ਸਾਈਡ ਮਹਿਲਾ ਮਾਸਟਰਜ਼ ਹਾਕੀ ਟੂਰਨਾਮੈਂਟ ਅੱਜ (14 ਅਕਤੂਬਰ) ਨੂੰ ਸਥਾਨਕ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ, ਬਲਟਰਨ ਪਾਰਕ ਵਿਖੇ ਖੇਡਿਆ ਜਾਵੇਗਾ।
ਉੱਕਤ ਜਾਣਕਾਰੀ ਮੁੱਖ ਅਯੋਜਕ ਸਟਾਰ ਕਲੱਬ ਦੀ ਪ੍ਰਬੰਧਕੀ ਸਕੱਤਰ ਅਰਵਿੰਦਰ ਕੌਰ ਰੋਜ਼ੀ ਅਨੁਸਾਰ ਦੇਸ਼ ਦੀ ਨਾਮੀ ਸੁਰਜੀਤ ਹਾਕੀ ਸੁਸਾਇਟੀ ਜਲੰਧਰ ਦੇ ਸਹਿਯੋਗ ਨਾਲ ਕਰਵਾਏ ਜਾਣ ਵਾਲੇ ਇਸ ਇਕ ਰੋਜ਼ਾ ਦੂਸਰਾ ਫਾਇਵ-ਏ-ਸਾਈਡ ਮਹਿਲਾ ਮਾਸਟਰਜ਼ ਹਾਕੀ ਟੂਰਨਾਮੈਂਟ ਵਿਚ ਕੁੱਲ 8 ਟੀਮਾਂ ਭਾਗ ਲੈਣਗੀਆਂ। ਜਿਨ੍ਹਾਂ ਵਿਚ ਸਟਾਰ ਕਲੱਬ (ਪਟਿਆਲਾ), ਐਵਰ ਗ੍ਰੀਨ ਕਲੱਬ (ਮੁਹਾਲੀ), ਜੋਤੀ ਕਲੱਬ (ਜਲੰਧਰ), ਸ਼ਹੀਦ ਭਗਤ ਸਿੰਘ ਕਲੱਬ (ਹੁਸ਼ਿਆਰਪੁਰ), ਸ਼ੇਰੇ ਪੰਜਾਬ ਕਲੱਬ (ਮੁਕਤਸਰ), ਮਾਤਾ ਸਾਹਿਬ ਕੌਰ ਕਲੱਬ (ਲੁਧਿਆਣਾ) ਅਤੇ ਮਹਾਰਾਜਾ ਰਣਜੀਤ ਸਿੰਘ ਕਲੱਬ (ਅੰਮ੍ਰਿਤਸਰ ) ਸ਼ਾਮਿਲ ਹਨ ।
ADV
ਉਨ੍ਹਾਂ ਦਸਿਆ ਕਿ ਇਨ੍ਹਾਂ ਭਾਗ ਲੈਣ ਵਾਲੀਆਂ ਟੀਮਾਂ ਵਿਚ ਦੇਸ਼ ਦੀਆਂ ਨਾਮਵਰ ਅੰਤਰਰਾਸ਼ਟਰੀ ਤੇ ਰਾਸ਼ਟਰ ਪੱਧਰੀ ਖਿਡਾਰਣਾਂ ਆਪਣੇ ਖੇਡ ਜੋਹਰ ਦਾ ਪ੍ਰਦਰਸ਼ਨ ਕਰ ਆਪਦੇ ਲੰਘੇ ਜੀਵਨੀ ਦੋਰ ਨੂੰ ਯਾਦ ਕਰਨ ,ਮੁੜ ਗੱਲਵਕੜੀ ਪਾਉਣ ਦੀਆਂ ਸਾਂਝਾਂ ਕਾਇਮ ਕਰਦਿਆਂ ਨਵੀਆਂ ਖਿਡਾਰਨਾਂ ਲਈ ਵਿਚ ਸਿੱਖਣ ਵਾਸਤੇ ਆਕਰਸ਼ਣ ਦਾ ਸੱਬਬ ਹੋਣਗੀਆਂ ।
ਪ੍ਰਬੰਧਕੀ ਸਕੱਤਰ ਰੋਜੀ ਵਲੋਂ ਦਸਿਆ ਗਿਆ ਕਿ ਇਸ ਫਾਇਵ-ਏ-ਸਾਈਡ ਮਾਸਟਰਜ਼ ਮਹਿਲਾ ਹਾਕੀ ਟੂਰਨਾਮੈਂਟ ਵਿਚ ਕ੍ਰਮਵਾਰ 35 ਸਾਲ +, 40ਸਾਲ+ ਅਤੇ 45 ਸਾਲ+ ਉਮਰ ਵਰਗੀ ਖੇਡ ਮੁਕਾਬਲੇ ਕਰਵਾਏ ਜਾਣਗੇ ।
ਇਸ ਮੌਕੇ ਸਟਾਰ ਕਲੱਬ ਦੀ ਜਨਰਲ ਸਕੱਤਰ ਕੁਲਵਿੰਦਰ ਕੌਰ ਅਨੁਸਾਰ ਇਹ 'ਫਾਇਵ-ਏ-ਸਾਈਡ' ਹਾਕੀ ਟੂਰਨਾਮੈਂਟ "ਬੇਟੀ ਬਚਾਓ , ਬੇਟੀ ਪੜ੍ਹਾਓ, ਬੇਟੀ ਖਿਡਾਓ " ਦੇ ਮਾਟੋ ਤਹਿਤ ਹਾਕੀ ਇੰਡੀਆ ਵੱਲੋਂ ਨਿਰਧਾਰਤ ਨਿਯਮਾਂ ਅਨੁਸਾਰ ਜਾਰੀ ਗਾਈਡ ਲਾਇਨ ਅਧਾਰ ਉਪਰ ਖੇਡਿਆ ਜਾਵੇਗਾ ।
ਉਹਨਾਂ ਅੱਗੇ ਕਿਹਾ ਕਿ ਟੂਰਨਾਮੈਂਟ ਦਾ ਉਦਘਾਟਨ ਦਰੋਨਾਚਾਰੀਆ ਐਵਾਰਡੀ ਉਲੰਪੀਅਨ ਰਾਜਿੰਦਰ ਸਿੰਘ (ਚੀਫ਼ ਹਾਕੀ ਕੋਚ, ਪੰਜਾਬ) ਸਵੇਰੇ 9.00 ਵਜ਼ੇ ਕਰਨਗੇ ।
ADV
ਏਸ਼ੀਅਨ ਸਟਾਰ "ਗੋਲਡਨ ਗਰਲ" ਅੰਤਰਰਾਸ਼ਟਰੀ ਰਾਜਬੀਰ ਕੌਰ ਟੂਰਨਾਮੈਂਟ ਦੋਰਾਨ ਵਿਸ਼ੇਸ਼ ਮਹਿਮਾਨ ਵਜੋਂ ਆਕਰਸ਼ਣ ਦੇ ਕੇਂਦਰ ਬਿੰਦੂ ਬਣ ਸ਼ਾਮਲ ਹੋਣਗੇ।
ਜਦ ਕਿ ਟੂਰਨਾਮੈਂਟ ਦੇ ਫਾਈਨਲ ਮੁਕਾਬਲੇ ਵਿਚ ਮੁੱਖ ਮਹਿਮਾਨ ਵਜੋਂ ਹਾਕੀ ਖੇਡ ਦੇ " ਸਿਰਮੌਰ ਸਰਦਾਰ "ਅਰਜੁਨਾ ਅਵਾਰਡੀ ਓਲੰਪੀਅਨ ਸੁਰਿੰਦਰ ਸਿੰਘ ਸੋਢੀ (ਸਾਬਕਾ ਆਈ. ਜੀ.) ਸ਼ਿਰਕਤ ਕਰਨਗੇ ਤੇ ਜੇਤੂਆਂ ਨੂੰ ਇਨਾਮਾਂ ਦੀ ਵੰਡ ਕਰਨਗੇ।
0 Comments