*ਡੇਰਾ ਸੱਚਖੰਡ ਬੱਲਾਂ ਦੇ ਮੁਖੀ ਸੰਤ ਨਿਰੰਜਨ ਦਾਸ ਜੀ ਦੇ ਯੂ.ਕੇ. ਤੋਂ ਡੇਰਾ ਸੱਚਖੰਡ ਬੱਲਾਂ ਵਿਖੇ ਵਿਖੇ ਵਾਪਸ ਪਰਤਣ 'ਤੇ ਸੰਗਤਾਂ ਵਲੋਂ ਨਿੱਘਾ ਸਵਾਗਤ*

*ਡੇਰਾ ਸੱਚਖੰਡ ਬੱਲਾਂ ਦੇ ਮੁਖੀ ਸੰਤ ਨਿਰੰਜਨ ਦਾਸ ਜੀ ਦੇ ਯੂ.ਕੇ. ਤੋਂ ਡੇਰਾ ਸੱਚਖੰਡ ਬੱਲਾਂ ਵਿਖੇ ਵਿਖੇ ਵਾਪਸ ਪਰਤਣ 'ਤੇ ਸੰਗਤਾਂ ਵਲੋਂ ਨਿੱਘਾ ਸਵਾਗਤ*
ਜਲੰਧਰ/ਕਿਸ਼ਨਗੜ੍ਹ, 02 ਸਤੰਬਰ (ਵਿਜੈ ਕੁਮਾਰ ਰਮਨ): - ਵਿਸ਼ਵ ਭਰ ਦੀਆਂ ਸਮੁੱਚੀਆਂ ਸਤਿਗੁਰੂ ਰਵਿਦਾਸ ਨਾਮਲੇਵਾ ਸੰਗਤਾਂ ਵਲੋਂ ਦੁਨੀਆਂ ਦੇ ਵੱਖ-ਵੱਖ ਦੇਸ਼ਾਂ `ਚ ਹਰ ਸਾਲ ਡੇਰਾ ਸੱਚਖੰਡ ਬੱਲਾਂ ਦੇ ਸੰਤ-ਮਹਾਪੁਰਸ਼ਾਂ ਨੂੰ ਸਤਿਗੁਰੂ ਰਵਿਦਾਸ ਮਿਸ਼ਨ ਰਵਿਦਾਸੀਆ ਧਰਮ ਪ੍ਰਚਾਰ ਪ੍ਰਸਾਰ ਹਿੱਤ ਵਿਸ਼ੇਸ਼ ਤੌਰ 'ਤੇ ਸੱਦਾ ਭੇਜ ਕੇ ਬੁਲਾਇਆ ਜਾਂਦਾ ਹੈ। ਇਸ ਸਾਲ ਵੀ ਬੀਤੇ ਦਿਨੀਂ ਯੂ ਕੇ ਦੀਆਂ ਸੰਗਤਾਂ ਦੇ ਨਾਲ-ਨਾਲ ਯੂ ਕੇ ਦੀਆਂ ਵੱਖ-ਵੱਖ ਸ੍ਰੀ ਗੁਰੂ ਰਵਿਦਾਸ ਨੌਜਵਾਨ ਸੇਵਾਵਾਂ ਸੰਸਥਾਵਾਂ ਤੇ ਕਈ ਸ਼ਹਿਰਾਂ ਦੇ ਗੁਰੂਘਰ ਦੀਆਂ ਪ੍ਰਬੰਧਕ ਕਮੇਟੀਆਂ ਵਲੋਂ ਵਿਸ਼ੇਸ਼ ਸੱਦੇ 'ਤੇ ਡੇਰਾ ਸੱਚਖੰਡ ਬੱਲਾਂ ਦੇ ਮੌਜੂਦਾ ਗੱਦੀਨਸ਼ੀਨ ਸੰਤ ਨਿਰੰਜਣ ਦਾਸ ਮਹਾਰਾਜ ਜੀ ਇੰਗਲੈਂਡ `ਚ ਗਏ ਹੋਏ ਸਨ। ਇਨ੍ਹਾਂ ਸਾਰੇ ਸਮਾਗਮਾਂ ਚ ਪ੍ਰਬੰਧਕਾਂ ਵਲੋਂ ਸੰਤ ਨਿਰੰਜਣ ਦਾਸ ਮਹਾਰਾਜ ਜੀ ਦੇ ਨਾਲ-ਨਾਲ ਉਨ੍ਹਾਂ ਦੇ ਨਾਲ ਡੇਰੇ ਤੋਂ ਗਏ ਹੋਏ ਸੇਵਾਦਾਰਾਂ ਨੂੰ ਵੀ ਉਚੇਚੇ ਤੌਰ 'ਤੇ ਸਨਮਾਨਿਤ ਕੀਤਾ ਗਿਆ । ਬੀਤੇ ਦਿਨ ਸੰਤ ਨਿਰੰਜਣ ਦਾਸ ਜੀ ਦਾ ਇੰਗਲੈਂਡ ਮਿਸ਼ਨ ਪਚਾਰ ਪਸਾਰ ਯਾਤਰਾਂ ਤੋਂ ਡੇਰਾ ਸੱਚਖੰਡ ਬੱਲਾਂ ਤੋਂ ਵਾਪਸ ਆਉਣ 'ਤੇ ਹਾਜ਼ਰੀਨ ਸੰਗਤਾਂ, ਟਰੱਸਟ ਮੈਂਬਰਾਂ ਤੇ ਸੇਵਾਦਾਰਾਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਸੇਵਾਦਾਰ ਹਰਦੇਵ ਦਾਸ ਸੇਵਾਦਾਰ ਵਰਿੰਦਰ ਦਾਸ ਬੱਬੂ, ਟਰੱਸਟ ਜੁਆਇੰਟ ਸਕੱਤਰ ਧਰਮਪਾਲ ਸਿਮਕ ਬੀਪੀਈਓ ਬੀਕੇ ਮਹਿਮੀ, ਗਿਆਨੀ ਮੋਹਰ ਸਿੰਘ, ਨੰਬਰਦਾਰ ਰਣਜੀਤ ਸਿੰਘ ਗਿਆਨੀ ਕੁਲਵੰਤ ਸਿੰਘ ਕਜਲਾ, ਰਾਕੇਸ਼ ਕੁਮਾਰ, ਗਿਆਨੀ ਰਮੇਸ਼ ਦਾਸ, ਸ਼ਾਮ ਲਾਲ, ਹਰਵਿੰਦਰ ਕੁਮਾਰ (ਰਿੰਪੂ) ਆਦਿ ਹਾਜ਼ਰ ਸਨ ।

Post a Comment

0 Comments