*ਪੁੱਤਾਂ-ਨੂੰਹਾਂ ਤੋਂ ਦੁਖੀ ਬਜ਼ੁਰਗ ਦਰ-ਦਰ ਦੀਆਂ ਠੋਕਰ ਖਾਣ ਲਈ ਮਜਬੂਰ*
ਜਲੰਧਰ, 14 ਅਗਸਤ, (ਵਿਜੈ ਕੁਮਾਰ ਰਮਨ) : - ਗੋਬਿੰਦ ਨਗਰ ਦਾ ਰਹਿਣ ਵਾਲਾ ਇਕ ਬਜ਼ੁਰਗ ਆਪਣੇ ਪਰਿਵਾਰ ਤੋਂ ਪਰੇਸ਼ਾਨ ਹੈ ਅਤੇ ਇਨਸਾਫ ਲਈ ਘਰ-ਘਰ ਠੋਕੇ ਮਾਰਨ ਲਈ ਮਜਬੂਰ ਹੈ। ਬਜ਼ੁਰਗ ਦਾ ਨਾਂ ਨਿਸ਼ਾਨ ਸਿੰਘ ਪੁੱਤਰ ਲ਼ੇਟ ਦਲੀਪ ਸਿੰਘ ਹੈ। ਨਿਸ਼ਾਨ ਸਿੰਘ ਪੁਲੀਸ ਕਮਿਸ਼ਨਰ ਨੂੰ ਦਿੱਤੀ ਸ਼ਿਕਾਇਤ ਦੀ ਕਾਪੀ ਦਿੰਦਿਆ ਦੱਸਿਆ ਕਿ ਉਸ ਦੇ ਦੋ ਪੁੱਤਰ ਜਗਮੋਹਨ ਅਤੇ ਬਲਜੀਤ ਸਿੰਘ ਹਨ।
ਇੱਕ ਧੀ ਮਨਪ੍ਰੀਤ। ਉਸ ਨੇ ਆਪ ਹੀ ਤਿੰਨਾਂ ਦਾ ਵਿਆਹ ਆਪਣੇ ਹਁਥੀ ਕਰਵਾਇਆ। ਮੇਰੀ ਪਤਨੀ ਦੀ ਮੌਤ ਹੋ ਚੁੱਕੀ ਹੈ ਅਤੇ ਇੱਕ ਪੁੱਤਰ ਜਗਮੋਹਨ ਸਿੰਘ ਵਿਦੇਸ਼ ਵਿੱਚ ਹੈ। ਉਸ ਨੂੰ ਭੇਜਣ ਲਈ ਮੈਂ ਪੈਸੇ ਉਧਾਰ ਲੈ ਕੇ ਵਿਦੇਸ਼ ਭੇਜਿਆ ਸੀ। ਨਿਸ਼ਾਨ ਸਿੰਘ ਨੇ ਦੱਸਿਆ ਕਿ ਉਸ ਨੂੰ ਉਸ ਦੇ ਦੂਜੇ ਲੜਕੇ ਬਲਜੀਤ ਸਿੰਘ ਅਤੇ ਉਸ ਦੀ ਪਤਨੀ ਵਰਿੰਦਰ ਕੌਰ ਨੇ ਡੰਡਿਆਂ ਨਾਲ ਕਈ ਵਾਰ ਕੁੱਟਿਆ ਅਤੇ ਘਰੋਂ ਬਾਹਰ ਕੱਢ ਦਿੱਤਾ। ਜਦੋਂ ਮੈਂ ਵਿਦੇਸ਼ ਗਏ ਹੋਏ ਆਪਣੇ ਪੁੱਤਰ ਜਗਮੋਹਨ ਸਿੰਘ ਨਾਲ ਗੱਲ ਕੀਤੀ ਤਾਂ ਉਸ ਨੇ ਵੀ ਆਪਣੇ ਛੋਟੇ ਪੁੱਤਰ ਦਾ ਸਾਥ ਦਿੱਤਾ ਅਤੇ ਮੇਰੇ 'ਤੇ ਗਲਤ ਦੋਸ਼ ਲਾਏ। ਮੈਂ ਇੱਕ ਡੇਅਰੀ ਚਲਾਉਂਦਾ ਹਾਂ ਜੋ ਮੇਰੇ ਪੁੱਤਰ ਨੇ ਮੇਰੇ ਤੋਂ ਖੋਹ ਲਈ ਹੈ ਅਤੇ ਹੁਣ ਮੇਰੇ ਕੋਲ ਕੁਝ ਨਹੀਂ ਹੈ ਤੇ ਮੈਂ ਦਰ ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹਾਂ। ਡੇਅਰੀ ਅਤੇ ਮੇਰੀ ਜਾਇਦਾਦ ਮੈਨੂੰ ਵਾਪਸ ਦਿੱਤੀ ਜਾਵੇ।
0 Comments