*ਪਿੰਡ ਹੇਲਰ ਵਿਖੇ ਧੰਨ ਧੰਨ ਬਾਬਾ ਗੁੱਗਾ ਜਾਹਰ ਪੀਰ ਜੀ ਦਾ ਪਹਿਲਾ ਸਲਾਨਾ ਜੋੜ ਮੇਲਾ ਅਮਿਁਟ ਯਾਦਾ ਨਾਲ ਹੋਇਆ ਸੰਪਨ*
*ਪ੍ਰਸਿੱਧ ਲੋਕ ਗਾਇਕ, ਕਵਾਲ, ਨਕਾਲ ਮੂਰਤੀ ਸੁਰੀਲਾ & ਪਾਰਟੀ ਨੇ ਗੁੱਗਾ ਜਾਹਰ ਪੀਰ ਜੀ ਦਾ ਗੁਣ ਗਾਂਣ ਕੀਤਾ*
ਜਲੰਧਰ, 30 ਜੁਲਾਈ, (ਵਿਜੈ ਕੁਮਾਰ ਰਮਨ):- ਧੰਨ ਧੰਨ ਬਾਬਾ ਗੁੱਗਾ ਜਾਹਰ ਪੀਰ ਜੀ ਦਾ ਪਹਿਲਾ ਸਲਾਨਾ ਜੋੜ ਮੇਲਾ ਪਿੰਡ ਹੇਲਰ ਨੇੜੇ ਵਰਿਆਣਾ ਵਿਖੇ ਬੀਤੀ 30 ਜੁਲਾਈ, ਐਤਵਾਰ ਨੂੰ ਮਨਾਇਆ ਗਿਆ ਜਾਣਕਾਰੀ ਦਿੰਦਿਆਂ ਮੁਁਖ ਸੇਵਾਦਾਰ, ਮੁਰਤੀ ਸੁਰੀਲਾ ਨੇ ਦੱਸਿਆ ਕਿ ਇਹ ਮੇਲਾ ਉਹਨਾਂ ਦੇ ਗ੍ਰਹਿ ਵਿਖੇ ਗੱਦੀ ਨਸ਼ੀਨ ਬੀਬੀ ਊਸ਼ਾ ਰਾਣੀ ਦੀ ਰਹਿਨੁਮਾਈ ਹੇਠ ਮਨਾਇਆ ਗਿਆ। ਸਭ ਤੋਂ ਪਹਿਲਾਂ ਉਨ੍ਹਾਂ ਦੇ ਗ੍ਰਹਿ ਵਿਖੇ ਉਚੇਚੇ ਤੌਰ ਤੇ ਪਹੁੰਚੇ ਸਾਈਂ ਬਾਬਾ ਬਖਸੀ ਪਿੰਡ ਜਁਲੇ ਵਾਲੇ, ਰਵੀ ਸਾਂਈ ਤੇ ਬੀਰਬਲ ਸਾਈਂ,ਬਾਰੂ ਸਾਂਈ, ਸ਼ਿਵਜੀ ਸਾਂਈ, ਅੰਜਲੀ ਮਹੰਤ ਸਾਂਈ ਜੀ ਦੀ ਤੇ ਸੰਗਤਾਂ ਦੀ ਹਾਜਰੀ ਵਿਁਚ 'ਧੰਨ ਧੰਨ ਬਾਬਾ ਗੁੱਗਾ ਜਾਹਰ ਪੀਰ ਜੀ' ਦੇ ਚਿਰਾਗ ਰੌਸ਼ਨ ਕੀਤੇ ਗਏ, ਇਸ ਮੌਕੇ ਤੇ ਹਾਜਰ ਸੰਗਤਾਂ ਨੂੰ ਗੱਦੀ ਨਸ਼ੀਨ ਬੀਬੀ ਊਸ਼ਾਂ ਰਾਣੀ ਜੀ ਵਲੋਂ ਅਸ਼ੀਦਵਾਦ ਰੂਪੀ ਪ੍ਰਸ਼ਾਦ ਵੀ ਦਿੱਤਾ ਗਿਆ।
0 Comments