*ਪਿੰਡ ਤਾਜ ਪੁਰ ਦੇ ਸਰਪੰਚ ਅਸ਼ੋਕ ਕੁਮਾਰ ਨੂੰ ਸਰਕਾਰ ਨੇ ਕੀਤਾ ਬਰਖਾਸਤ*
ਜਲੰਧਰ, 27 ਜੁਲਾਈ (ਵਿਜੈ ਕੁਮਾਰ ਰਮਨ)-: ਜਲੰਧਰ ਨਕੋਦਰ ਰੋਡ ਤੇ ਸਥਿਤ ਕਸਬਾ ਲਾਬੜਾ ਦੇ ਨਜ਼ਦੀਕੀ ਪਿੰਡ ਦੇ ਗ੍ਰਾਮ ਪੰਚਾਇਤ ਤਾਜ ਪੁਰ ਬਲਾਕ ਜਲੰਧਰ ਦੇ ਸਰਪੰਚ ਅਸ਼ੋਕ ਕੁਮਾਰ ਨੂੰ ਸਰਕਾਰ ਨੇ ਮੁਅੱਤਲ ਕਰ ਦਿੱਤਾ ਗਿਆ ਹੈ ਸਰਪੰਚ ਤੇ ਆਰੋਪ ਸੀ ਕਿ ਉਹ ਜਾਣ ਬੁੱਝ ਕੇ ਸਰਕਾਰੀ ਗ੍ਰਾਂਟ ਦਾ ਇਸਤੇਮਾਲ ਨਹੀ ਕਰ ਰਿਹਾ ਸੀ ਪਿੰਡ ਦੇ ਵਿਕਾਸ ਵਿੱਚ ਰੋੜਾ ਬਣ ਰਿਹਾ ਸੀ ਇਸ ਦੀ ਸ਼ਿਕਾਇਤ 22 ਦਸੰਬਰ 2021 ਨੂੰ ਕੀਤੀ ਗਈ ਸੀ ਜਿਸ ਤੋਂ ਬਾਅਦ ਜਿਲ੍ਹਾ ਵਿਕਾਸ ਅਤੇ ਪੰਚਾਇਤ ਅਧਿਕਾਰੀ ਨੇ ਇਸ ਦੀ ਜਾਂਚ ਸ਼ੁਰੂ ਕੀਤੀ ਸ਼ਿਕਾਇਤ ਵਿੱਚ ਕਿਹਾ ਗਿਆ ਸੀ ਅਸ਼ੋਕ ਕੁਮਾਰ ਸਰਪੰਚ ਜਾਣ ਬੁੱਝ ਕੇ ਪਿੰਡ ਦੇ ਵਿਕਾਸ ਦੇ ਕੰਮ ਨਹੀ ਕਰਵਾ ਰਹੇ ਜਦ ਕਿ ਸਰਪੰਚ ਨੇ ਸਾਡੇ ਦਫਤਰ ਵਿੱਚ ਖੁਦ ਪੇਸ਼ ਹੋ ਕੇ ਆਪਣੇ ਬਿਆਨਾ ਨੂੰ ਸਵੀਕਾਰ ਕੀਤਾ ਹੈ ਕਿਹਾ ਕਿ ਪ੍ਰਬੰਧਕ ਨੂੰ ਸਾਡੀ ਗ੍ਰਾਮ ਪੰਚਾਇਤ ਤੋ ਹਟਾਇਆ ਜਾਵੇ ਲੇਕਿਨ ਫਿਰ ਵੀ ਸਰਪੰਚ ਨੇ ਇਸ ਦੇ ਬਾਵਜੂਦ ਪਿੰਡ ਵਿੱਚ ਕੋਈ ਮੀਟਿੰਗ ਨਹੀ ਬੁਲਾਈ ਅਤੇ ਨਾ ਹੀ ਪਿੰਡ ਵਿਚ ਕੋਈ ਵਿਕਾਸ ਦਾ ਕੰਮ ਸ਼ੁਰੂ ਕਰਵਾਇਆ ਗਿਆ ਜਿਸ ਦੇ ਕਾਰਨ ਪਿੰਡ ਨੂੰ ਮਿਲਣ ਵਾਲੀ ਗ੍ਰਾਂਟ ਦੀ ਵੀ ਰੋਕ ਲੱਗ ਗਈ ਸੀ ਅਤੇ ਵਿਕਾਸ ਦੇ ਕੰਮ ਰੁਕ ਸੀ ਜਿਲ੍ਹਾ ਵਿਕਾਸ ਅਧਿਕਾਰੀ ਨੇ ਅਸ਼ੋਕ ਕੁਮਾਰ ਸਰਪੰਚ ਗ੍ਰਾਮ ਪੰਚਾਇਤ ਤਾਜ ਪੁਰ ਬਲਾਕ ਜਲੰਧਰ ਪੂਰਬ ਜਿਲ੍ਹਾ ਜਲੰਧਰ ਦੇ ਖਿਲਾਫ ਉਚਿਤ ਕਾਰਵਾਈ ਕਰਨ ਦੀ ਸ਼ਿਫਾਰਿਸ਼ ਕੀਤੀ ਸੀ ਜਦੋ ਪੱਤਰਕਾਰ ਵਲੋਂ ਸਰਪੰਚ ਅਸ਼ੋਕ ਕੁਮਾਰ ਦੇ ਮੋਬਾਇਲ ਤੇ ਫੋਨ ਕੀਤਾ ਗਿਆ ਤਾਂ ਉਨਾਂ ਵਲੋ ਆਪਣਾ ਪੱਖ ਰੱਖਣ ਤੋ ਇਨਕਾਰ ਕਰ ਦਿੱਤਾ !
0 Comments