*ਬਿਧੀਪੁਰ ਫਾਟਕ ਨੇੜੇ ਖੁੱਲ੍ਹੇਆਮ ਚੱਲ ਰਿਹਾ ਲਾਟਰੀ ਤੇ ਸੱਟੇ ਦਾ ਧੰਦਾ*

*ਬਿਧੀਪੁਰ ਫਾਟਕ ਨੇੜੇ ਖੁੱਲ੍ਹੇਆਮ ਚੱਲ ਰਿਹਾ ਲਾਟਰੀ ਤੇ ਸੱਟੇ ਦਾ ਧੰਦਾ*
ਜਲੰਧਰ: 03 ਜੁਲਾਈ, ( ਵਿਜੈ ਕੁਮਾਰ ਰਮਨ):- ਕਰਤਾਰਪੁਰ ਵੱਲ ਜਾਣ ਵਾਲੇ ਜਲੰਧਰ ਦੇ ਬਿਧੀਪੁਰ ਫਾਟਕ ਨੇੜੇ ਸੱਟੇ ਦਾ ਧੰਦਾ ਖੁੱਲ੍ਹੇਆਮ ਚੱਲ ਰਿਹਾ ਹੈ।ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਭਾਵੇਂ ਕਿੰਨੇ ਵੀ ਵੱਡੇ ਦਾਅਵੇ ਕੀਤੇ ਜਾਣ ਪਰ ਉਨ੍ਹਾਂ ਦੇ ਦਾਅਵਿਆਂ ਦੀ ਪੋਲ ਖੁੱਲ੍ਹਦੀ ਨਜ਼ਰ ਆ ਰਹੀ ਹੈ।  ਸੱਟੇਬਾਜ਼ੀ ਨੂੰ ਰੋਕਣ ਵਿੱਚ ਸਰਕਾਰ ਦੀ ਨਾਕਾਮੀ ਸਾਹਮਣੇ ਆ ਰਹੀ ਹੈ।  ਸੱਟੇਬਾਜ਼ੀ ਦਾ ਵੱਡਾ ਕਾਰੋਬਾਰ ਕਰਨ ਵਾਲਾ 'ਅ' ਅਁਖਰ ਦੇ ਸ਼ੁਰੂ ਹੋਣ ਵਾਲੇ ਨਾਮ ਦਾ ਵਿਅਕਤੀ ਬਹੁਤ ਚਲਾਕ ਹੈ। ਗੁਪਤਾ ਫਾਸਟ ਫੂਡ ਨਾਮ ਦੀ ਦੁਕਾਨ ਦੀ ਆੜ 'ਚ ਚੱਲ ਰਹੀ ਹੈ। ਸਾਰੇ ਗੋਰਖਧੰਦੇ ਦੇ ਧੰਦੇ ਅੱਗੇ ਲੋਹੇ ਦੀ ਚਾਦਰ ਲਾ ਦਿੱਤੀ ਗਈ ਹੈ ਅਤੇ ਇਸ ਦੇ ਪਿੱਛੇ ਧੜਁਲ਼ੇ ਨਾਲ ਨਜਾਇਜ ਲਾਟਰੀ ਤੇ ਦੜੇ- ਸਁਟੇ ਦਾ ਕੰਮ ਚੱਲ ਰਿਹਾ ਹੈ, ਆਉਣ-ਜਾਣ ਵਾਲੇ ਲੋਕਾਂ ਨੂੰ ਲੱਗਦਾ ਹੈ ਕਿ ਸ਼ਾਇਦ ਇੱਥੇ ਕੋਈ ਦੁਕਾਨ ਨਹੀਂ ਹੈ।  ਇਹ ਸੱਟੇਬਾਜ਼ ਗਰੀਬ ਲੋਕਾਂ ਦੀ ਮਿਹਨਤ ਦੀ ਕਮਾਈ ਨੂੰ ਦੋਵੇਂ ਹੱਥੀਂ ਲੁਁਟ ਰਿਹਾ ਹੈ।  ਇਸ ਸਬੰਧੀ ਡੀਸਪੀ ਕਰਤਾਰਪੁਰ ਅਤੇ  ਥਾਣਾ ਮਕਸੂਦਾਂ ਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ, ਹੁਣ ਦੇਖਣਾ ਹੋਵੇਗਾ ਕਿ ਪੁਲਿਸ ਇਸ ਨਜਾਇਜ਼ ਸੱਟੇਬਾਜ਼ੀ ਦੇ ਧੰਦੇ 'ਤੇ ਕੀ ਕਾਰਵਾਈ ਕਰਦੀ ਹੈ।  ਜਾਂ ਫਿਰ ਉਹ ਵਿਅਕਤੀ ਬੇਖੌਫ਼ ਹੋ ਕੇ ਆਪਣਾ ਸੱਟੇਬਾਜੀ ਦਾ ਕਾਰੋਬਾਰ ਕਰਦਾ ਰਹੇਗਾ।

Post a Comment

0 Comments