Post : V news 24
By : Vijay Kumar Ramanਜਲੰਧਰ, 24 ਜਨਵਰੀ (ਵਿਜੈ ਕੁਮਾਰ ਰਮਨ) : ਸ.ਜਲੰਧਰ ਪੁਲਿਸ ਨੇ ਲੁਟੇਰਿਆਂ ਵੱਲੋਂ ਘਰ ਅੰਦਰ ਵੜ ਕੇ ਔਰਤ ਦੇ ਕਤਲ ਦੇ ਮਾਮਲੇ ਨੂੰ ਕੁਝ ਘੰਟਿਆਂ ਵਿੱਚ ਹੀ ਸੁਲਝਾ ਲਿਆ ਹੈ। ਜਾਣਕਾਰੀ ਦਿੰਦੇ ਹੋਏ ਡੀਸੀਪੀ ਜਸਕਿਰਨਜੀਤ ਸਿੰਘ ਤੇਜਾ ਨੇ ਦੱਸਿਆ ਕਿ ਇਹ ਘਟਨਾ ਰੇਲਵੇ ਸਟੇਸ਼ਨ ਦੇ ਰਹਿਣ ਵਾਲੇ ਨੌਜਵਾਨਾਂ ਵੱਲੋਂ ਕੀਤੀ ਗਈ ਹੈ ਜੋ ਪੀੜਤਾਂ ਦੀ ਭਾਲ ਵਿੱਚ ਪੈਦਲ ਇਲਾਕੇ ਵਿੱਚ ਘੁੰਮਦੇ ਰਹਿੰਦੇ ਹਨ। ਏਡੀਸੀਪੀ ਅਦਿੱਤਿਆ, ਏਸੀਪੀ ਪਰਮਜੀਤ ਸਿੰਘ ਅਤੇ ਸੀਆਈਏ ਇੰਚਾਰਜ ਅਸ਼ੋਕ ਕੁਮਾਰ ਅਤੇ ਇੰਸਪੈਕਟਰ ਨਵਦੀਪ ਸਿੰਘ ਨੇ ਕੈਮਰੇ ਦੀ ਫੁਟੇਜ ਤੋਂ ਮੁਲਜ਼ਮਾਂ ਦਾ ਰਸਤਾ ਦੇਖ ਕੇ ਪੁਲੀਸ ਕਮਿਸ਼ਨਰ ਵੱਲੋਂ ਬਣਾਈਆਂ ਵਿਸ਼ੇਸ਼ ਟੀਮਾਂ ਵਿੱਚ ਲੁੱਟ-ਖੋਹ ਅਤੇ ਕਤਲ ਕੇਸ ਨੂੰ ਟਰੇਸ ਕੀਤਾ। ਦੱਸਿਆ ਜਾ ਰਿਹਾ ਹੈ ਕਿ ਘਰ 'ਚੋਂ ਲੁੱਟੇ ਗਏ ਗਹਿਣੇ ਨਕਲੀ ਸਨ।ਲੁਟੇਰਿਆਂ ਨੇ ਲੁੱਟ ਦੌਰਾਨ ਘਰ 'ਚ ਮੌਜੂਦ ਔਰਤ ਦਾ ਗਲਾ ਵੱਢ ਦਿੱਤਾ। ਇੰਨਾ ਹੀ ਨਹੀਂ ਕਤਲ ਕਰਨ ਤੋਂ ਬਾਅਦ ਲੁਟੇਰੇ ਨੇ ਘਰ 'ਚ ਲੱਗੇ ਸੀ.ਸੀ.ਟੀ.ਵੀ. ਕੈਮਰੇ ਦਾ ਡੀ.ਵੀ.ਆਰ ਵੀ ਆਪਣੇ ਨਾਲ ਲੈ ਗਏ। ਜਿਸ ਸਮੇਂ ਕਤਲ ਕੀਤੀ ਗਈ ਔਰਤ ਦਾ ਲੜਕਾ ਆਪਣੇ ਕਮਰੇ 'ਚ ਸੁੱਤਾ ਹੋਇਆ ਸੀ ਅਤੇ ਘਰ 'ਚ ਕੰਮ ਕਰਦੀ ਔਰਤ ਘਰ ਦੀ ਛੱਤ 'ਤੇ ਸੀ। ਪੁਲਿਸ ਨੇ ਫੜੇ ਗਏ ਮੁਲਜ਼ਮਾਂ ਕੋਲੋਂ 16 ਮੋਬਾਈਲ, ਇੱਕ ਚਾਕੂ, ਕਟਰ, ਗਹਿਣੇ, ਡੀਵੀਆਰ ਅਤੇ ਖੂਨ ਨਾਲ ਲੱਥਪੱਥ ਕੱਪੜੇ ਬਰਾਮਦ ਕੀਤੇ ਹਨ। ਫੜੇ ਗਏ ਮੁਲਜ਼ਮਾਂ ਦੀ ਪਛਾਣ ਰਾਜਕੁਮਾਰ ਪੁੱਤਰ ਸੁਭਾਸ਼ ਚੰਦਰ ਵਾਸੀ ਕਾਜੀ ਮੰਡੀ ਸੰਤੋਸ਼ੀ ਨਗਰ, ਕਮਲੇਸ਼ ਕੁਮਾਰ ਪੁੱਤਰ ਮਨੋਜ ਵਾਸੀ ਪਿੰਡ ਮਲਕਪੁਰ ਖਜੂਰਲਾ ਵਜੋਂ ਹੋਈ ਹੈ।"
0 Comments