*ਚੋੌਗਿੱਟੀ ਫਲਾਈਓਵਰ 'ਤੇ ਪਲਟਿਆ ਰੇਤ ਨਾਲ ਭਰਿਆ ਟਿੱਪਰ, ਲੱਗਾ ਲੰਮਾ ਜਾਮ*

*ਚੋੌਗਿੱਟੀ ਫਲਾਈਓਵਰ 'ਤੇ ਪਲਟਿਆ ਰੇਤ ਨਾਲ ਭਰਿਆ ਟਿੱਪਰ, ਲੱਗਾ ਲੰਮਾ ਜਾਮ*
 


Post :  V news 24
    By :  Vijay Kumar Raman
ਜਲੰਧਰ, 07 ਦਸੰਬਰ  (ਵਿਜੈ ਕੁਮਾਰ ਰਮਨ):- ਜਲੰਧਰ ਤੋਂ ਦਿੱਲੀ ਹਾਈਵੇ 'ਤੇ ਸਥਿਤ ਸੂਰਿਆ ਇਨਕਲੇਵ ਨੇੜੇ ਫਲਾਈਓਵਰ 'ਤੇ ਰੇਤ ਨਾਲ ਭਰਿਆ ਟਿੱਪਰ ਪਲਟਣ ਦਾ ਮਾਮਲਾ ਸਾਹਮਣੇ ਆਇਆ ਹੈ।  ਜਿਸ ਕਾਰਨ ਫਲਾਈਓਵਰ ’ਤੇ ਲੰਮਾ ਜਾਮ ਲੱਗ ਗਿਆ।  ਖੁਸ਼ਕਿਸਮਤੀ ਨਾਲ ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।  ਪਰ ਇਸ ਹਾਦਸੇ ਵਿੱਚ ਉਥੋਂ ਆ ਰਹੇ ਵਾਹਨ ਨੂੰ ਟਿੱਪਰ ਨੇ ਟੱਕਰ ਮਾਰ ਦਿੱਤੀ।  ਇਸ ਤੋਂ ਬਾਅਦ ਹਾਈਵੇਅ 'ਤੇ ਲੰਮਾ ਜਾਮ ਲੱਗ ਗਿਆ, ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੀ ਪੁਲਸ ਨੇ ਜੇ.ਸੀ.ਬੀ ਦੀ ਮਦਦ ਨਾਲ ਟਿੱਪਰ ਨੂੰ ਚੁੱਕ ਕੇ ਜਾਮ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Post a Comment

0 Comments