*ਸਿਵਲ ਹਸਪਤਾਲ ਚ ਡਿਊਟੀ ਦੋਰਾਨ ਪੁਲਿਸ ਮੁਲਾਜ਼ਮ ਨਾਲ ਹੱਥੋਂ ਪਾਈ ਕਰਨ ਵਾਲੇ ਦੋ ਦੋਸ਼ੀ ਕਾਬੂ*

*ਸਿਵਲ ਹਸਪਤਾਲ ਚ ਡਿਊਟੀ ਦੋਰਾਨ ਪੁਲਿਸ ਮੁਲਾਜ਼ਮ ਨਾਲ ਹੱਥੋਂ ਪਾਈ ਕਰਨ ਵਾਲੇ ਦੋ ਦੋਸ਼ੀ ਕਾਬੂ*



Post :   V news 24
    By :   Vijay Kumar Raman
ਜਲੰਧਰ, 01 ਦਸੰਬਰ  (ਵਿਜੈ ਕੁਮਾਰ ਰਮਨ) : ਬੀਤੇ ਦਿਨੀਂ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ 'ਚ ਤਾਇਨਾਤ ਪੁਲਸ ਮੁਲਾਜ਼ਮਾਂ ਨਾਲ ਹੱਥੋਂ-ਪਾਈ ਕਰਨ ਵਾਲੇ ਦੋ ਭਰਾਵਾਂ ਨੂੰ ਥਾਣਾ ਨੰਬਰ 4 ਦੀ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਫਿਲਹਾਲ ਦੋ ਹੋਰ ਦੋਸ਼ੀਆਂ ਦੀ ਭਾਲ ਜਾਰੀ ਹੈ।  
ਜਾਣਕਾਰੀ ਦਿੰਦਿਆਂ ਥਾਣਾ ਨੰ: 4 ਦੇ ਇੰਚਾਰਜ ਮੁਕੇਸ਼ ਕੁਮਾਰ ਨੇ ਦੱਸਿਆ ਕਿ ਪੰਜਾਬ ਪੁਲਸ 'ਚ ਤਾਇਨਾਤ ਰਵੀਪਾਲ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਹ ਡਿਊਟੀ ਦੌਰਾਨ ਸਿਵਲ ਹਸਪਤਾਲ 'ਚ ਮੌਜੂਦ ਸੀ, ਜਿਸ ਦੌਰਾਨ ਕੁਝ ਸ਼ਰਾਬੀ ਨੌਜਵਾਨਾਂ ਨੂੰ ਅੇੈਮਰਜ਼ੇੈਸੀ ਵਿੱਚੋ ਬਾਹਰ ਕੱਢਿਆ ਤਾਂ ਉਹ ਉਸ ਨਾਲ ਬਹਿਸ ਕਰਨ ਲੱਗਾ।  ਬਹਿਸ ਤੋਂ ਸ਼ੁਰੂ ਹੋਈ ਗੱਲ ਹੱਥੋਪਾਈ ਤੱਕ ਪਹੁੰਚ ਗਈ।  ਜਿਸ ਤੋਂ ਬਾਅਦ ਉਹ ਉਥੋਂ ਫਰਾਰ ਹੋ ਗਏ, ਥਾਣਾ ਨੰ: 4 ਦੀ ਪੁਲਿਸ ਨੇ ਕਾਬੂ ਕੀਤੇ ਮੁਲਜ਼ਮਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 353, 186, 34 ਤਹਿਤ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਟੀਮਾਂ ਬਣਾ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ।  ਪੁਲਿਸ ਥਾਣਾ ਨੰਬਰ 4 ਦੇ ਏ.ਐਸ.ਆਈ ਸੁੱਚਾ ਸਿੰਘ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਦੋ ਦੋਸ਼ੀਆਂ ਗੁਰਇਕਬਾਲ ਸਿੰਘ ਉਰਫ਼ ਗੋਰਾ, ਗੁਰਪ੍ਰੀਤ ਸਿੰਘ ਉਰਫ਼ ਗੋਪੀ ਵਾਸੀ ਲੱਧੇਵਾਲੀ ਨੂੰ ਗਿ੍ਫ਼ਤਾਰ ਕੀਤਾ ਹੈ |  ਪੁਲਸ ਦੋਵਾਂ ਭਰਾਵਾਂ ਨੂੰ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਹਾਸਲ ਕਰੇਗੀ ਤਾਂ ਜੋ ਦੋਵਾਂ ਫਰਾਰ ਨੌਜਵਾਨਾਂ ਦਾ ਪਤਾ ਲਗਾਇਆ ਜਾ ਸਕੇ।

Post a Comment

0 Comments