ਜਨਮ ਦਿਨ 'ਤੇ ਨਾਨੀ ਦਾ ਕਤਲ ਕਰਨ ਵਾਲਾ ਦੋੋਹਤਾ ਦੋਸਤਾਂ ਸਮੇਤ ਗ੍ਰਿਫਤਾਰ

"ਜਨਮ ਦਿਨ 'ਤੇ ਨਾਨੀ ਦਾ ਕਤਲ ਕਰਨ ਵਾਲਾ ਦੋੋਹਤਾ ਦੋਸਤਾਂ ਸਮੇਤ ਗ੍ਰਿਫਤਾਰ



Post :   V news 24
    By :   Vijay Kumar Ramanਜਲੰਧਰ, 24 ਦਸੰਬਰ  (ਵਿਜੈ ਕੁਮਾਰ ਰਮਨ ) :- ਜਲੰਧਰ ਮਹਾਂਨਗਰ ਦੀ ਦਿਹਾਤੀ ਪੁਲੀਸ ਨੇ ਨਾਨੀ ਦੇ ਜਨਮ ਦਿਨ ’ਤੇ ਉਸ ਦਾ ਕਤਲ ਕਰਨ ਵਾਲੇ ਦੋਹਤੇ ਤੇ ਉਸ ਦੇ ਸਾਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉੱਚ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਾਬੂ ਕੀਤੇ ਦੋਹਤੇ ਰਾਕੇਸ਼ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਆਪਣੇ ਸਾਥੀਆਂ ਨਾਲ ਜਨਮ ਦਿਨ ਦੇ ਬਹਾਨੇ ਨਾਨੀ ਦੇ ਘਰ ਪੈਸੇ ਇਕੱਠੇ ਕਰਨ ਗਿਆ ਸੀ। ਪਰ ਨਾਨੀ ਨੇ ਪੈਸੇ ਦੇਣ ਦੀ ਬਜਾਏ ਝਗੜਾ ਸ਼ੁਰੂ ਕਰ ਦਿੱਤਾ। ਜਿਸ 'ਤੇ ਰਾਕੇਸ਼ ਨੇ ਐੱਸ. ਨੰਨੂ ਅਤੇ ਜੋਇਲ ਮਸੀਹ ਨੇ ਨਾਨੀ ਦੇ  ਹੀ ਸ਼ਾਲ ਨਾਲ ਬਜ਼ੁਰਗ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਦੂਜੇ ਪਾਸੇ ਮੁਲਜ਼ਮ ਵਿਕਾਸ ਨੰਨੂ ਅਤੇ ਜੋਏਲ ਮਸੀਹ ਨੇ ਪੁੱਛਗਿੱਛ ਦੌਰਾਨ ਪੁਲੀਸ ਨੂੰ ਦੱਸਿਆ ਕਿ ਰਾਕੇਸ਼ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਉਸ ਦੀ ਨਾਨੀ ਵਿਜੇ ਛਾਬੜਾ ਪਤਨੀ ਮਰਹੂਮ ਹਰਮਿੰਦਰ ਪਾਲ ਛਾਬੜਾ ਵਾਸੀ ਉਸਮਾਨਪੁਰ ਜਲੰਧਰ ਕੋਲ ਕਾਫੀ ਪੈਸੇ ਅਤੇ ਸੋਨਾ ਸੀ। ਜਿਸ ਤੋਂ ਬਾਅਦ ਸਾਰੇ ਪੈਸੇ ਦੇ ਲਾਲਚ ਵਿੱਚ ਚਲੇ ਗਏ। ਰਾਕੇਸ਼ ਨੇ ਆਪਣੇ ਦੋਸਤਾਂ ਨੂੰ ਕਿਹਾ ਕਿ ਉਹ ਸਾਰੇ ਨਾਨੀ ਦੇ ਜਨਮ ਦਿਨ 'ਤੇ ਉਸ ਨੂੰ ਸ਼ੁਭਕਾਮਨਾਵਾਂ ਦੇਣ ਲਈ ਉਸ ਦੇ ਘਰ ਜਾਣਗੇ ਅਤੇ ਨਾਨੀ ਤੋਂ ਪੈਸੇ ਵੀ ਲੈ ਕੇ ਆਉਣਗੇ। ਇਹ ਵੀ ਕਿਹਾ ਗਿਆ ਕਿ ਜੇਕਰ ਉਹ ਨਹੀਂ ਦਿੰਦੀ ਤਾਂ ਅਸੀਂ ਉਸ ਨੂੰ ਮਾਰ ਕੇ ਉਸ ਦੇ ਪੈਸੇ ਲੁੱਟ ਲਵਾਂਗੇ। ਕੋਈ ਵੀ ਉਸ 'ਤੇ ਸ਼ੱਕ ਨਹੀਂ ਕਰੇਗਾ। ਆਪਣੇ ਜਨਮ ਦਿਨ ਵਾਲੇ ਦਿਨ ਰਾਕੇਸ਼ ਦਾ ਆਪਣੀ ਨਾਨੀ ਨਾਲ ਝਗੜਾ ਹੋਇਆ ਸੀ ਅਤੇ ਉਸ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਉਸ ਦਾ ਕਤਲ ਕਰ ਦਿੱਤਾ ਸੀ।ਪੁਲਿਸ ਨੇ ਦੱਸਿਆ ਕਿ ਦੋਸ਼ੀ ਸ਼ਹਿਰ ਤੋਂ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ। ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਤਿੰਨੋਂ ਡਿਫੈਂਸ ਕਲੋਨੀ ਟੀ-ਪੁਆਇੰਟ 'ਤੇ ਖੜ੍ਹੇ ਹਨ, ਫੜੇ ਗਏ ਦੋਸ਼ੀਆਂ ਦੀ ਪਛਾਣ ਰਾਕੇਸ਼ ਪੁੱਤਰ ਸਚਿਦਾਨੰਦ ਝਾਅ ਵਾਸੀ ਉਸਮਾਨਪੁਰ ਛੋਟੀ ਬਾਰਾਦਰੀ ਫੇਜ਼-2 ਥਾਣਾ ਸਦਰ ਜਲੰਧਰ ਵਜੋਂ ਹੋਈ ਹੈ।"

Post a Comment

0 Comments