*ਗੁਰੂਘਰ ਮੱਥਾ ਟੇਕਣ ਗਈ ਅੋੌਰਤ ਹੋਈ ਲਾਪਤਾ*
Post : V news 24
ਜਲੰਧਰ : (ਸੰਦੀਪ ਸਿੰਘ ਵਿਰਦੀ/ਰਾਜਕੁਮਾਰ ਚਾਵਲਾ) :- ਮਨਜੀਤ ਕੌਰ (ਭੋਲੀ) ਪਤਨੀ ਮਨਜੀਤ ਸਿੰਘ 114/3 ਸ਼ਹੀਦ ਬਾਬੂ ਲਾਭ ਸਿੰਘ ਨਗਰ, ਜਲੰਧਰ ਸ਼ਨਿਚਰਵਾਰ ਸਵੇਰੇ 9.30 ਵਜੇ ਗੁਰਦੁਆਰਾ ਸਾਹਿਬ ਗਏ ਤੇ ਇਸ ਮਗਰੋਂ ਉਨ੍ਹਾਂ ਨੇ ਅੰਮਿ੍ਤਸਰ ਜਾਣਾ ਸੀ। ਉਨ੍ਹਾਂ ਨਾਲ ਦਿਓਰ ਹਰਜੀਤ ਸਿੰਘ ਸੀ। ਹਰਜੀਤ ਸਿੰਘ ਨੂੰ ਮੱਥਾ ਟੇਕਣ ਮਗਰੋਂ ਬਾਹਰ ਆਉਣ 'ਚ ਦੋ ਮਿੰਟ ਲੱਗ ਗਏ ਜਦੋਂ ਉਹ ਬਾਹਰ ਪੁੱਜੇ ਤਾਂ ਮਨਜੀਤ ਕੌਰ ਉਥੇ ਨਹੀਂ ਸਨ। ਉਨ੍ਹਾਂ ਨੂੰ ਭਾਲਣ ਮਗਰੋਂ ਪਤਾ ਲੱਗਾ ਕਿ ਟੈਂਪੂ 'ਚ ਬੈਠ ਕੇ ਬੱਸ ਸਟੈਂਡ ਚਲੇ ਗਏ। ਉਨ੍ਹਾਂ ਨੇ ਲਾਲ ਰੰਗ ਦਾ ਸੂਟ ਪਾਇਆ ਹੈ ਤੇ ਕੋਲ ਕਾਲੇ ਰੰਗ ਦਾ ਬੈਗ ਹੈ। ਉਹ ਦਿਮਾਗੀ ਤੌਰ 'ਤੇ ਬਿਮਾਰ ਹਨ। ਇਸ ਦੀ ਥਾਣਾ ਨੰ. 5 'ਚ ਸ਼ਿਕਾਇਤ ਦੇ ਦਿੱਤੀ ਹੈ। ਜਿਸ ਨੂੰ ਵੀ ਮਿਲਣ ਉਹ 80548-81313, 82830-01200 'ਤੇ ਸੰਪਰਕ ਕਰੇ।
0 Comments