Post : V news 24
By : Vijay Kumar Raman
ਜਲੰਧਰ, 17 ਦਸੰਬਰ (ਵਿਜੈ ਕੁਮਾਰ ਰਮਨ) :- ਸ.ਜਾਣਕਾਰੀ ਦਿੰਦਿਆਂ ਐੱਸਪੀ ਡੀ ਸਰਬਜੀਤ ਸਿੰਘ ਬਾਹੀਆ ਨੇ ਦੱਸਿਆ ਕਿ ਬੀਤੇ ਦਿਨੀਂ ਨਕੋਦਰ 'ਚ ਕੱਪੜਾ ਵਪਾਰੀ ਟਿੰਮੀ ਚਾਵਲਾ ਕਤਲ ਕਾਂਡ 'ਚ ਸਾਜਨ ਸਿੰਘ, ਹਰਦੀਪ ਸਿੰਘ ਅਤੇ ਮੰਗਾ ਨੇ ਟਿੰਮੀ ਚਾਵਲਾ ਅਤੇ ਮਨਦੀਪ ਸਿੰਘ 'ਤੇ ਗੋਲੀਆਂ ਚਲਾਈਆਂ ਸਨ। ਜਦਕਿ ਖੁਸ਼ਕਰਨ ਅਤੇ ਦੀਪ ਵੱਖ-ਵੱਖ ਮੋਟਰਸਾਈਕਲਾਂ 'ਤੇ ਸਵਾਰ ਸਨ। ਅਮਨਦੀਪ ਸਿੰਘ ਉਰਫ਼ ਅਮਨਾ ਅਤੇ ਅਮਰੀਕ ਸਿੰਘ ਇਸ ਕਤਲ ਕਾਂਡ ਦੇ ਮਾਸਟਰ ਮਾਈਂਡ ਸਨ। ਜਦੋਂ ਕਿ ਗਿੰਦਾ ਤੇ ਕਰਨਵੀਰ ਤੇ ਚਰਨਜੀਤ ਚੰਨੀ ਨੇ ਟਿੰਮੀ ਦੀ ਰੇਕੀ ਕੀਤੀ। ਇਸ ਵਿੱਚ ਕਰਨਵੀਰ ਨੇ ਰੇਕੀ ਲਈ i20 ਕਾਰ ਦੀ ਵਰਤੋਂ ਕੀਤੀ ਸੀ। ਮੁਲਜ਼ਮਾਂ ਕੋਲੋਂ 30 ਬੋਰ ਦੇ ਪਿਸਤੌਲ ਸਮੇਤ 2 ਜਿੰਦਾ ਕਾਰਤੂਸ ਬਰਾਮਦ ਹੋਏ।ਟਿਮੀ ਨੂੰ ਮਾਰਨ ਤੋਂ ਬਾਅਦ ਉਕਤ 3 ਮੁਲਜ਼ਮ ਆਮਨਾ ਦੇ ਖੂਹ ’ਤੇ ਰੁਕੇ, ਫਿਰ ਉਥੋਂ ਨਿਕਲ ਕੇ ਅਮਨਾ ਦੇ ਸਹੁਰੇ ਘਰ ਛੁਪ ਗਏ। ਜਦਕਿ ਬਾਕੀ 3 ਸ਼ੂਟਰ ਆਕਾਸ਼ਦੀਪ ਦੀ ਸਕਾਰਪੀਓ ਕਾਰ 'ਚ ਫਰਾਰ ਹੋ ਗਏ। ਕ੍ਰਾਈਮ ਬ੍ਰਾਂਚ ਦੇ ਇੰਚਾਰਜ ਪੁਸ਼ਪ ਬਾਲੀ ਅਤੇ ਉਨ੍ਹਾਂ ਦੀ ਟੀਮ ਨੇ ਬੀਤੇ ਦਿਨੀਂ ਦੋਸ਼ੀ ਅਕਾਸ਼ਦੀਪ ਗਗਨਦੀਪ ਅਤੇ ਗਿੰਦਾ ਨੂੰ ਸਕਾਰਪੀਓ ਗੱਡੀ ਨੰਬਰ ਪੀ.ਬੀ.08 ਡੀ.ਬੀ.0215 ਸਮੇਤ ਕਾਬੂ ਕੀਤਾ ਗਿਆ ਹੈ। ਪੁਲਿਸ ਨੇ ਗਿੰਦਾ ਕੋਲੋਂ 30 ਬੋਰ ਦਾ ਇੱਕ ਪਿਸਤੌਲ ਅਤੇ ਦੋ ਜਿੰਦਾ ਕਾਰਤੂਸ ਬਰਾਮਦ ਕੀਤੇ ਹਨ। ਹਾਲਾਂਕਿ ਮੁਲਜ਼ਮ ਕੋਲੋਂ ਪਹਿਲਾਂ ਇੱਕ ਪਿਸਤੌਲ ਬਰਾਮਦ ਹੋਇਆ ਸੀ। ਇਸ ਦੇ ਨਾਲ ਹੀ ਪੁਲਿਸ ਨੇ ਮੁਲਜ਼ਮਾਂ ਕੋਲੋਂ 2 ਸਪਲੈਂਡਰ ਮੋਟਰਸਾਈਕਲ ਬਰਾਮਦ ਕੀਤੇ ਹਨ। ਇਸ ਮਾਮਲੇ 'ਚ ਫਰਾਰ ਹਰਦੀਪ ਸਿੰਘ ਉਰਫ ਠਾਕਰ, ਅਮਰੀਕ ਸਿੰਘ, ਕਰਨਵੀਰ ਸਿੰਘ, ਅਮਨਦੀਪ ਸਿੰਘ ਭੂਰੇਵਾਲ, ਚਰਨਜੀਤ ਸਿੰਘ ਉਰਫ ਚੰਨੀ ਅਤੇ ਸਾਜਨ ਦੀ ਭਾਲ ਜਾਰੀ ਹੈ, ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਦੀ ਪਛਾਣ ਆਕਾਸ਼ਦੀਪ ਉਰਫ ਘੈਂਟੀ ਪੁੱਤਰ ਪਰਮਜੀਤ, ਵਾਸੀ ਸ. ਨੂਰਪੁਰ ਚੱਠਾ, ਗਗਨਦੀਪ ਪੁੱਤਰ ਜਸਵੀਰ ਸਿੰਘ, ਗੁਰਵਿੰਦਰ ਉਰਫ ਗਿੰਦਾ ਪੁੱਤਰ ਬੂਟਾ ਸਿੰਘ ਦੋਵੇਂ ਵਾਸੀ ਮਾਲੜੀ ਵਜੋਂ ਹੋਈ ਹੈ।
0 Comments