*ਪੇੈ ਰਹੀ ਸੰਘਣੀ ਧੁੰਦ ਦਾ ਕਹਿਰ - ਨੇੈਸ਼ਨਲ ਹਾਈਵੇ ਤੇ ਭੋਗਪੁਰ ਨੇੜੇ ਖੜੇ ਟਰੱਕ ਨਾਲ ਜਾ ਟਕਰਾਈ ਮਹਿੰਦਰਾ ਪਿੱਕ ਅੱਪ**ਡਰਾਇਵਰ ਸਣੇ 2 ਗੰਭੀਰ ਜ਼ਖ਼ਮੀ*

*ਪੇੈ ਰਹੀ ਸੰਘਣੀ ਧੁੰਦ ਦਾ ਕਹਿਰ - ਨੇੈਸ਼ਨਲ ਹਾਈਵੇ ਤੇ ਭੋਗਪੁਰ ਨੇੜੇ ਖੜੇ ਟਰੱਕ ਨਾਲ ਜਾ ਟਕਰਾਈ ਮਹਿੰਦਰਾ ਪਿੱਕ ਅੱਪ*

*ਡਰਾਇਵਰ ਸਣੇ 2 ਗੰਭੀਰ ਜ਼ਖ਼ਮੀ*




Post :   V news 24
    By :   Vijay Kumar Raman
ਜਲੰਧਰ/ਭੋਗਪੁਰ, (ਵਿਜੈ ਕੁਮਾਰ ਰਮਨ) :- ਲਗਾਤਾਰ ਪਿਛਲੇ 3 ਦਿਨਾਂ ਤੋ ਪੈ ਰਹੀ ਸੰਘਣੀ ਧੁੰਦ ਕਾਰਨ ਜਲੰਧਰ ਜੰਮੂ ਨੈਸ਼ਨਲ ਹਾਈਵੇ 'ਤੇ ਪੈਂਦੇ ਭੋਗਪੁਰ ਸ਼ਹਿਰ ਵਿਖੇ ਢਾਬੇ ਨਜਦੀਕ ਇਕ ਟਰੱਕ ਅਤੇ ਮਹਿੰਦਰਾ ਪਿਕਅੱਪ ਗੱਡੀ ਦੀ ਟੱਕਰ ਹੋ ਗਈ, ਜਿਸ ਕਾਰਨ ਮਹਿੰਦਰਾ ਪਿੱਕ ਦਾ ਚਾਲਕ ਤੇ ਸਾਥੀ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। 2 ਘੰਟੇ ਦੀ ਮੁਸ਼ੱਕਤ ਤੋਂ ਬਾਅਦ ਲੋਕਾਂ ਅਤੇ ਪੈਟਰੋਲੀਅਮ ਕਰਮਚਾਰੀਆਂ ਰਣਜੀਤ ਸਿੰਘ ਤੇ ਡਿਉਟੀ ਅਫਸਰ ਮਹੇਸ਼ ਕੁਮਾਰ ਨੇ ਮਹਿੰਦਰਾ ਗੱਡੀ ਨੂੰ ਜੇ.ਸੀ.ਬੀ ਦੀ ਮਦਦ ਨਾਲ ਕੱਟ ਕੇ ਜਦੋਂ ਡਰਾਈਵਰ ਦੇ ਸਾਥੀ ਨੂੰ ਗੱਡੀ 'ਚੋਂ ਬਾਹਰ ਕੱਢਿਆ ਗਿਆ ਤੇ ਨਿੱਜੀ ਹਸਪਤਾਲ ਵਿਖੇ ਪਹੁੰਚਾਇਆ ਗਿਆ । ਮਹਿੰਦਰਾ ਪਿੱਕ ਅਪ ਗੱਡੀ ਵਾਲਾ ਮੱਛੀ ਦੀ ਸਪਲਾਈ ਦੇਣ ਲਈ ਲੁਧਿਆਣਾ ਤੋ ਪਠਾਨਕੋਟ ਜਾ ਰਿਹਾ ਸੀ ਤੇ ਧੁੰਦ ਜਿਆਦਾ ਹੋਣ ਕਰਕੇ ਇਹ ਹਾਦਸਾ ਵਾਪਰ ਗਿਆ । ਭੋਗਪੁਰ ਵਿਖੇ ਪਿਛਲੇ 2 ਦਿਨਾਂ ਵਿੱਚ ਲਗਾਤਾਰ 2 ਸੜਕ ਹਾਦਸੇ ਵਾਪਰ ਗਏ ਹਨ ।

Post a Comment

0 Comments