Post : V news 24
By : Vijay Kumar Raman
"ਜਲੰਧਰ, 05 ਨਵੰਬਰ (ਵਿਜੈ ਕੁਮਾਰ ਰਮਨ) :- ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ਨਿਚਰਵਾਰ ਸਵੇਰੇ 11 ਵਜੇ ਸਜਾਏ ਜਾ ਰਹੇ ਨਗਰ ਕੀਰਤਨ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਸਬੰਧੀ ਪ੍ਰਧਾਨ ਮੋਹਨ ਸਿੰਘ ਢੀਂਡਸਾ ਜਥੇਦਾਰ ਜਗਜੀਤ ਸਿੰਘ ਗਾਬਾ, ਪ੍ਰਮਿੰਦਰ ਸਿੰਘ ਦਸਮੇਸ਼ ਨਗਰ, ਦਵਿੰਦਰ ਸਿੰਘ ਰਹੇਜਾ ਅਤੇ ਜਨਰਲ ਸਕੱਤਰ ਗੁਰਮੀਤ ਸਿੰਘ ਬਿੱਟੂ ਨੇ ਦੱਸਿਆ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਅਰਦਾਸੀਏ ਭਾਈ ਕੁਲਵਿੰਦਰ ਸਿੰਘ ਆਰੰਭਤਾ ਦੀ ਅਰਦਾਸ ਕਰਨਗੇ ਤੇ ਬਾਬਾ ਜੀਤ ਸਿੰਘ ਨਿਰਮਲ ਕੁੱਟੀਆ ਜੌਹਲਾਂ ਵਾਲੇ ਗੁਰੂ ਸਾਹਿਬ ਜੀ ਦੀ ਪਾਲਕੀ ਸਾਹਿਬ 'ਤੇ ਚੌਰ ਦੀ ਸੇਵਾ ਨਿਭਾਉਣਗੇ। ਨਗਰ ਕੀਰਤਨ 'ਚ ਭਾਈ ਅੰਮਿ੍ਤਪਾਲ ਸਿੰਘ, ਸੰਤ ਸਮਾਜ, ਦਲ ਪੰਥ ਦੀਆਂ ਪ੍ਰਮੁੱਖ ਜਥੇਬੰਦੀਆਂ, ਗਤਕਾ ਅਖਾੜੇ, ਪ੍ਰਦਰਸ਼ਨੀਆਂ, ਹੈਲੀਕਾਪਟਰ ਰਾਹੀਂ ਫੁੱਲਾਂ ਦੀ ਵਰਖਾ, ਸੰਗਤ ਦੀ ਆਓ ਭਗਤ ਲਈ ਸਵਾਗਤੀ ਗੇਟ, ਲੰਗਰ ਆਦਿ ਨਗਰ ਕੀਰਤਨ ਦੀ ਸ਼ਾਨ ਨੂੰ ਵਧਾਉਣਗੇ। ਸਿੰਘ ਸਭਾਵਾਂ ਅਤੇ ਪ੍ਰਬੰਧਕ ਕਮੇਟੀ ਗੁਰਦਵਾਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਨੇ ਸਮੂਹ ਸੰਗਤ ਨੂੰ ਨਗਰ ਕੀਰਤਨ 'ਚ ਸ਼ਾਮਲ ਹੋਣ ਤੇ ਪਾਲਕੀ ਸਾਹਿਬ ਨਾਲ ਪੈਦਲ ਕੀਰਤਨ ਕਰਦਿਆਂ ਨਾਲ ਚੱਲਣ ਦੀ ਬੇਨਤੀ ਕੀਤੀ। ਇਸ ਮੌਕੇ ਗੁਰਿੰਦਰ ਸਿੰਘ ਮਝੈਲ, ਹਰਜੋਤ ਸਿੰਘ ਲੱਕੀ, ਜਸਬੀਰ ਸਿੰਘ ਰੰਧਾਵਾ, ਦਵਿੰਦਰ ਸਿੰਘ ਰਹੇਜਾ, ਦਵਿੰਦਰ ਸਿੰਘ ਰਿਆਤ, ਜਤਿੰਦਰਪਾਲ ਸਿੰਘ ਮਝੈਲ, ਬਲਦੇਵ ਸਿੰਘ, ਪ੍ਰਮਿੰਦਰ ਸਿੰਘ ਡਿੰਪੀ, ਜਤਿੰਦਰ ਸਿੰਘ, ਦਿਲਬਾਗ ਸਿੰਘ, ਚਰਨਜੀਤ ਸਿੰਘ ਮਿੰਟਾ, ਗੁਰਜੀਤ ਸਿੰਘ, ਅਮਨਦੀਪ ਸਿੰਘ ਅਹਲੂਵਾਲੀਆ, ਹਰਮਿੰਦਰ ਸਿੰਘ ਸਿਆਲ, ਚਰਨਦੀਪ ਸਿੰਘ, ਹੀਰਾ ਸਿੰਘ, ਅਮਨਦੀਪ ਸਿੰਘ, ਜਸਵਿੰਦਰ ਸਿੰਘ, ਜਸਕੀਰਤ ਸਿੰਘ, ਨੀਤੀਸ਼ ਮਹਿਤਾ, ਹਰਸ਼ਵਿੰਦਰ ਸਿੰਘ, ਗੁਰਜੋਤ ਸਿੰਘ, ਹਰਸਿਮਰਨ ਸਿੰਘ, ਬਰਿੰਦਰ ਸਿੰਘ, ਸਿਮਰਨ ਸਿੰਘ ਤੇ ਹਰਮਨ ਸਿੰਘ ਆਦਿ ਸ਼ਾਮਲ ਹੋਏ।"

0 Comments