*ਪੱਤਰਕਾਰ ਰਮਨ ਉੱਪਲ ਬਣੇ ਪ੍ਰੈਸ ਫੀਲਡ ਜਰਨਲਿਸਟ ਐਸੋਸੀਏਸ਼ਨ ਦੇ ਜਲੰਧਰ ਯੁੂਨਿਟ ਦੇ ਜਿਲ੍ਹਾ ਪ੍ਰਧਾਨ* *ਪੱਤਰਕਾਰਾਂ ਭਾਈਚਾਰੇ ਦੇ ਹੱਕਾਂ ਲਈ ਹਮੇਸ਼ਾਂ ਆਵਾਜ਼ ਬੁਲੰਦ ਰੱਖਗਾ - ਰਮਨ ਉੱਪਲ*

*ਪੱਤਰਕਾਰ ਰਮਨ ਉੱਪਲ ਬਣੇ ਪ੍ਰੈਸ ਫੀਲਡ ਜਰਨਲਿਸਟ ਐਸੋਸੀਏਸ਼ਨ ਦੇ ਜਲੰਧਰ ਯੁੂਨਿਟ ਦੇ ਜਿਲ੍ਹਾ ਪ੍ਰਧਾਨ*

*ਪੱਤਰਕਾਰਾਂ ਭਾਈਚਾਰੇ ਦੇ ਹੱਕਾਂ ਲਈ ਹਮੇਸ਼ਾਂ ਆਵਾਜ਼ ਬੁਲੰਦ ਰੱਖਗਾ - ਰਮਨ ਉੱਪਲ*



Post :   V news 24
    By :   Vijay Kumar Ramanਜਲੰਧਰ, 13 ਨਵੰਬਰ' (ਵਿਜੈ ਕੁਮਾਰ ਰਮਨ) :- ਪ੍ਰੈਸ ਫੀਲਡ ਜਰਨਲਿਸਟ ਐਸੋਸੀਏਸ਼ਨ ਵਲੋਂ ਜ਼ਿਲਾ ਜਲੰਧਰ ਦੀ ਇਕਾਈ ਦਾ ਗਠਨ ਕੀਤਾ ਗਿਆ । ਜਿਸ ਵਿੱਚ ਪ੍ਰੈਸ ਫੀਲਡ ਜਰਨਲਿਸਟ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਹਰਪ੍ਰੀਤ ਸਿੰਘ ਸਿੰਦਬਾਦ ਨੇ ਮੀਟਿੰਗ ਚ’ ਬੈਠੇ ਹੋਰ ਪੱਤਰਕਾਰਾਂ ਨਾਲ ਵਿਚਾਰ ਕਰ ਕੇ ਸੀਨੀਅਰ ਪੱਤਰਕਾਰ ਰਮਨ ਉੱਪਲ ਨੂੰ ਸਰਬਸੰਮਤੀ ਨਾਲ ਜ਼ਿਲਾ ਪ੍ਰਧਾਨ ਨਿਯੁਕਤ ਕੀਤਾ । ਉਹਨਾਂ ਦੱਸਿਆ ਸਾਡੀ ਇਹ ਐਸੋਸੀਏਸ਼ਨ ਦੇ ਪੂਰੇ ਸੂਬੇ ਦੇ ਵਿੱਚ 15 ਯੂਨਿਟ ਪੂਰੇ ਹੋ ਚੁਕੇ ਹਨ ਅਤੇ ਬਾਕੀ ਰਹਿੰਦੇ ਜ਼ਿਲਿਆਂ ਵਿੱਚ ਵੀ ਇਹ ਮੁਹਿੰਮ ਇਸੇ ਤਰ੍ਹਾਂ ਜਾਰੀ ਰਹੇਗੀ । ਜ਼ਿਲਾ ਪ੍ਰਧਾਨ ਰਮਨ ਉੱਪਲ ਨੇ ਸੂਬਾ ਪ੍ਰਧਾਨ ਹਰਪ੍ਰੀਤ ਸਿੰਘ ਸਿੰਦਬਾਦ ਦਾ ਧੰਨਵਾਦ ਕਰਦੇ ਹੋਇਆਂ ਕਿਹਾ ਕਿ ਉਹ ਪੱਤਰਕਾਰਾਂ ਦੇ ਹੱਕ ਵਿੱਚ ਆਵਾਜ਼ ਚੁੱਕਦੇ ਰਹਿਣਗੇ ਅਤੇ ਪੱਤਰਕਾਰਾਂ ਨੂੰ ਆਉਣ ਵਾਲਿਆਂ ਮੁਸ਼ਕਿਲਾਂ ਵਿੱਚ ਉਹਨਾਂ ਨਾਲ ਮੋਢੇ ਨਾਲ ਮੋਢਾ ਜੋੜ੍ਹ ਕੇ ਖੜਨਗੇ । ਉਹਨਾਂ ਦੱਸਿਆ ਕਿ ਜਲਦ ਹੀ ਉਹ ਆਪਣੇ ਜ਼ਿਲੇ ਦੀ ਨਵੀਂ ਟੀਮ ਦਾ ਐਲਾਨ ਕਰਨਗੇ ।

ਇਸ ਮੌਕੇ ਤੇ ਚੀਫ਼ ਅਡਵਾਈਜ਼ਰ ਬੀ ਐੱਸ ਸਾਹਿਲ, ਇੰਦਰਜੀਤ, ਜਗਜੀਤ ਸਿੰਘ ਜੋਨੀ(ਪ੍ਰੈਸ ਸਕੱਤਰ), ਜਲੰਧਰ ਜ਼ਿਲੇ ਤੋਂ ਸੀਨੀਅਰ ਪੱਤਰਕਾਰ ਜਸਪਾਲ ਕੈਂਥ, ਰਾਜ ਸ਼ਰਮਾ, ਰਮੇਸ਼ ਭਗਤ, ਮੁਕੂਲ ਘਈ, ਅਕਾਸ਼ ਪਾਸੀ, ਅਮਰ ਗੁਪਤਾ ਸ਼ਾਮਿਲ ਸਨ ।

Post a Comment

0 Comments