*ਵਿਜੀਲੈਂਸ ਬਿਊਰੋ ਨੇ ਸਹਾਇਕ ਰਜਿਸਟਰਾਰ, ਕੋ-ਆਪ੍ਰੇਟਿਵ ਅਤੇ ਮਾਰਕੀਟਿੰਗ ਸੁਸਾਇਟੀਜ਼, ਨੂੰ 20,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਗ੍ਰਿਫ਼ਤਾਰ*

*ਵਿਜੀਲੈਂਸ ਬਿਊਰੋ ਨੇ ਸਹਾਇਕ ਰਜਿਸਟਰਾਰ, ਕੋ-ਆਪ੍ਰੇਟਿਵ ਅਤੇ ਮਾਰਕੀਟਿੰਗ ਸੁਸਾਇਟੀਜ਼, ਨੂੰ 20,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਗ੍ਰਿਫ਼ਤਾਰ* 


Post :  V news 24
    By :  Vijay Kumar Raman
"ਚੰਡੀਗੜ੍ਹ, 11 ਅਕਤੂਬਰ (ਵਿਜੈ ਕੁਮਾਰ ਰਮਨ) :-  ਪੰਜਾਬ ਵਿਜੀਲੈਂਸ ਬਿਊਰੋ ਨੇ ਦਵਿੰਦਰ ਕੁਮਾਰ, ਸਹਾਇਕ ਰਜਿਸਟਰਾਰ, ਕੋ-ਆਪ੍ਰੇਟਿਵ ਅਤੇ ਮਾਰਕੀਟਿੰਗ ਸੁਸਾਇਟੀਜ਼, ਬਲਾਕ ਦਸੂਹਾ, ਜ਼ਿਲ੍ਹਾ ਹੁਸ਼ਿਆਰਪੁਰ ਨੂੰ 20,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ ਹੈ।

 ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਜਾਣਕਾਰੀ ਦਿੰਦੀਆਂ ਦੱਸਿਆ ਕਿ ਉਕਤ ਦਵਿੰਦਰ ਕੁਮਾਰ ਨੂੰ ਸ਼ਿਕਾਇਤਕਰਤਾ ਤਜਿੰਦਰ ਸਿੰਘ ਪਿੰਡ ਬੇਰਛਾ, ਜ਼ਿਲ੍ਹਾ ਹੁਸ਼ਿਆਰਪੁਰ ਦੀ ਸ਼ਿਕਾਇਤ 'ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਦਵਿੰਦਰ ਕੁਮਾਰ ਅਧੀਨ ਇਸ ਬਲਾਕ ਵਿੱਚ 70 ਸਹਿਕਾਰੀ ਸੁਸਾਇਟੀਆਂ ਸਨ।


ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਕੋਲ ਦਿੱਤੀ ਸ਼ਿਕਾਇਤ ਵਿੱਚ ਦੋਸ਼ ਲਾਇਆ ਹੈ ਕਿ ਜਦੋਂ ਉਹ ਬਤੌਰ ਮੈਨੇਜਰ, ਕੋ-ਆਪ੍ਰੇਟਿਵ ਸੁਸਾਇਟੀ, ਟਾਂਡਾ ਵਿਖੇ ਤਾਇਨਾਤ ਸੀ ਤਾਂ ਉਸ ਵਕਤ ਦਵਿੰਦਰ ਕੁਮਾਰ, ਸਹਾਇਕ ਰਜਿਸਟਰਾਰ, ਕੋ-ਆਪ੍ਰੇਟਿਵ ਸੋਸਾਇਟੀਜ਼ ਬਲਾਕ ਦਸੂਹਾ ਹੁਣ ਵਾਧੂ ਚਾਰਜ ਡਿਪਟੀ ਰਜਿਸਟਰਾਰ ਕੋ-ਆਪ੍ਰੇਟਿਵ ਸੁਸਾਇਟੀ ਹੁਸ਼ੁਆਰਪੁਰ ਨੇ ਉਸ ਖ਼ਿਲਾਫ਼ ਗਬਨ ਦਾ ਇੱਕ ਕੇਸ ਬਣਾਇਆ ਸੀ। ਇਸ ਕੇਸ ਦੇ ਖ਼ਿਲਾਫ਼ ਰਜਿਸਟਰਾਰ ਕੋ-ਆਪ੍ਰੇਟਿਵ ਸੁਸਾਇਟੀਜ਼, ਪੰਜਾਬ, ਚੰਡੀਗੜ੍ਹ ਕੋਲ ਦਾਖਲ ਅਪੀਲ ਦੀ ਪੜਤਾਲ ਉਪਰੰਤ ਫ਼ੈਸਲਾ ਉਸਦੇ ਹੱਕ ਵਿੱਚ ਹੋਣ ਦੇ ਬਾਵਜੂਦ ਉਕਤ ਮੁਲਜ਼ਮ ਦਵਿੰਦਰ ਕੁਮਾਰ, ਸਹਾਇਕ ਰਜਿਸਟਰਾਰ ਨੇ ਉਸਨੂੰ ਡਿਊਟੀ ਉਪਰ ਜੁਆਇੰਨ ਨਹੀਂ ਕਰਵਾਇਆ ਸਗੋਂ ਉਸਦੇ ਖ਼ਿਲਾਫ਼ ਇਕ ਹੋਰ ਗਬਨ ਕੇਸ ਦੀ ਰਿਕਵਰੀ ਸਬੰਧੀ ਜਾਂਚ ਖੋਲ੍ਹ ਦਿੱਤੀ।


ਸਿ਼ਕਾਇਤਕਰਤਾ ਨੇ ਵਿਜੀਲੈਂਸ ਨੂੰ ਦੱਸਿਆ ਕਿ ਉਕਤ ਮੁਲਜ਼ਮ ਦਵਿੰਦਰ ਕੁਮਾਰ ਪਹਿਲਾਂ ਵੀ ਉਸ ਪਾਸੋਂ 5,000 ਰੁਪਏ ਬਤੌਰ ਰਿਸ਼ਵਤ ਲੈ ਚੁੱਕਾ ਹੈ ਅਤੇ ਹੁਣ ਇਸ ਤਾਜੇ ਕੇਸ ਦੀ ਜਾਂਚ ਉਸਦੇ ਹੱਕ ਵਿੱਚ ਕਰਨ ਬਦਲੇ 50,000 ਰੁਪਏ ਮੰਗ ਰਿਹਾ ਹੈ।

ਵਿਜੀਲੈਂਸ ਨੇ ਸ਼ਿਕਾਇਤਕਰਤਾ ਵੱਲੋਂ ਲਾਏ ਦੋਸ਼ਾਂ ਦੀ ਪੜਤਾਲ ਉਪਰੰਤ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿਚ ਉਕਤ ਮੁਲਜ਼ਮ ਨੂੰ ਸ਼ਿਕਾਇਤਕਰਤਾ ਪਾਸੋਂ 20,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ ਹੈ। ਇਸ ਸਬੰਧੀ ਵਿੱਚ ਮੁਕੱਦਮਾ ਨੰਬਰ 20 ਮਿਤੀ 10-10-2022 ਨੂੰ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7 ਤਹਿਤ ਥਾਣਾ ਵਿਜੀਲੈਂਸ ਬਿਓਰੋ, ਜਲੰਧਰ ਵਿਖੇ ਦਰਜ ਕਰ ਲਿਆ ਹੈ ਅਤੇ ਇਸ ਸਬੰਧੀ ਹੋਰ ਤਫਤੀਸ਼ ਜਾਰੀ ਹੈ।"

Post a Comment

0 Comments