*ਜਲੰਧਰ ਦੇ PIMS ਹਸਪਤਾਲ ' ਡਾਕਟਰਾਂ ਨੇ 60 ਸਾਲਾ ਔਰਤ ਦੀ ਅੰਡੇਦਾਨੀ ’ਚੋਂ 10 ਕਿੱਲੋ ਦੀ ਰਸੌਲੀ ਕੱਢ ਕੇ ਬਚਾਈ ਉਸ ਦੀ ਜਾਨ*



Post.        V news 24
    By.        Vijay Kumar Raman
   On.        07 Jul. 2021
ਜਲੰਧਰ, 07 ਜੁਲਾਈ (ਵਿਜੈ ਕੁਮਾਰ ਰਮਨ) :- ਮਹਾਨਗਰ ਜਲੰਧਰ ਦੇ ਗੜ੍ਹਾ ਰੋਡ ਤੇ ਸਥਿੱਤ ਪੰਜਾਬ ਇੰਸਟੀਚਿਊਟ ਆਫ ਮੈਡੀਕਲ ਸਾਇਸਿੰਜ਼ (PIMS) ਵਿਚ ਗਾਈਨੀ ਵਿਭਾਗ ਦੀ ਪ੍ਰੋਫੈਸਰ ਡਾ. ਹਰਿਵੰਦਰ ਕੌਰ ਚੀਮਾ ਤੇ ਉਨ੍ਹਾਂ ਦੀ ਟੀਮ ਨੇ ਇਕ ਔਰਤ ਦੀ ਅੰਡੇਦਾਨੀ ’ਚੋਂ 10 ਕਿੱਲੋ ਦੀ ਰਸੌਲੀ ਕੱਢ ਕੇ ਇਕ ਮਨੁੱਖੀ ਜਾਨ ਬਚਾ ਕੇ "ਡਾਕਟਰ ਦੁੂਜਾ ਰੱਬ ਹੈ " ਵਾਲੀ ਕਹਾਵਤ ਨੂੰ ਸੱਚ ਸਾਬਤ ਕਰ ਦਿੱਤਾ ਹੈ l

 ਪੱਤਰਕਾਰਾ ਨੂੰ ਜਾਣਕਾਰੀ ਦਿੰਦੇ ਹੋਏ ਡਾ. ਚੀਮਾ ਨੇ ਦੱਸਿਆ ਕਿ ਪਿਛਲੇ ਹਫ਼ਤੇ ਮਨਜੀਤ ਕੌਰ ਪਤਨੀ ਕਰਮ ਸਿੰਘ (60) ਵਾਸੀ ਕਪੂਰਥਲਾ ਗੰਭੀਰ ਹਾਲਤ ’ਚ PIMS ’ਚ ਇਲਾਜ ਲਈ ਆਈ। ਜਾਂਚ ਕਰਨ ’ਤੇ ਪਤਾ ਲੱਗਿਆ ਕਿ ਉਸ ਔਰਤ ਦੀ ਅੰਡੇਦਾਨੀ ’ਚ 10 ਕਿਲੋ ਦੀ ਰਸੌਲੀ ਹੈ। ਲਗਪਗ ਦੋ ਘੰਟੇ ਆਪਰੇਸ਼ਨ ਕਰ ਕੇ 10 ਕਿੱਲੋ ਦੀ ਰਸੋਲੀ ਕੱਢੀ ਗਈ। ਕੁਝ ਦਿਨਾਂ ਬਾਅਦ ਔਰਤ ਨੂੰ ਛੁੱਟੀ ਦੇ ਦਿੱਤੀ ਜਾਵੇਗੀ। ਪਿਮਸ ਦੇ ਰੈਜੀਡੈਂਟ ਡਾਇਰੈਕਟਰ ਅਮਿਤ ਸਿੰਘ ਨੇ ਕਿਹਾ ਹੈ ਪਿਮਸ ਦੇ ਡਾਕਟਰਾਂ ਨੇ ਇਸ ਤਰ੍ਹਾਂ ਦਾ ਅਪਰੇਸ਼ਨ ਕਰ ਕੇ ਇਸ ਮਿਸਾਲ ਪੇਸ਼ ਕੀਤੀ ਹੈ। ਪਿਮਸ ਦੀ ਡਾਇਰੈਕਟਰ ਪ੍ਰਿੰਸੀਪਲ ਡਾ. ਕੁਲਬੀਰ ਰੌਰ ਨੇ ਕਿਹਾ ਕਿ ਜਿਥੇ ਹਰ ਕੋਈ ਕੋਰੋਨਾ ਨਾਲ ਲਡ਼ ਰਿਹਾ ਹੈ, ਉਥੇ ਪਿਮਸ ਦੇ ਡਾਕਟਰਾਂ ਵੱਲੋਂ ਕੀਤੇ ਗਏ ਇਸ ਤਰ੍ਹਾਂ ਦੇ ਕੰਮ ਕਾਬਿਲੇ ਤਾਰੀਫ ਹਨ। 

Post a Comment

0 Comments