ਹੁਸ਼ਿਆਰਪੁਰ,05 ਜੁਲਾਈ (ਵਿਜੈ ਕੁਮਾਰ ਰਮਨ ):- ਸ਼ੋ੍ਮਣੀ ਅਕਾਲੀ ਦਲ, ਬਸਪਾ ਦੇ ਸਾਝੇ ਉਮੀਦਵਾਰ ਸਰਦਾਰ ਸੋਹਣ ਸਿੰਘ ਠੰਡਲ ਨਾਲ ਬਹੁਜਨ ਸਮਾਜ ਪਾਰਟੀ ਚੱਬੇਵਾਲ ਦੇ ਪ੍ਰਧਾਨ ਪਲਵਿੰਦਰ ਸਿੰਘ ਮਾਨਾਂ ਵੱਲੋਂ ਵਿਸ਼ੇਸ ਮੀਟਿੰਗ ਕੀਤੀ ਗਈ ਜਿਸ ਵਿਚ ਹਲਕਾ ਚੱਬੇਵਾਲ ਬੀ.ਐੱਸ.ਪੀ ਦੀ ਪੂਰੀ ਲੀਡਰਸ਼ਿਪ ਮੌਜੂਦ ਸੀ ਜਿਸ ਵਿਚ 2022 ਦੀਆਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਬਹੁਜਨ ਸਮਾਜ ਪਾਰਟੀ ਦੇ ਆਗੂਆਂ ਵੱਲੋਂ ਇਹ ਪੂਰਨ ਭਰੋਸਾ ਦਿੱਤਾ ਗਿਆ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਬੀ.ਐਸ.ਪੀ ਦਾ ਇਕ ਇਕ ਵੋਟਰ ਸਰਦਾਰ ਸੋਹਣ ਸਿੰਘ ਠੰਡਲ ਦੇ ਹੱਕ ਵਿੱਚ ਖੜੇਗਾ ਅਤੇ ਠੰਡਲ ਸਾਹਿਬ ਹਲਕਾ ਚੱਬੇਵਾਲ ਤੋਂ ਭਾਰੀ ਬਹੁਮਤ ਨਾਲ ਜਿੱਤ ਹਾਸਲ ਕਰਨਗੇ ਇਸ ਮੌਕੇ ਉਨ੍ਹਾਂ ਦੇ ਨਾਲ ਰਵਿੰਦਰ ਸਿੰਘ ਠੰਡਲ ਕੌਮੀ ਜਨਰਲ ਸਕੱਤਰ ਯੂਥ ਅਕਾਲੀ ਦਲ, ਜਥੇਦਾਰ ਪਰਮਜੀਤ ਸਿੰਘ ਪੰਜੋੜ ਐਸਸੀ ਵਿੰਗ ਜ਼ਿਲ੍ਹਾ ਪ੍ਰਧਾਨ, ਐਡਵੋਕੇਟ ਰਣਜੀਤ ਸਿੰਘ ਜਨਰਲ ਸੈਕਟਰੀ ਪੰਜਾਬ, ਸੰਨੀ ਭੀਲੋਵਾਲ, ਇੰਦਰਜੀਤ ਬਡਲਾ ਜਨਰਲ ਸੈਕਟਰੀ, ਗੁਰਦੇਵ ਸਿੰਘ ਖਜ਼ਾਨਚੀ, ਕੁਲਦੀਪ ਸਿੰਘ ਵੀ.ਵੀ ਐੱਫ ਇੰਚਾਰਜ, ਵਿੱਕੀ ਬੰਗਾ ਵੀ.ਵੀ ਐਫ, ਅਮਰਜੀਤ ਸਿੰਘ ਹੁਸ਼ਿਆਰਪੁਰ, ਸੁਰਿੰਦਰ ਕੈਂਡੋਵਾਲ ਮੀਤ ਪ੍ਰਧਾਨ ਚੱਬੇਵਾਲ ਬੀਐਸਪੀ ਅਤੇ ਜਸਵਿੰਦਰ ਸਿੰਘ ਨੰਗਲ ਠੰਡਲ ਆਦਿ ਹਾਜ਼ਰ ਸਨ।
0 Comments