Post. V news 24
By. Vijay Kumar Raman
On. 21 May, 2021
ਮੋਗਾ/ਜਲੰਧਰ,21 ਮਈ (ਵਿਜੈ ਕੁਮਾਰ ਰਮਨ):- ਵੱਡੀ ਖ਼ਬਰ ਮੋਗਾ ਦੇ ਲੰਗਿਆਣਾ ਪਿੰਡ ਤੋਂ ਦੇਖਣ ਨੂੰ ਮਿਲੀ ਹੈ ਜਿੱਥੇ ਕਿ ਅੱਧੀ ਰਾਤ ਨੂੰ ਇਕ ਜਹਾਜ਼ ਕਰੈਸ਼ ਹੋ ਗਿਆ। ਜਾਣਕਾਰੀ ਮੁਤਾਬਕ ਅੱਧੀ ਰਾਤ ਦੇ ਸਮੇਂ ਪਿੰਡ ਦੇ ਲੋਕਾਂ ਨੂੰ ਅਚਾਨਕ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ, ਜਿਸ ਤੋਂ ਬਾਅਦ ਲੋਕਾਂ ਨੇ ਆਪਣੇ ਘਰਾਂ ‘ਚੋ ਬਾਹਰ ਨਿਕਲ ਕੇ ਦੇਖਿਆ ਤਾਂ ਉਨ੍ਹਾਂ ਨੂੰ ਇਕ ਜਗ੍ਹਾ ‘ਤੇ ਅੱਗ ਲੱਗੀ ਹੋਈ ਦਿਖਾਈ ਦਿੱਤੀ।
ਜਦੋਂ ਲੋਕਾਂ ਨੇ ਕੋਲ ਜਾ ਕੇ ਦੇਖਿਆ ਤਾਂ ਉੱਥੇ ਜਹਾਜ਼ ਦਾ ਅਗਲਾ ਹਿੱਸਾ ਸੜ ਰਿਹਾ ਸੀ। ਜਹਾਜ਼ ਇੰਨੀ ਬੂਰੀ ਤਰ੍ਹਾਂ ਕਰੈਸ਼ ਹੋਇਆ ਸੀ ਕਿ ਉਸ ਦੇ 2 ਟੁੱਕੜੇ ਹੋ ਗਏ ਸਨ
ਮਿਲੀ ਜਾਣਕਾਰੀ ਮੁਤਾਬਕ ਵੀਰਵਾਰ ਦੇਰ ਰਾਤ ਮੋਗਾ ਦੇ ਪਿੰਡ ਲੰਗੇਆਣਾ ਚ ਮਿੱਗ-21 ਜਹਾਜ਼ ਦੁਰਘਟਨਾਗ੍ਰਸਤ ਹੋ ਗਿਆ। ਜਹਾਜ਼ ਨੂੰ ਡਿੱਗਦੇ ਸਾਰ ਹੀ ਅੱਗ ਲੱਗ ਗਈ ਤੇ ਜਹਾਜ਼ ਦਾ ਪਾਇਲਟ ਇਨ੍ਹਾਂ ਲਪਟਾਂ ਨਾਲ ਬੁਰੀ ਤਰ੍ਹਾਂ ਸੜ ਗਿਆ।

ਪਿੰਡ ਲੰਗੇਆਣਾ ਦੇ ਨੰਬਰਦਾਰ ਸਾਧੂ ਰਾਮ ਸ਼ਰਮਾ ਨੇ ਦੱਸਿਆ ਕਿ ਦੇਰ ਰਾਤ ਜਦੋਂ ਧਮਾਕਾ ਹੋਇਆ ਤਾਂ ਪਿੰਡ ਵਾਸੀ ਘਰਾਂ 'ਚੋਂ ਬਾਹਰ ਆ ਗਏ। ਜੀਓਜੀ ਸਤਿਨਾਮ ਸਿੰਘ ਤੇ ਮਲਕੀਤ ਸਿੰਘ ਨੂੰ ਨਾਲ ਲੈ ਜਾ ਕੇ ਵੇਖਿਆ ਤਾਂ ਮੱਖਣ ਸਿੰਘ ਮੁਨੀਮ ਦੇ ਘਰ ਦੇ ਨਜ਼ਦੀਕ ਮਿੱਗ 21 ਜਹਾਜ਼ ਨੂੰ ਅੱਗ ਲੱਗੀ ਹੋਈ ਸੀ। ਜਹਾਜ਼ ਧਰਤੀ 'ਤੇ ਡਿੱਗਣ ਨਾਲ 5 ਫੁੱਟ ਦੇ ਕਰੀਬ ਟੋਆ ਪੈ ਗਿਆ। ਦੇਖਦਿਆਂ ਹੀ ਦੇਖਦਿਆਂ ਜਹਾਜ਼ ਸੜ ਕੇ ਸੁਆਹ ਹੋ ਗਿਆ ਤੇ ਪਾਇਲਟ ਵੀ ਵਿੱਚੇ ਹੀ ਸੜ ਗਿਆ। ਰਾਤ 12.30 ਵਜੇ ਦੇ ਕਰੀਬ ਏਅਰ ਫੋਰਸ ਦੇ ਅਧਿਕਾਰੀ ਵੀ ਘਟਨਾ ਸਥਲ 'ਤੇ ਪਹੁੰਚ ਗਏ। ਐਸਐਸਪੀ ਹਰਮਨਬੀਰ ਸਿੰਘ (SSP Harmanbir Singh) ਵੀ ਭਾਰੀ ਪੁਲਿਸ ਟੀਮ ਸਮੇਤ ਘਟਨਾ ਸਥਲ 'ਤੇ ਪਹੁੰਚੇ ਅਤੇ ਇਸ ਇਲਾਕੇ ਨੂੰ ਸੀਲ ਕਰ ਲਿਆ।

ਦੱਸਿਆ ਜਾਂਦਾ ਹੈ ਕਿ ਜਹਾਜ਼ ਰਾਜਸਥਾਨ ਤੋਂ ਹਲਵਾਰੇ ਲਈ ਜਾ ਰਿਹਾ ਸੀ ਤੇ ਇਹ ਏਅਰ ਫੋਰਸ ਦਾ ਮਿੱਗ 21 ਜਹਾਜ਼ ਸੀ ਜਿਸ 'ਤੇ ਸਿਖਲਾਈ ਲਈ ਜਾ ਰਹੀ ਸੀ। ਘਟਨਾ ਸਥਲ 'ਤੇ ਪਿੰਡ ਦੀ ਪੰਚਾਇਤ ਅਤੇ ਪਤਵੰਤੇ ਸੱਜਣ ਪਹੁੰਚੇ ਤੇ ਅਧਿਕਾਰੀਆਂ ਨੂੰ ਹਰ ਤਰ੍ਹਾਂ ਦੀ ਸਹਾਇਤਾ ਦਾ ਸਹਿਯੋਗ ਦਿੱਤਾ। ਦਿਨ ਚੜ੍ਹਦੇ ਸਾਰ ਹੀ ਸੈਂਕੜੇ ਲੋਕ ਇਕੱਤਰ ਹੋਣੇ ਸ਼ੁਰੂ ਹੋ ਗਏ ਪ੍ਰੰਤੂ ਪੁਲਿਸ ਨੇ ਸਖ਼ਤ ਨਾਕਾਬੰਦੀ ਕੀਤੀ ਹੋਈ ਸੀ। ਕਿਸੇ ਨੂੰ ਵੀ ਹਾਦਸੇ ਵਾਲੀ ਜਗ੍ਹਾ ਕੋਲ ਜਾਣ ਦੀ ਇਜਾਜ਼ਤ ਨਹੀਂ ਸੀ।
0 Comments