Post. V news 24
By. Vijay Kumar Raman
On. 18 May, 2021
ਕਾਦੀਆਂ,18 ਮਈ, (ਸੰਦੀਪ ਸਿੰਘ ਬੱਬਲੂ) ਮਾਣਯੋਗ ਜ਼ਿਲ੍ਹਾ ਸਿੱਖਿਆ ਅਫਸਰ (ਸ)ਗੁਰਦਾਸਪੁਰ ਦੀ ਯੋਗ ਅਗਵਾਈ ਵਿਚ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਮੁਹਿੰਮਾਂ ਜਿਨ੍ਹਾਂ ਵਿੱਚ ਸਰਕਾਰੀ ਸਕੂਲਾਂ ਵਿੱਚ ਦਾਖਲਾ ਮੁਹਿੰਮ, ਜੂਮ ਕਲਾਸਾਂ, ਟੀਵੀ ਲੈਕਚਰ,ਸਲਾਈਡਾਂ ਅਤੇ ਗੂਗਲ ਕਵਿਜ਼ ਆਦਿ ਸ਼ਾਮਲ ਹਨ ਨੂੰ ਸਫਲ ਬਣਾਉਣ ਵਿਚ ਪੰਜਾਬੀ ਅਧਿਆਪਕਾਂ ਵੱਲੋਂ ਪਾਏ ਜਾ ਰਹੇ ਯੋਗਦਾਨ ਸਬੰਧੀ ਇਕ ਜ਼ੂਮ ਮੀਟਿੰਗ ਕਰਵਾਈ ਗਈ ,ਜਿਸ ਵਿਚ ਡੀ ਐਮ ਪੰਜਾਬੀ ਸੁਰਿੰਦਰ ਮੋਹਨ ਤੋਂ ਇਲਾਵਾ ਪੰਜ ਬਲਾਕਾਂ ਦੀਨਾਨਗਰ ਗੁਰਦਾਸਪੁਰ ਕਰਦਿਆਂ ਸ੍ਰੀ ਹਰਗੋਬਿੰਦਪੁਰ ਆਦਿ ਦੇ ਬੀ ਐਮ ਅਤੇ ਉਨ੍ਹਾਂ ਦੇ ਅਧਿਆਪਕ ਵੀ ਸ਼ਾਮਲ ਹੋਏ। ਇਸ ਮੌਕੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਮੈਂਟਰ ਸੁਰਿੰਦਰ ਮੋਹਨ ਨੇ ਦੱਸਿਆ ਕਿ ਉਨ੍ਹਾਂ ਦੇ ਜ਼ਿਲ੍ਹੇ ਚ ਬਲਾਕ ਸ੍ਰੀ ਹਰਗੋਬਿੰਦਪੁਰ ਦੇ ਬੀ ਐੱਮ ਰਾਜਬੀਰ ਕੌਰ ਅਤੇ ਸਾਹੋਵਾਲ ਦੀ ਬੀ ਐਮ ਸ਼ੈਲਜਾ ਕੁਮਾਰੀ ਵੱਲੋਂ ਆਨਲਾਈਨ ਲੈਕਚਰ ਤਿਆਰ ਕਰਕੇ ਸਟੇਟ ਟੀਮ ਨੂੰ ਭੇਜੇ ਜਾ ਰਹੇ ਹਨ ਜਿਸ ਦੇ ਤਹਿਤ ਬੀਐਮ ਰਾਜਬੀਰ ਕੋਰ ਦੇ 104 ਦੇ ਕਰੀਬ ਲੈਕਚਰ ਡੀ ਡੀ ਪੰਜਾਬੀ ਤੇ ਦਿਖਾਏ ਜਾ ਚੁੱਕੇ ਹਨ ਜੋ ਕਿ ਜ਼ਿਲ੍ਹੇ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਅਧਿਆਪਕਾਂ ਵੱਲੋਂ ਬੜੀ ਹੀ ਮਿਹਨਤ ਨਾਲ ਘਰ ਬੈਠੇ ਵਿਦਿਆਰਥੀਆਂ ਨੂੰ ਆਨਲਾਈਨ ਪੜ੍ਹਾਈ ਕਰਵਾਈ ਜਾ ਰਹੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਜ਼ਿਲ੍ਹਾ ਸਿੱਖਿਆ ਅਧਿਕਾਰੀ ਹਰਪਾਲ ਸਿੰਘ ਜੀ ਵੱਲੋਂ ਐਨਰੋਲਮੈਂਟ ਵਧਾਉਣ ਦੀ ਜੋ ਜ਼ਿੰਮੇਵਾਰੀ ਪੰਜਾਬੀ ਬਲਾਕ ਮੈਟਰੋ ਦੀ ਲਗਾਈ ਗਈ ਸੀ ਉਹ ਉਸ ਵਿਚ ਸਫਲ ਹੋਏ ਹਨ ਅਤੇ ਉਨ੍ਹਾਂ ਨੂੰ ਅਲਾਟ ਹੋਏ ਹਰ ਇੱਕ ਸਕੂਲ ਦੀ ਐਨਰੋਲਮੈਂਟ ਵਧੀ ਹੈ। ਇਸ ਮੌਕੇ ਤੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਸ ਹਰਪਾਲ ਸਿੰਘ ਨੇ ਪੰਜਾਬੀ ਬਲਾਕ ਮੈਂਟਰਾਂ ਅਤੇ ਅਧਿਆਪਕਾਂ ਦੀ ਕਾਰਗੁਜ਼ਾਰੀ ਦੀ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਨੂੰ ਇਸ ਕੋਰੋਨਾ ਮਾਹਾਵਾਰੀ ਦੇ ਦੌਰਾਨ ਹੋਰ ਵੀ ਸਖ਼ਤ ਮਿਹਨਤ ਕਰਕੇ ਬੱਚਿਆਂ ਦੇ ਭਵਿੱਖ ਨੂੰ ਸੰਵਾਰਨ ਲਈ ਪ੍ਰੇਰਿਆ ਗਿਆ। ਇਸ ਮੌਕੇ ਤੇ ਬੋਲਦਿਆਂ ਬਲਾਕ ਮੈਂਟਰ ਰਾਜਬੀਰ ਕੌਰ ਨੇ ਕਿਹਾ ਕਿ ਉਨ੍ਹਾਂ ਦੇ ਬਲਾਕ ਸ੍ਰੀ ਹਰਗੋਬਿੰਦਪੁਰ ਦੇ ਨੋਡਲ ਅਫਸਰ ਸ੍ਰੀ ਰਾਮ ਲਾਲ ਜੀ ਨੂੰ ਦਾਖਲਾ ਮੁਹਿੰਮ ਵਿੱਚ ਵਿਸ਼ੇਸ਼ ਯੋਗਦਾਨ ਪਾਉਣ ਲਈ ਸਿੱਖਿਆ ਸਕੱਤਰ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨ ਪੱਤਰ ਭੇਜ ਕੇ ਸਨਮਾਨਿਆ ਗਿਆ ਹੈ ਕਿਉਂਕਿ ਉਨ੍ਹਾਂ ਦੇ ਬਲਾਕ ਦੇ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਸੰਖਿਆ ਬਹੁਤ ਜ਼ਿਆਦਾ ਵਧੀ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਅਧਿਆਪਕਾਂ ਨੂੰ ਵਿਭਾਗ ਵੱਲੋਂ ਭੇਜੀਆਂ ਜਾ ਰਹੀਆਂ ਸਲਾਈਡਾਂ ਸੋਮਵਾਰ ਬੁੱਧਵਾਰ ਅਤੇ ਸ਼ੁੱਕਰਵਾਰ ਭੇਜੀਆਂ ਜਾ ਰਹੀਆਂ ਹਨ ਤਾਂ ਜੋ ਉਹ ਇਨ੍ਹਾਂ ਸਲਾਈਡਾਂ ਨੂੰ ਆਪਣੇ ਆਪਣੇ ਸਕੂਲਾਂ ਦੇ ਵਿਦਿਆਰਥੀਆਂ ਨਾਲ ਸਾਂਝਾ ਕਰਨ ਅਤੇ ਉਨ੍ਹਾਂ ਨੂੰ ਉਸ ਬਾਰੇ ਡਿਟੇਲ ਵਿੱਚ ਦੱਸਣ । ਇਸ ਮੌਕੇ ਹੋਰਨਾਂ ਤੋਂ ਇਲਾਵਾ ਲਖਵਿੰਦਰ ਕੌਰ ਹਰਦਿਆਲ ਸਿੰਘ, ਸਿਕੰਦਰ ਸਿੰਘ, ਪਰਮਜੀਤ ਸਿੰਘ , ਧਰਪ੍ਰੀਤ ਸਿੰਘ ਬਾਜਵਾ, ਅਮਰਜੀਤ ਕੌਰ ਆਦਿ ਮੌਜੂਦ ਸਨ ।
0 Comments