Post. V news 24
By. Vijay Kumar Raman
ਅਵਤਾਰ ਸਿੰਘ ਨੇ ਦਫ਼ਤਰ ਭੋਗਪੁਰ ਵਿਖੇ ਚਾਰਜ ਸੰਭਾਲ ਲਿਆ ਹੈ। ਨਵ ਨਿਯੁਕਤ ਬੀ.ਪੀ.ਈ.ਓ. ਅਵਤਾਰ ਸਿੰਘ ਇਸ ਤੋਂ ਪਹਿਲਾਂ ਸੈਂਟਰ ਗੜ੍ਹੀਬਖਸ਼ਾ ਵਿਖੇ ਸੈਂਟਰ ਹੈਡ ਟੀਚਰ ਵਜੋਂ ਤਾਇਨਾਤ ਸਨ।ਇਸ ਮੌਕੇ ਤੇਜਿੰਦਰ ਕੁਮਾਰ ਬੀ.ਪੀ.ਈ.ਓ. ਭੁਲੱਥ, ਸੈਂਟਰ ਹੈਡ ਰਵੀ ਕਾਂਤ, ਰਾਜ ਕੁਮਾਰ, ਮਥਰੇਸ਼ ਕੁਮਾਰ, ਵਿਪਨ ਕੁਮਾਰ, ਜੋਗਿੰਦਰ ਮਾਹੀ, ਲੈਕਚਰਾਰ ਅਨਿਸ਼ੀ ਕਾਂਤ, ਤਰਨਦੀਪ ਸਿੰਘ, ਅਮਰਜੀਤ ਕੌਰ, ਤਰੁਣਾ, ਜੋਗਿੰਦਰ ਕੌਰ, ਜਸਵੰਤ ਸਿੰਘ, ਬਲਵਿੰਦਰ ਸਿੰਘ, ਨਵੀਨ ਕੁਮਾਰ, ਹਰੀਸ਼ ਕੁਮਾਰ ਤੇ ਹੋਰ ਹਾਜ਼ਰ ਸਨ। ਇਸ ਮੌਕੇ ਉਹਨਾਂ ਦਾ ਮੂੰਹ ਮਿੱਠਾ ਕਰਵਾਇਆ ਗਿਆ। ਇਸ ਖੁਸ਼ੀ ਦੇ ਮੌਕੇ ਵੱਖ – ਵੱਖ ਜਥੇਬੰਦੀਆਂ ਦੇ ਆਗੂਆਂ ਵੱਲੋਂ ਗੁੱਲ ਦਸਤੇ ਭੇਂਟ ਕਰਕੇ ਉਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਬੀ.ਪੀ.ਈ.ਓ. ਅਵਤਾਰ ਸਿੰਘ ਨੇ ਕਿਹਾ ਕਿ ਉਹ ਆਪਣੀ ਡਿਊਟੀ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣਗੇ।
0 Comments