*ਸੋਹਣ ਸਿੰਘ ਠੰਡਲ ਦਾ ਸੰਤ ਬਾਬਾ ਧੰਨਾ ਸਿੰਘ ਜੀ ਨਾਨਕਸਰ ਬੜੂੰਦੀ ਵਾਲਿਆਂ ਵਲੋਂ ਸਨਮਾਨ*



Post.      V news 24
    By.      Vijay Kumar Raman 
   On.      19 May, 2021

ਹੁਸ਼ਿਆਰਪੁਰ, 19 ਮਈ (ਗੁਰਪ੍ਰੀਤ ਸਿੰਘ ਡਾਂਡੀਆਂ) ਸਾਬਕਾ ਕੈਬਨਿਟ ਮੰਤਰੀ ਸੋਹਣ ਸਿੰਘ ਠੰਡਲ ਸੂਬਾ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਨੇ ਗੁਰਦੁਆਰਾ ਨਾਨਕਸਰ ਠਾਠ ਬੜੂੰਦੀ ਸਾਹਿਬ ਜਗਰਾਉਂ ਵਿਖੇ ਨਤਮਸਤਕ ਹੋ ਕੇ ਮੱਥਾ ਟੇਕਿਆ ਅਤੇ ਸੰਤ ਬਾਬਾ ਧੰਨਾ ਸਿੰਘ ਜੀ ਨਾਨਕਸਰ ਠਾਠ ਬੜੂੰਦੀ ਵਾਲਿਆਂ ਤੋਂ ਅਸ਼ੀਰਵਾਦ ਪ੍ਰਾਪਤ ਕੀਤਾ। ਸੋਹਣ ਸਿੰਘ ਠੰਡਲ ਨੇ ਨਾਨਕਸਰ ਸੰਪਰਦਾ ਦੇ ਮਹਾਪੁਰਖਾਂ ਵਲੋਂ ਇਲਾਕੇ ਦੀਆਂ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਨ ਲਈ ਕੀਤੇ ਗਏ ਉਪਰਾਲੇ ਦੀ ਪ੍ਰਸੰਸਾ ਕਰਦਿਆਂ ਇਸ ਨੇਕ ਕਾਰਜ ਲਈ ਧੰਨਵਾਦ ਪ੍ਰਗਟ ਕੀਤਾ। ਇਸ ਮੌਕੇ ਸੰਤ ਬਾਬਾ ਧੰਨਾ ਸਿੰਘ ਜੀ ਵਲੋਂ ਸੋਹਣ ਸਿੰਘ ਠੰਡਲ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਭਾਈ ਗੁਰਮੇਲ ਸਿੰਘ ਨੀਲੂ, ਮਨਦੀਪ ਸਿੰਘ ਕੋਟਫਤੂਹੀ, ਮਲਕੀਤ ਸਿੰਘ ਠੰਡਲ ਤੇ ਭਾਈ ਦਵਿੰਦਰ ਸਿੰਘ ਹਾਜ਼ਰ ਸਨ।

Post a Comment

0 Comments