*ਕੇਂਦਰ ਸਰਕਾਰ ਕਿਸਾਨਾਂ ਵਿਰੁੱਧ ਕੀਤੇ ਗਏ ਤਿੰਨ ਕਾਲ਼ੇ ਕਾਨੂੰਨ ਵਾਪਿਸ ਲਵੇ -ਗੁਰਬੀਰ*



Post.      V news 24
    By.      Vijay Kumar Raman 
   On.      20 May, 2021

 ਅੰਮ੍ਰਿਤਸਰ 20 ਮਈ (ਜਗਤਾਰ ਸਿੰਘ ਬੰਡਾਲਾ)-ਦੇਸ਼ ਹੀ ਨਹੀਂ ਦੁਨੀਆਂ ਭਰ 'ਚ ਕੋਰੋਨਾ ਮਹਾਂਮਾਰੀ ਚੱਲ ਰਹੀ ਹੈ ਪਰ ਭਾਰਤ ਨੂੰ ਛੱਡ ਕੇ ਦੁਨੀਆਂ ਦੇ ਹੋਰਨਾ ਦੇਸ਼ਾਂ 'ਚ ਸਰਕਾਰਾਂ ਵਲੋਂ ਆਪਣੇ ਦੇਸ਼ ਵਾਸੀਆਂ ਲਈ ਅਨੇਕਾਂ ਸਹੂਲਤਾਂ ਤੇ ਰਿਆਇਤਾਂ ਦਿੱਤੀਆਂ ਜਾ ਰਹੀਆਂ ਹਨ ਪਰ ਭਾਰਤ ਇਕੋ ਇਕ ਅਜਿਹਾ ਦੇਸ਼ ਹੈ ਜਿਥੇ ਕੋਰੋਨਾ ਕਾਲ ਨੇ ਸਭ ਦੇ  ਕੰਮੂ ਧੰਦਿਆਂ ਨੂੰ ਨਿਗਲ ਲਿਆ ਹੈ ਤੇ ਲੋਕ ਰੋਟੀ ਖਾਣ ਤੇ ਕਮਾਉਣ ਤੋਂ ਆਤੁਰ ਹੋ ਚੁੱਕੇ ਹਨ ਤੇ ਕੇਂਦਰ ਸਰਕਾਰ ਨਾ ਤਾਂ ਲੋਕਾਂ ਨੂੰ ਮੈਡੀਕਲ ਸਹੂਲਤਾਂ ਮੁਹੱਈਆ ਕਰਵਾਉਣ 'ਚ ਸਫਲ ਹੋਈ ਤੇ ਨਾ ਰੋਟੀ ਦੇਣ 'ਚ ਕਾਮਯਾਬ ਹੋ ਰਹੀ ਹੈ | ਉਲਟਾ ਮਹਿੰਗਾਈ ਦੀ ਦਰ ਦਿਨ ਪ੍ਰਤੀ ਦਿਨ ਵੱਧ ਰਹੀ ਹੈ ਤੇ ਇਹੋ ਹਾਲ ਸੂਬਾ ਪੰਜਾਬ ਦਾ ਹੈ | ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਗੁਰਬੀਰ ਸਿੰਘ  (ਅਮਰੀਕਾ ਵਾਲਿਆਂ) ਨੇ ਵੱਧ ਰਹੀ ਮਹਿੰਗਾਈ 'ਤੇ ਚਿੰਤਾ ਦਾ ਇਜ਼ਹਾਰ ਕਰਦਿਆਂ ਕੀਤਾ | ਇਸ ਸਮੇਂ ਹੁੰਦਲ ਨੇ ਕਿਹਾ ਕਿ ਲਗਾਤਾਰ ਵੱਧ ਰਹੀ ਮਹਿੰਗਾਈ ਨੇ ਹਰ ਵਰਗ ਦੇ ਲੋਕਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ |

Post a Comment

0 Comments