ਲੁਧਿਆਣਾ,20 ਮਈ,(ਵਿਜੈ ਕੁਮਾਰ ਰਮਨ):-ਬੀਤੇ ਦਿਨ ਲੁਧਿਆਣਾ ਵਿੱਚ ਡਾ. ਅੰਬੇਡਕਰ ਭਵਨ ਵਿਖੇ ਆਜ਼ਾਦ ਸਮਾਜ ਪਾਰਟੀ ਅਤੇ ਭੀਮ ਆਰਮੀ ਦੀ ਸਾਂਝੀ ਮੀਟਿੰਗ ਬਲਵੀਰ ਗਰਚਾ ਪ੍ਰਧਾਨ ਭੀਮ ਆਰਮੀ ਪੰਜਾਬ ਦੀ ਅਗਵਾਈ ਵਿੱਚ ਹੋਈ ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਐਡਵੋਕੇਟ ਇੰਦਰਜੀਤ ਸਿੰਘ ਸੀਨੀਅਰ ਮੀਤ ਪ੍ਰਧਾਨ, ਇੰਚਾਰਜ ਮਾਲਵਾ ਜ਼ੋਨ ASP ਨੇ ਸ਼ਿਰਕਤ ਕੀਤੀ| ਇਸ ਮੀਟਿੰਗ ਵਿੱਚ ਅਰੁਣ ਭੱਟੀ ਵਿਸ਼ੇਸ਼ ਤੌਰ ਤੇ ਸਾਥੀਆਂ ਸਮੇਤ ਸ਼ਾਮਿਲ ਹੋਏ| ਮੀਟਿੰਗ ਵਿੱਚ ਪਾਰਟੀ ਦੇ ਅਹੁਦੇਦਾਰਾਂ ਵੱਲੋਂ ਸਾਥੀਆਂ ਨੂੰ ਪਾਰਟੀ ਦੀਆਂ ਗਤੀਵਿਧੀਆਂ ਤੇਜ਼ ਕਰਨ ਅਤੇ ਆਉਣ ਵਾਲਿਆਂ 2022 ਦੀਆਂ ਚੋਣਾਂ ਨੂੰ ਦੇਖਦੇ ਹੋਏ ਪਾਰਟੀ ਨੂੰ ਮਜ਼ਬੂਤ ਕਰਨ ਉੱਤੇ ਚਰਚਾ ਹੋਈ| ਮੀਟਿੰਗ ਵਿੱਚ ਨਵੇਂ ਸਾਥੀਆਂ ਨੂੰ ਪਾਰਟੀ ਵਿੱਚ ਸ਼ਾਮਿਲ ਵੀ ਕੀਤਾ ਗਿਆ ਜੋ ਕੇ ਵੱਖ ਵੱਖ ਪਾਰਟੀਆਂ ਕਾਂਗਰਸ, ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ| ਜਿਸ ਤਹਿਤ ਸੁਖਰਾਜ ਭਗਤ ਸਿੰਘ ਨੂੰ ਸਕੱਤਰ ਜਿਲ੍ਹਾ ਲੁਧਿਆਣਾ ਆਜ਼ਾਦ ਸਮਾਜ ਪਾਰਟੀ ਨਿਯੁਕਤ ਕੀਤਾ ਗਿਆ| ਸਾਰੇ ਨਵੇਂ ਜੁੜੇ ਸਾਥੀਆਂ ਨੂੰ ਪੰਜਾਬ ਪ੍ਰਧਾਨ ਰਾਜੀਵ ਕੁਮਾਰ ਲਵਲੀ ਵੱਲੋਂ ਫੋਨ ਕਰ ਕੇ ਵਧਾਈਆਂ ਦਿੱਤੀਆ ਗਈਆਂ ਕਿਉੰਕਿ ਪ੍ਰਧਾਨ ਜੀ ਕਈ ਦਿਨਾਂ ਤੋਂ ਬੀਮਾਰ ਚਲ ਰਹੇ ਹਨ | ਮੀਟਿੰਗ ਵਿੱਚ ਵਰਿੰਦਰ ਹੀਰਾ ਜਖੁ, ਰਮੇਸ਼ ਮੱਲ, ਪੁਨੀਤ ਸੋਂਧੀ ਪ੍ਰਧਾਨ ਜਿਲ੍ਹਾ ਲੁਧਿਆਣਾ ਯੂਥ ਵਿੰਗ, ਅਰਜੁਨ ਭੁੰਬਕ, ਰਾਹੁਲ ਪਾਰਖੀ, ਜਸਵਿੰਦਰ ਸਿੰਘ, ਸਤਵੰਤ ਸਿੰਘ, ਸੰਜੀਵ ਕੁਮਾਰ, ਜਸਪ੍ਰੀਤ ਸਿੰਘ, ਗੁਰਮੀਤ ਸਿੰਘ, ਰਾਜਵੰਤ ਜੱਖੁ, ਹਰਪ੍ਰੀਤ ਸਿੰਘ, ਰਮੇਸ਼ ਪਾਲ, ਰੋਕੀ, ਇਸ਼ਾਨ, ਨਵੀਂ ਕੁਮਾਰ, ਦੀਪ ਦੁੱਗਰੀ, ਰਾਜ ਸਿੰਘ, ਮੋਹਿੰਦਰ ਪਾਲ, ਨਿਤੇਸ਼ ਅਰੋੜਾ, ਤੀਰਥ ਰਾਮ, ਅਮਰੀਕ ਅਤੇ ਹੋਰ ਸਾਥੀ ਸ਼ਾਮਿਲ ਹੋਏ|
0 Comments