*ਮਾਨਸਾ ਸ਼ਹਿਰ ਵਿੱਚ ਦੋ ਸਰਕਾਰੀ ਹਸਪਤਾਲਾਂ ਲਈ ਪੰਜਾਬ ਸਰਕਾਰ ਵੱਲੋਂ ਆਈ ਮੰਨਜ਼ੂਰੀ ਨਗਰ ਕੌਂਸਲ ਵੱਲੋਂ ਲੋੜੀਂਦੀ ਜਗ੍ਹਾ ਨਾ ਦੇਣ ਕਾਰਣ ਪਈ ਹੈ ਲੱਬਿਤ*
*ਗੁਰਜੰਟ ਸਿੰਘ ਬਾਜੇਵਾਲੀਆ*
ਮਾਨਸਾ 25 ਮਈ:ਸ਼ਹਿਰ ਵਿੱਚ ਦੋ ਅਰਬਨ ਪੀਐਚਸੀ ਦੀ ਉਸਾਰੀ ਲਈ ਪੰਜਾਬ ਸਰਕਾਰ ਵੱਲੋਂ 2015 ਵਿੱਚ ਤਜ਼ਵੀਜ਼ ਆਈ ਹੋਈ ਸੀ। ਜਿਸ ਲਈ 4500 ਵਰਗ ਫੁੱਟ ਜ਼ਮੀਨ ਦੀ ਲੋੜ ਸੀ। ਜਿਸ ਲਈ ਮਾਨਸਾ ਦਫਤਰ ਸਿਵਲ ਸਰਜਨ ਵੱਲੋਂ ਪੱਤਰ ਨੰਬਰ ਐਨ,ਐਚ,ਐਮ/ਐਨ,ਐਨ,ਐਸ/2015/397 ਮਿਤੀ 25/5/2015, ਐਨ,ਐਚ,ਐਮ/ਐਨ,ਐਨ,ਐਸ/2015/1190 ਮਿਤੀ 21/10/2015, ਐਨ,ਐਚ,ਐਮ/ਐਨ,ਐਨ,ਐਸ,2018/611 ਮਿਤੀ 24/5/2018, ਐਨ,ਐਚ,ਐਮ/ਐਨ,ਐਨ,ਐਸ,2019/209 ਮਿਤੀ 14/2/2019, ਐਨ,ਐਚ,ਐਮ/ਐਨ,ਐਨ,ਐਸ,2019/463 ਮਿਤੀ 29/3/2019, ਐਨ,ਐਚ,ਐਮ/ਐਨ,ਐਨ,ਐਸ,2019/1795 ਮਿਤੀ 5/11/2020 ਅਤੇ ਆਖਰੀ ਪੱਤਰ ਐਨ,ਐਚ,ਐਮ/ਐਨ,ਐਨ,ਐਸ,2020/1935^1937 ਮਿਤੀ 22/12/2020 ਨੂੰ ਨਗਰ ਕੌਂਸਲ ਮਾਨਸਾ ਨੂੰ ਪੱਤਰ ਭੇਜਕੇ 4500 ਵਰਗ ਫੁੱਟ ਜਮੀਨ ਦੋ ਸਰਕਾਰੀ ਹਸਪਤਾਲ ਮਾਨਸਾ ਸ਼ਹਿਰ ਵਿੱਚ ਬਨਾਉਣ ਲਈ ਲਿਿਖਆ ਗਿਆ ਸੀ। ਕਿਉਂਕਿ ਸਰਕਾਰ ਵੱਲੋਂ ਆਇਆ 2 ਸਰਕਾਰੀ ਹਸਪਤਾਲਾਂ ਲਈ ਪੈਸਾ ਲੈਪਸ ਹੋ ਜਾਣਾ ਹੈ। ਪਰ ਮਾਨਸਾ ਦੀ ਪੁਰਾਣੀ ਨਗਰ ਕੌਂਸਲ ਵੱਲੋਂ ਇਹ ਜਗ੍ਹਾ ਉਪਲਬਧ ਨਾ ਕਰਾਏ ਜਾਣ ਕਾਰਣ ਮਾਨਸਾ ਸ਼ਹਿਰ ਦੋ ਸਰਕਾਰੀ ਹਸਪਤਾਲਾਂ ਤੋਂ ਪਿਛਲੇ 5 ਸਾਲਾਂ ਤੋਂ ਵਾਂਝਾ ਹੈ ਜਦਕਿ ਫੰਡ ਆਏ ਹੋਏ ਹਨ।ਇਨ੍ਹਾਂ ਹਸਪਤਾਲਾਂ ਦੀ ਖਾਸੀਅਤ ਇਹ ਹੈ ਕਿ ਇਹ ਸਰਕਾਰੀ ਹਸਪਤਾਲ ਸਿਰਫ ਗਰੀਬ ਬਸਤੀਆਂ ਵਿੱਚ ਹੀ ਬਨਣੇ ਹਨ। ਇਹ ਮਸਲਾ ਜਦ ਮਨਜੀਤ ਸਿੰਘ ਝਲਬੂਟੀ ਜਨਰਲ ਸਕੱਤਰ ਪੀਪੀਸੀਸੀ ਅਤੇ ਗੁਰਲਾਭ ਸਿੰਘ ਮਾਹਲ ਐਡਵੋਕੇਟ ਦੇ ਧਿਆਨ ਵਿੱਚ ਆਇਆ ਤਾਂ ਇਸ ਮਸਲੇ ਤੇ ਪਹਿਲ ਕਰਦਿਆਂ ਮਨਜੀਤ ਸਿੰਘ ਝਲਬੂਟੀ ਵੱਲੋਂ ਨਗਰ ਕੌਂਸਲ ਦੇ ਐਮਸੀਜ਼ ਅਤੇ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਨਾਲ ਗੱਲਬਾਤ ਕੀਤੀ ਗਈ ਅਤੇ ਨਗਰ ਕੌਂਸਲ ਨੂੰ ਉਪਰੋਕਤ ਜਗ੍ਹਾ ਉਪਲਬਧ ਕਰਵਾਉਣ ਲਈ ਜਲਦੀ ਕਾਰਵਾਈ ਕਰਨ ਲਈ ਕਿਹਾ ਗਿਆ। ਇਸਤੋਂ ਬਾਅਦ ਮਾਨਸਾ ਦੇ ਸੀਐਮਓ ਡਾH ਸੁਖਵਿੰਦਰ ਸਿੰਘ ਨਾਲ ਗੁਰਲਾਭ ਸਿੰਘ ਮਾਹਲ ਅਤੇ ਮਨਜੀਤ ਸਿੰਘ ਝਲਬੂਟੀ ਵੱਲੋਂ ਦਫਤਰ ਵਿੱਚ ਜਾਕੇ ਮਿਿਲਆ ਗਿਆ ਅਤੇ ਬੇਨਤੀ ਕੀਤੀ ਗਈ ਕਿ ਉਪਰੋਕਤ ਹਸਪਤਾਲਾਂ ਨੂੰ ਸੁਰੂ ਕਰਨ ਲਈ ਜਲਦੀ ਨਗਰ ਕੌਂਸਲ ਨਾਲ ਸੰਪਰਕ ਕਰਕੇ ਨਿੱਜੀ ਦਿਲਚਸਪੀ ਲੈ ਕੇ ਇੰਨ੍ਹਾਂ ਹਸਪਤਾਲਾਂ ਦਾ ਕੰਮ ਪਹਿਲ ਦੇ ਆਧਾਰ ’ਤੇ ਸ਼ੁਰੂ ਕਰਵਾਇਆ ਜਾਵੇ। ਇਸ ਬਾਰੇ ਮਨਜੀਤ ਸਿੰਘ ਝਲਬੂਟੀ ਜਨਰਲ ਸਕੱਤਰ
0 Comments