*ਮਾਨਸਾ ਪੁਲਿਸ ਨੇ ਅੰਤਰਰਾਜੀ ਮੋੋਟਰਸਾਈਕਲ ਚੋੋਰ ਗਿਰੋੋਹ ਦੇ 4 ਮੁਲਜਿਮ ਕਾਬੂ**ਕਰੀਬ 2 ਲੱਖ 40 ਹਜਾਰ ਰੁਪਏ ਮਾਲੀਤੀ ਦੇ ਚੋੋਰੀ ਦੇ 8 ਮੋੋਟਰਸਾਈਕਲ ਕੀਤੇ ਬਰਾਮਦ*


Post.     V news 24
    By.     Vijay Kumar Raman 
    On.    25 May. 2021

*ਗੁਰਜੰਟ ਸਿੰਘ ਬਾਜੇਵਾਲੀਆ*
ਮਾਨਸਾ, 25 ਮਈ: ਸ੍ਰੀ ਸੁਰੇਂਦਰ ਲਾਂਬਾ, ਆਈ,ਪੀ,ਐਸ, ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋੋਂ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਮੋੋਟਰਸਾਈਕਲ ਚੋਰੀ ਕਰਕੇ ਜਾਅਲੀ ਨੰਬਰ ਲਗਾ ਕੇ ਆਰHਸੀH ਬਣਾ ਕੇ ਦੇਣ ਦਾ ਝਾਂਸਾ ਦੇ ਕੇ ਭੋਲੇ ਭਾਲੇ ਲੋੋਕਾਂ ਨੂੰ ਵੇਚ ਕੇ ਕਮਾਈ ਕਰਨ ਵਾਲੇ ਅੰਤਰਰਾਜੀ ਮੋੋਟਰਸਾਈਕਲ ਚੋੋਰ ਗਿਰੋਹ ਨੂੰ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾਂ ਹਾਸਲ ਕੀਤੀ ਗਈ ਹੈ। ਸੀHਆਈHਏH ਸਟਾਫ ਮਾਨਸਾ ਦੀ ਪੁਲਿਸ ਪਾਰਟੀ ਵੱਲੋੋਂ ਮੁਕੱਦਮੇ ਵਿੱਚ 4 ਮੁਲਜਿਮਾਂ ਸੰਦੀਪ ਸਿੰਘ ਉਰਫ ਲੁੱਕਾ ਪੁੱਤਰ ਅਮਰਜੀਤ ਸਿੰਘ, ਹਰਦੀਪ ਸਿੰਘ ਉਰਫ ਗਿਆਨੀ ਪੁੱਤਰ ਨਾਹਰ ਸਿੰਘ, ਮਨਦੀਪ ਸਿੰਘ ਉਰਫ ਟੀਲੂ ਪੁੱਤਰ ਨਿਰਮਲ ਸਿੰਘ ਵਾਸੀਅਨ ਮਾਨਸਾ ਅਤੇ ਰਾਜਵੀਰ ਸਿੰਘ ਉਰਫ ਕਾਕਾ ਪੁੱਤਰ ਦਾਰਾ ਸਿੰਘ ਵਾਸੀ ਅਕਲੀਆਂ ਹਾਲ ਆਬਾਦ ਪਿੰਡ ਕੋੋਰਵਾਲਾ ਨੂੰ ਕਾਬੂ ਕੀਤਾ ਗਿਆ ਹੈ। ਜਿਹਨਾਂ ਪਾਸੋੋਂ ਕੁੱਲ 8 ਮੋੋਟਰਸਾਈਕਲ ਜੋੋ ਇਹਨਾਂ ਨੇ ਮੁਢਲੀ ਪੁੱਛਗਿੱਛ ਤੇ ਵੱਖ ਵੱਖ ਥਾਵਾਂ ਤੋੋਂ ਚੋੋਰੀ ਕਰਨੇ ਮੰਨੇ ਹਨ, ਬਰਾਮਦ ਕੀਤੇ ਗਏ ਹਨ। ਬਰਾਮਦ ਕੀਤੇ ਮੋੋਟਰਸਾਈਕਲਾਂ ਦੀ ਕੁੱਲ ਮਾਲੀਤੀ ਕਰੀਬ 2 ਲੱਖ 40 ਹਜਾਰ ਰੁਪਏ ਬਣਦੀ ਹੈ।ਮੁਕੱਦਮਾ ਵਿੱਚ ਰਹਿੰਦੇ ਮੁਲਜਿਮ ਪ੍ਰਭਜੋੋਤ ਸਿੰਘ ਉਰਫ ਜੋਤਾ ਦੀ ਗ੍ਰਿਫਤਾਰੀ ਲਈ ਰੇਡ ਕੀਤੇ ਜਾ ਰਹੇ ਹਨ, ਜਿਸਨੂੰ ਵੀ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।
ਸੀਨੀਅਰ ਕਪਤਾਨ ਪੁਲਿਸ ਵੱਲੋੋਂ ਮਾਨਸਾ ਵੱਲੋੋਂ ਜਾਣਕਾਰੀ ਦਿੰਦੇ ਹੋੋਏ ਦੱਸਿਆ ਗਿਆ ਕਿ ਮਿਤੀ 24^05^2021 ਨੂੰ ਸੀ,ਆਈ,ਏ, ਸਟਾਫ ਮਾਨਸਾ ਦੀ ਪੁਲਿਸ ਪਾਰਟੀ  ਗਸ਼ਤ ਵਾ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਦੇ ਸਬੰਧ ਵਿੱਚ ਨੇੜੇ ਰਮਦਿੱਤੇਵਾਲਾ ਚੌੌਕ ਮਾਨਸਾ ਮੌਜੂਦ ਸੀ ਤਾਂ ਮੁਖਬਰੀ ਹੋਈ ਕਿ ਸੰਦੀਪ ਸਿੰਘ ਉਰਫ ਲੁੱਕਾ ਪੁੱਤਰ ਅਮਰਜੀਤ ਸਿੰਘ, ਹਰਦੀਪ ਸਿੰਘ ਉਰਫ ਗਿਆਨੀ ਪੁੱਤਰ ਨਾਹਰ ਸਿੰਘ, ਮਨਦੀਪ ਸਿੰਘ ਉਰਫ ਟੀਲੂ ਪੁੱਤਰ ਨਿਰਮਲ ਸਿੰਘ, ਪ੍ਰਭਜੋੋਤ ਸਿੰਘ ਉਰਫ ਜੋਤਾ ਪੁੱਤਰ ਮਿੱਠੂ ਸਿੰਘ ਵਾਸੀਅਨ ਮਾਨਸਾ ਅਤੇ ਰਾਜਵੀਰ ਸਿੰਘ ਉਰਫ ਕਾਕਾ ਪੁੱਤਰ ਦਾਰਾ ਸਿੰਘ ਵਾਸੀ ਅਕਲੀਆਂ ਹਾਲ ਆਬਾਦ ਪਿੰਡ ਕੋੋਰਵਾਲਾ ਨੇ ਇੱਕ ਗਿਰੋੋਹ ਬਣਾਇਆ ਹੋੋਇਆ ਹੈ ਜੋੋ ਮੋੋਟਰਸਾਈਕਲ ਚੋੋਰੀ ਕਰਕੇ  ਜਾਅਲੀ ਨੰਬਰ ਪਲੇਟ ਲਗਾ ਅਤੇ ਆਰ,ਸੀ,ਬਣਾ ਕੇ ਦੇਣ ਦਾ ਝਾਂਸਾ ਦੇ ਕੇ ਅੱਗੇ ਵੇਚ ਕੇ ਭੋਲੇ ਭਾਲੇ ਲੋੋਕਾਂ ਨਾਲ ਠੱਗੀਆ ਮਾਰਦੇ ਹਨ ਅਤੇ ਅੱਜ ਵੀ ਚੋੋਰੀ ਕੀਤੇ ਮੋੋਟਰਸਾਈਕਲ ਤੇ ਜਾਅਲੀ ਨੰਬਰ ਪਲੇਟ ਲਗਾ ਕੇ ਵੇਚਣ ਦੀ ਤਾਂਕ ਵਿੱਚ ਹਨ। ਸੀ,ਆਈ,ਏ,ਸਟਾਫ ਮਾਨਸਾ ਦੇ ਸ:ਥ: ਉਪਕਾਰ ਸਿੰਘ ਸਮੇਤ ਪੁਲਿਸ ਪਾਰਟੀ ਵੱਲੋੋਂ ਮੁਲਜਿਮਾਂ ਵਿਰੁੱਧ ਮੁਕੱਦਮਾ ਨੰਬਰ 60 ਮਿਤੀ 24^05^2021 ਅ/ਧ 420,379,411,473,120^ਬੀ,ਹਿੰ:ਦੰ: ਥਾਣਾ ਸਿਟੀ^1 ਮਾਨਸਾ ਦਰਜ਼ ਰਜਿਸਟਰ ਕਰਾਇਆ ਗਿਆ। 
ਐਸ,ਐਸ,ਪੀ,ਮਾਨਸਾ ਵੱਲੋੋਂ ਚੋੋਰੀ ਦੇ ਅਨਟਰੇਸ ਮੁਕੱਦਮਿਆਂ ਨੂੰ ਟਰੇਸ ਕਰਨ ਅਤੇ ਸ਼ਹਿਰ ਮਾਨਸਾ ਅਤੇ ਇਸਦੇ ਆਸ$ਪਾਸ ਦੇ ਇਲਾਕਾ ਅੰਦਰ ਮੋੋਟਰਸਾਈਕਲ ਚੋੋਰੀ ਦੀਆ ਵਾਰਦਾਤਾਂ ਨੂੰ ਠੱਲ ਪਾਉਣ ਲਈ ਸ੍ਰੀ ਤਰਸੇਮ ਮਸੀਹ ਡੀ,ਐਸ,ਪੀ,(ਡੀ) ਮਾਨਸਾ ਦੀ ਅਗਵਾਈ ਹੇਠ ਸੀ,ਆਈ,ਏ,ਸਟਾਫ ਮਾਨਸਾ ਦੀ ਪੁਲਿਸ ਟੀਮ ਬਣਾ ਕੇ ਜਰੂਰੀ ਸੇਧਾ ਦਿੱਤੀਆ ਗਈਆ। ਇੰਸਪੈਕਟਰ ਜਗਦੀਸ਼ ਕੁਮਾਰ ਇੰਚਾਰਜ ਸੀHਆਈHਏH ਸਟਾਫ ਮਾਨਸਾ ਸਮੇਤ ਪੁਲਿਸ ਪਾਰਟੀ ਵੱਲੋੋਂ ਮੁਕੱਦਮੇ ਦੀ ਡੂੰਘਾਈ ਨਾਲ ਤਫਤੀਸ ਅਮਲ ਵਿੱਚ ਲਿਆ ਕੇ ਤੁਰੰਤ ਕਾਰਵਾਈ ਕਰਦੇ ਹੋੋਏ 4 ਮੁਲਜਿਮਾਂ ਸੰਦੀਪ ਸਿੰਘ ਉਰਫ ਲੁੱਕਾ ਪੁੱਤਰ ਅਮਰਜੀਤ ਸਿੰਘ, ਹਰਦੀਪ ਸਿੰਘ ਉਰਫ ਗਿਆਨੀ ਪੁੱਤਰ ਨਾਹਰ ਸਿੰਘ, ਮਨਦੀਪ ਸਿੰਘ ਉਰਫ ਟੀਲੂ ਪੁੱਤਰ ਨਿਰਮਲ ਸਿੰਘ ਵਾਸੀਅਨ ਮਾਨਸਾ ਅਤੇ ਰਾਜਵੀਰ ਸਿੰਘ ਉਰਫ ਕਾਕਾ ਪੁੱਤਰ ਦਾਰਾ ਸਿੰਘ ਵਾਸੀ ਅਕਲੀਆਂ ਹਾਲ ਆਬਾਦ ਪਿੰਡ ਕੋਰਵਾਲਾ ਨੂੰ ਕਾਬੂ ਕੀਤਾ। ਜਿਹਨਾਂ ਪਾਸੋੋਂ ਕੁੱਲ 8 ਮੋੋਟਰਸਾਈਕਲ ਜੋੋ ਇਹਨਾਂ ਨੇ ਵੱਖ ਵੱਖ ਥਾਵਾਂ ਤੋੋਂ ਚੋੋਰੀ ਕੀਤੇ ਸਨ, ਬਰਾਮਦ ਕੀਤੇ ਗਏ ਹਨ।
ਗ੍ਰਿਫਤਾਰ ਮੁਲਜਿਮਾਂ ਸੰਦੀਪ ਸਿੰਘ ਉਰਫ ਲੁੱਕਾ ਅਤੇ ਹਰਦੀਪ ਸਿੰਘ ਉਰਫ ਗਿਆਨੀ ਵਿਰੁੱਧ ਪਹਿਲਾਂ ਵੀ ਚੋੋਰੀਆਂ ਦੇ 3$3 ਮੁਕੱਦਮੇ ਦਰਜ਼ ਰਜਿਸਟਰ ਹਨ। ਇਹ ਗਿਰੋੋਹ ਚੋਰੀ ਕੀਤੇ ਮੋਟਰਸਾਈਕਲਾਂ ਤੇ ਜਾਅਲੀ ਨੰਬਰ ਪਲੇਟਾ ਲਗਾ ਕੇ ਆਰHਸੀH ਬਣਾ ਕੇ ਦੇਣ ਅਤੇ ਘੱਟ ਰੇਟ ਦਾ ਝਾਂਸਾ ਦੇ ਕੇ ਭੋਲੇ ਭਾਲੇ ਲੋੋਕਾਂ ਨਾਲ ਠੱਗੀ ਮਾਰਦੇ ਹਨ। ਗ੍ਰਿਫਤਾਰ ਮੁਲਜਿਮਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਹੋੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਅਤੇ ਇਸ ਗਿਰੋੋਹ ਦੇ ਬਾਕੀ ਰਹਿੰਦੇ ਮੁਲਜਿਮ ਨੂੰ ਕਾਬੂ ਕਰਕੇ ਹੋੋਰ ਬਰਾਮਦਗੀ ਕਰਵਾਈ ਜਾਵੇਗੀ। ਮੁਕੱਦਮੇ ਦੀ ਡੂੰਘਾਈ ਨਾਲ ਤਫਤੀਸ ਜਾਰੀ ਹੈ।
!!!!!!!!!!!!!
ਮੁ: ਨੰਬਰ 60 ਮਿਤੀ 24^05^2021 ਅ/ਧ 420,379,411,473,120^ਬੀH ਹਿੰ:ਦੰ ਥਾਣਾਸਿਟੀ^1ਮਾਨਸਾ:ਮੁਲਜਿਮ 1) ਸੰਦੀਪ ਸਿੰਘ ਉਰਫ ਲੁੱਕਾ ਪੁੱਤਰ ਅਮਰਜੀਤ ਸਿੰਘ  (ਗ੍ਰਿ:ਮਿਤੀ 24^05^2021)
2) ਹਰਦੀਪ ਸਿੰਘ ਉਰਫ ਗਿਆਨੀ ਪੁੱਤਰ ਨਾਹਰ ਸਿੰਘ  (ਗ੍ਰਿ:ਮਿਤੀ 24^05^2021) 3)  ਮਨਦੀਪ ਸਿੰਘ ਉਰਫ ਟੀਲੂ ਪੁੱਤਰ ਨਿਰਮਲ ਸਿੰਘ (ਗ੍ਰਿ:ਮਿਤੀ 24^05^2021) 4) ਰਾਜਵੀਰ ਸਿੰਘ ਉਰਫ ਕਾਕਾ ਪੁੱਤਰ ਦਾਰਾ ਸਿੰਘ ਵਾਸੀ ਅਕਲੀਆਂ ਹਾਲ ਆਬਾਦ ਪਿੰਡ ਕੋੋਰਵਾਲਾ (ਗ੍ਰਿ:ਮਿਤੀ 24/05/2021)
5) ਪ੍ਰਭਜੋੋਤ ਸਿੰਘ ਉਰਫ ਜੋਤਾ ਪੁੱਤਰ ਮਿੱਠੂ ਸਿੰਘ ਵਾਸੀਅਨ ਮਾਨਸਾ (ਗ੍ਰਿਫਤਾਰੀ ਬਾਕੀ) ਬਰਾਮਦਗੀ:ਕੁੱਲ 8 ਮੋੋਟਰਸਾਈਕਲ 1) ਹੀਰੋੋ ਸਪਲੈਂਡਰ ਪਲੱਸ ਨੰ:ਪੀਬੀ,31ਯੂ^4401 ਰੰਗ ਕਾਲਾ
(ਗਾਂਧੀ ਸੀਨੀਅਰ ਸੈਕੰਡਰੀ ਸਕੂਲ ਮਾਨਸਾ ਤੋੋਂ ਚੋੋਰੀ ਕੀਤਾ)
2),ਹੀਰੋੋ ਸਪਲੈਂਡਰ ਪਲੱਸ ਬਿਨਾ ਨੰਬਰੀ ਰੰਗ ਸਿਲਵਰ (ਆਈ,ਟੀ,ਆਈ,ਚੌੌਕ ਸੁਨਾਮ ਤੋੋਂ ਚੋੋਰੀ ਕੀਤਾ 3) ਹੀਰੋੋ ਸਪਲੈਂਡਰ ਪਲੱਸ ਬਿਨਾ ਨੰਬਰੀ ਰੰਗ ਕਾਲਾ (ਭਗਤ ਸਿੰਘ ਚੌੌਕ ਮਾਨਸਾ ਤੋੋਂ ਚੋਰੀ ਕੀਤਾ 4) ਹੀਰੋੋਹਾਂਡਾ ਸੀ,ਡੀ,ਡੀਲਕਸ ਨੰ:ਪੀਬੀ/13ਯੂ^6897 ਰੰਗ ਕਾਲਾ (ਆਈ,ਟੀ,ਆਈ,ਚੌੌਕ ਸੁਨਾਮ ਤੋੋਂ ਚੋੋਰੀ ਕੀਤਾ 5) ਹੀਰੋੋ ਸਪਲੈਂਡਰ ਪਲੱਸ ਨੰ:ਪੀਬੀ/03ਜੈਡ(ਟੀ)^6556 ਰੰਗ ਕਾਲਾ(ਵਨ ਵੇ ਟਰੈਫਿਕ ਰੋੋਡ ਮਾਨਸਾ ਤੋੋਂ ਚੋੋਰੀ ਕੀਤਾ 6) ਹੀਰੋੋ ਸਪਲੈਂਡਰ ਪਰੋੋ ਬਿਨਾ ਨੰਬਰੀ ਰੰਗ ਸਿਲਵਰ(ਵਨ ਵੇ ਟਰੈਫਿਕ ਰੋੋਡ ਮਾਨਸਾ ਤੋੋਂ ਚੋੋਰੀ ਕੀਤਾ 7) ਹੀਰੋੋਹਾਂਡਾ ਸਪਲੈਂਡਰ ਪਲੱਸ ਬਿਨਾ ਨੰਬਰੀ ਰੰਗ ਕਾਲਾ(ਬੱਸ ਸਟੈਂਡ ਮਾਨਸਾ ਤੋੋਂ ਚੋੋਰੀ ਕੀਤਾ)8)ਬਜਾਜ ਪਲਟੀਨਾ ਨੰ:ਪੀਬੀ/10ਡੀਪੀ^7425 ਰੰਗ ਕਾਲਾ(ਨਿੰਮ ਵਾਲੀ ਗਲੀ ਵਨ ਵੇ ਟ੍ਰੈਫਿਕ ਰੋੋਡ ਮਾਨਸਾ ਤੋੋਂ ਚੋੋਰੀ ਕੀਤਾ)
ਕੁੱਲ ਮਾਲੀਤੀ ਕਰੀਬ 2,40,000 ਰੁਪਏ ਬਣਦੀ ਹੈ।
ਮੁਲਜਿਮਾਂ ਦਾ ਪਿਛਲਾ ਰਿਕਾਰਡ: 
1) ਸੰਦੀਪ ਸਿੰਘ ਉਰਫ ਲੁੱਕਾ ਪੁੱਤਰ ਅਮਰਜੀਤ ਸਿੰਘ ਵਾਸੀ ਮਾਨਸਾ1)ਮੁ:ਨੰ:16 ਮਿਤੀ 14/1/2020 ਅ/ਧ 379^ਬੀ/ਹਿੰ:ਦੰ: ਥਾਣਾ ਸਿਟੀ^2 ਮਾਨਸਾ
2/ਮੁ:ਨੰ:17 ਮਿਤੀ 14/1/2020 ਅ/ਧ 379^ਬੀ/ ਹਿੰ:ਦੰ: ਥਾਣਾ ਸਿਟੀ^2 ਮਾਨਸਾ
3/ਮੁ:ਨੰ:77 ਮਿਤੀ 21/5/2020 ਅ/ਧ 379^ਬੀ/ਹਿੰ:ਦੰ: ਥਾਣਾ ਸਿਟੀ^2 ਮਾਨਸਾ/ਹਰਦੀਪ ਸਿੰਘ ਉਰਫ ਗਿਆਨੀ ਪੁੱਤਰ ਨਾਹਰ ਸਿੰਘ ਵਾਸੀ ਮਾਨਸਾ 1/ਮੁ:ਨੰ:16 ਮਿਤੀ 14/1/2020 ਅ/ਧ 379^ਬੀ/ ਹਿੰ:ਦੰ: ਥਾਣਾ ਸਿਟੀ^2 ਮਾਨਸਾ
2/ਮੁ:ਨੰ:17 ਮਿਤੀ 14/1/2020 ਅ/ਧ 379^ਬੀ/ਹਿੰ:ਦੰ: ਥਾਣਾ ਸਿਟੀ^2 ਮਾਨਸਾ
3/ਮੁ:ਨੰ:77 ਮਿਤੀ 21/5/2020 ਅ/ਧ 379^ਬੀ/ਹਿੰ:ਦੰ: ਥਾਣਾ ਸਿਟੀ^2 ਮਾਨਸਾ/ਮਨਦੀਪ ਸਿੰਘ ਉਰਫ ਟੀਲੂ ਪੁੱਤਰ ਨਿਰਮਲ ਸਿੰਘ ਵਾਸੀ ਮਾਨਸਾ
/ ਪ੍ਰਭਜੋੋਤ ਸਿੰਘ ਉਰਫ ਜੋਤਾ ਪੁੱਤਰ ਮਿੱਠੂ ਸਿੰਘ ਵਾਸੀ ਮਾਨਸਾ 
/ਰਾਜਵੀਰ ਸਿੰਘ ਉਰਫ ਕਾਕਾ ਪੁੱਤਰ ਦਾਰਾ ਸਿੰਘ ਵਾਸੀ ਅਕਲੀਆਂ ਹਾਲ ਆਬਾਦ ਪਿੰਡ ਕੋੋਰਵਾਲਾ(ਪੜਤਾਲ ਕੀਤੀ ਜਾ ਰਹੀ ਹੈ

Post a Comment

0 Comments