Post. V news 24
By. Vijay Kumar Raman
On. 21 May, 2021
ਜਲੰਧਰ, 21 ਮਈ (ਵਿਜੈ ਕੁਮਾਰ ਰਮਨ):- ਵਿਆਨਾ ਕਾਂਡ ਸੰਘਰਸ਼ ਕਮੇਟੀ ਦੀ ਮੀਟਿੰਗ ਅੱਜ ਮੁੱਖ ਦਫ਼ਤਰ ਜਲੰਧਰ ਵਿਖੇ ਹੋਈ ਇਸ ਮੌਕੇ ਕਮੇਟੀ ਦੇ ਸਮੂਹ ਆਗੂਆਂ ਨੇ ਦਲਿਤ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ ਸ਼ਹੀਦ ਸੰਤ ਰਾਮਾਨੰਦ ਜੀ ਦੇ ਸ਼ਹੀਦੀ ਦਿਨ ਮੌਕੇ 25 ਮਈ ਨੂੰ ਪੰਜਾਬ ਸਰਕਾਰ ਪੂਰੇ ਪੰਜਾਬ ਵਿਚ ਧਰਨੇ ਪ੍ਰਦਰਸ਼ਨ ਕਰਨ। ਕਮੇਟੀ ਦੇ ਆਗੂ ਹੁਸਨ ਲਾਲ ਲਾਂਬੜਾ , ਕਮਲ ਭੈਰੋਂ, ਰਾਜੇਸ਼ ਕੁਮਾਰ ਸਰਪੰਚ, ਸਤੀਸ਼ ਸੁਮਨ ਉਨ੍ਹਾਂ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੀ ਕਾਂਗਰਸ ਪਾਰਟੀ ਨੇ ਰਵਿਦਾਸੀਆ ਸਮਾਜ ਨਾਲ ਵਾਅਦਾ ਕੀਤਾ ਸੀ ਕਿ ਜਿਉਂ ਹੀ ਉਹ ਸੱਤਾ ਵਿੱਚ ਆਉਂਦੇ ਹਨ ਤਾਂ ਵਿਆਨਾ ਕਾਂਡ ਤੋਂ ਬਾਅਦ ਪੰਜਾਬ ਵਿੱਚ ਹੋਏ ਦਲਿਤਾਂ ਵਿਰੁੱਧ ਪਰਚਿਆਂ ਨੂੰ ਰੱਦ ਕੀਤਾ ਜਾਵੇਗਾ ਪਰ ਹੁਣ ਪੰਜਾਬ ਦੀ ਕਾਂਗਰਸ ਪਾਰਟੀ ਨੂੰ ਸੱਤਾ ਵਿੱਚ ਆਇਆ 4 ਸਾਲ ਹੋ ਗਏ ਹਨ ਪਰ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਲਿਤਾਂ ਉੱਪਰ ਹੋਏ ਭਾਰਤੀਆਂ ਨੂੰ ਰੱਦ ਨਹੀਂ ਕੀਤਾ ਜਿਸ ਕਾਰਨ ਰਵਿਦਾਸੀਆ ਸਮਾਜ ਅਤੇ ਧਾਰਮਿਕ ਡੇਰਿਆਂ ਵਿਚ ਕਾਂਗਰਸ ਵਿਰੁੱਧ ਕਾਫੀ ਰੋਸ ਪਾਇਆ ਜਾ ਰਿਹਾ ਹੈ। ਕਮੇਟੀ ਦੇ ਆਗੂਆਂ ਨੇ ਅੱਗੇ ਕਿਹਾ ਕਿ ਇਸ ਸਬੰਧੀ ਕੁਝ ਸਮਾਂ ਪਹਿਲਾਂ ਸੂਬੇ ਦੇ ਮੁੱਖ ਮੰਤਰੀ ਨੂੰ ਸਾਡਾ ਇਕ ਵਫਦ ਵਿਧਾਇਕ ਸੁਸ਼ੀਲ ਕੁਮਾਰ ਰਿੰਕੂ ਦੀ ਅਗਵਾਈ ਵਿਚ ਮਿਲਿਆ ਸੀ ਅਤੇ ਇਸ ਬਾਬਤ ਕੈਪਟਨ ਸਾਹਿਬ ਨੂੰ ਯਾਦ ਪੱਤਰ ਦਿੱਤਾ ਗਿਆ ਸੀ ਕਿ ਵਿਆਨਾ ਕਾਂਡ ਦੌਰਾਨ ਹੋਏ ਪਰਚਿਆਂ ਨੂੰ ਰੱਦ ਕੀਤਾ ਜਾਵੇ ਪਰ ਹਾਲੇ ਤਕ ਇਨ੍ਹਾਂ ਮੰਗਾਂ ਤੇ ਕੈਪਟਨ ਸਾਹਿਬ ਨੇ ਕੋਈ ਧਿਆਨ ਨਹੀਂ ਦਿੱਤਾ ਹੈ। ਕਮੇਟੀ ਦੇ ਆਗੂਆਂ ਨੇ ਪੰਜਾਬ ਦੀਆਂ ਸਮੂਹ ਦਲਿਤ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਪੂਰੇ ਪੰਜਾਬ ਵਿਚ 25 ਮਈ ਨੂੰ ਆਪਣੇ ਕਸਬਿਆਂ ਅਤੇ ਹਲਕਿਆਂ ਵਿੱਚ ਪੰਜਾਬ ਸਰਕਾਰ ਵਿਰੁਧ ਧਰਨੇ ਪ੍ਰਦਰਸ਼ਨ ਕੀਤੇ ਜਾਣ।
0 Comments