*ਬਸਪਾ ਵਰਕਰਾਂ ਤੇ ਝੂਠੇ ਪਰਚੇ ਬੋਖਲਾਈ ਕਾਂਗਰਸ ਦੀ ਘਟੀਆ ਹਰਕਤ*
ਹੁਸ਼ਿਆਰਪੁਰ, 22 ਮਈ,(ਬਿਓਰੋ V news24):- ਬੀਤੇ ਵੀਰਵਾਰ ਨੁੰ ਹਲਕਾ ਚੱਬੇਵਾਲ ਦੇ ਬਸਪਾ ਵਰਕਰ ਸਹਿਬਾਨ ਦੇ ਖਿਲਾਫ ਕਾਂਗ੍ਰਸ ਦੀ ਸ਼ਹਿ ਤੇ ਪੁਲਸ ਵਲੋਂ ਦਰਜ ਕੀਤੇ ਝੂਠੇ ਅਤੇ ਨਾਜਾਇਜ ਪਰਚਿਆਂ ਦੇ ਮਸਲੇ ਬਾਬਤ ਸਰਦਾਰ ਜਸਬੀਰ ਸਿੰਘ ਗੜ੍ਹੀ ਸੂਬਾ ਪ੍ਰਧਾਨ ਬਸਪਾ ਪੰਜਾਬ ਅਚਨਚੇਤ ਹੁਸ਼ਿਆਰਪੁਰ ਪਹੁੰਚੇ ਅਤੇ ਜਿਲਾ ਬਸਪਾ ਦੇ ਜਿੰਮੇਵਾਰ ਅਹੁਦੇਦਾਰਾ ਅਤੇ ਹਲਕਾ ਚੱਬੇਵਾਲ ਦੇ ਵਰਕਰਾਂ ਦੀ ਗੱਲ ਸੁਣੀ। ਐਡਵੋਕਟ ਰਣਜੀਤ ਕੁਮਾਰ ਜਨਰਲ ਸਕੱਤਰ ਬਸਪਾ ਪੰਜਾਬ ਅਤੇ ਚੀਫ ਜੋਨ ਇੰਚਾਰਜ ਲੋਕਸਭਾ ਹਲਕਾ ਹੋਸ਼ਿਆਰਪੁਰ ਨੇ ਮਾਮਲੇ ਦੀ ਤਫਸੀਲ ਅਤੇ ਪ੍ਰਸ਼ਾਸਨ ਨਾਲ ਹੋਈ ਗੱਲਬਾਤ ਬਾਰੇ ਪ੍ਰਧਾਨ ਜੀ ਨੂੰ ਜਾਣੂ ਕਰਵਾਇਆ। ਅਹੁਦੇਦਾਰਾ ਨੁੰ ਸੰਬੋਧਿਤ ਕਰਦੇ ਹੋਏ ਸਰਦਾਰ ਜਸਵੀਰ ਸਿੰਘ ਗੜ੍ਹੀ ਜੀ ਨੇ ਕਿਹਾ ਕਿ ਬਸਪਾ ਦੇ ਵਧਦੀ ਤਾਕਤ ਅਤੇ ਵਧਦੇ ਕਦਮਾਂ ਨੁੰ ਵੇਖ ਕਾਂਗਰਸ ਤਰਲੋ ਮੱਛੀ ਹੋਈ ਪਈ ਹੈ ਅਤੇ 2022 ਦੀ ਹਾਰ ਸਾਹਮਣੇ ਵੇਖ ਬੋਖਲਾਹਟ ਵਿੱਚ ਕਾਂਗ੍ਰਸ ਘਟੀਆ ਹਰਕਤਾਂ ਤੇ ਉੱਤਰ ਆਈ ਹੈ।ਹਲਕਾ ਚੱਬੇਵਾਲ ਦੇ ਪ੍ਰਧਾਨ ਐਡਵੋਕੇਟ ਪਲਵਿੰਦਰ ਕੁਮਾਰ ਮਾਨਾ ਅਤੇ ਹੋਰ ਵਰਕਰਾਂ ਤੇ ਦਰਜ ਹੋਏ ਝੂਠੇ ਪਰਚੇ ਇਸ ਗੱਲ ਨੁੰ ਸਹੀ ਸਾਬਿਤ ਕਰਦੇ ਹਨ। ਬਸਪਾ ਅਪਣੇ ਵਰਕਰ ਤੇ ਕਿਸੇ ਵੀ ਤਰਾਂ ਦੀ ਵਧੀਕੀ ਬਰਦਾਸ਼ਤ ਨਹੀ ਕਰੇਗੀ ਜੇਕਰ ਕਾਂਗਰਸ ਸਰਕਾਰ ਅਪਣੀਆ ਘਟੀਆ ਹਰਕਤਾਂ ਤੋ ਬਾਜ ਨਾ ਆਈ ਤਾਂ ਬਸਪਾ ਕਿਸੇ ਵੀ ਤਰਾਂ ਕਾਰਵਾਈ ਤੋ ਪਿਛਾਂਹ ਨਹੀ ਹਟੇਗੀ। ਉਨਹਾਂ ਕਿਹਾ ਪੰਜਾਬ ਵਿੱਚ ਬਸਪਾ ਸਭ ਤੋ ਵੱਧ ਇਕਜੁੱਟ ਅਤੇ ਸੰਗਠਨਾਤਮਕ ਤੋਰ ਤੇ ਮਜਬੂਤ ਰਾਜਨੀਤਿਕ ਧਿਰ ਹੈ।
ਜਦਕਿ ਕਾਂਗਰਸ ਇਸ ਵਕਤ ਡੁਬਦਾ ਹੋਇਆ ਜਹਾਜ ਹੈ ਅਤੇ ਇਸਦੇ ਸਾਰੇ ਲੀਡਰ ਇਸਨੁੰ ਬਚਾਉਣ ਦੀ ਬਜਾਏ ਕੁਰਸੀ ਲਈ ਪਾਟੋਧਾੜ ਹਨ ਅਤੇ ਇਸਦੇ ਡੁੱਬਣਾ ਲਗਭਗ ਤੈਅ ਹੈ। ਡੁਬਦੀ ਕਾਂਗਰਸ ਨੁੰ ਆਖਰੀ ਧੱਕਾ ਦੇਣ ਦਾ ਕੰਮ ਬਸਪਾ 2022 ਵਿੱਚ ਕਰੇਗੀ। ਰੋਹ ਅਤੇ ਜੋਸ਼ ਨਾਲ ਪੱਬਾਂ ਭਾਰ ਹੋਏ ਅਹੁਦੇਦਾਰ ਨੁੰ ਨਿਰਦੇਸ਼ ਦਿੰਦੇ ਹੋਏ ਉਨਹਾਂ ਕਿਹਾ ਕਿ ਕਰੋਨਾਂ ਪ੍ਰੋਟੋਕਾਲ ਨੁੰ ਧਿਆਨ ਵਿਚ ਰੱਖਦੇ ਹੋਏ ਆਮ ਲੋਕਾਂ ਤੱਕ ਪਹੁੰਚ ਜਾਰੀ ਰਖੀ ਜਾਵੇ ਅਤੇ ਅਗਲੀ ਕਰਵਾਈ ਲਈ ਮਿਤੀ 26 -05-2021 ਤੱਕ ਪਾਰਟੀ ਹਾਈਕਮਾਂਡ ਦੇ ਨਿਰਦੇਸ਼ਾ ਦਾ ਇੰਤਜਾਰ ਕੀਤਾ ਜਾਵੇ। ਬੈਠਕ ਦੌਰਾਨ ਸੂਬਾ ਜਨਰਲ ਸਕੱਤਰ ਡਾਕਟਰ ਨਛੱਤਰ ਪਾਲ, ਸਰਦਾਰ ਭਗਵਾਨ ਸਿੰਘ ਚੌਹਾਨ, ਸੂਬਾ ਸਕਤਰ ਦਲਜੀਤ ਰਾਏ, ਜਿਲਾ ਪ੍ਰਧਾਨ ਇੰਜੀਨੀਅਰ ਮਹਿੰਦਰ ਸਿੰਘ ਸੰਧਰ, ਲੋਕਸਭਾ ਜੋਨ ਇੰਚਾਰਜ ਮਨਿੰਦਰ ਸ਼ੇਰਪੁਰੀ, ਸਮਿਤਰ ਸਿੰਘ ਸੀਕਰੀ, ਸੁਖਦੇਵ ਬਿੱਟਾ, ਸਰਵਣ ਨਿਆਜੀਆਂ, ਜਗਮੋਹਨ ਸੱਜਣ, ਸੋਮਨਾਥ ਬੈਂਸ,ਦਿਨੇਸ਼ ਪੱਪੂ, ਐਡਵੋਕੇਟ ਪਲਵਿੰਦਰ ਲਾਡੀ, ਪ੍ਰਧਾਨ ਵਿਧਾਨ ਸਭਾ ਹਲਕਾ ਹੋਸ਼ਿਆਰਪੁਰ ਪਵਨ ਕੁਮਾਰ, ਧਰਮ ਸਿੰਘ ਫੋਜੀ ਸ਼ਾਮ ਚੁਰਾਸੀ ਸੁਖਚੈਨ ਨਸਰਾਲਾ, ਰਮੇਸ਼ ਕਿੱਟੀ, ਸਤਨਾਮ ਲਾਲਪੁਰ ਗੁਰਦੇਵ ਬਿੱਟੂ ਪ੍ਰਦੀਪ ਮਾਨਾ ਧਰਮਿੰਦਰ ਮਾਨਾ ਸੰਜੀਵ ਕੁਮਾਰ ਰਵੀ ਮਾਨਾ, ਕੁਲਵਿੰਦਰ ਕੋਠੀ ਲਾਲ ਚੰਦ ਬਿੱਲਾ ਡਾਕਟਰ ਰਮੇਸ਼, ਵਿੱਕੀ ਬਧਣ, ਕੁਲਜੀਤ ਭਟੋਆ ਆਦੀ ਨੇ ਵੀ ਬੈਠਕ ਦੋਰਾਨ ਅਪਣੇ ਵਿਚਾਰ ਰੱਖੇ ਅਤੇ ਪਾਰਟੀ ਹਾਈਕਮਾਨ ਦੇ ਨਿਰਦੇਸ਼ਾ ਨੁੰ ਪੂਰੀ ਤਨਦੇਹੀ ਨਾਲ ਇਕਜੁੱਟਤਾ ਨਾਲ ਲਾਗੂ ਕਰਣ ਦਾ ਭਰੋਸਾ ਦਿੱਤਾ।
0 Comments