*ਹੁਸ਼ਿਆਰਪੁਰ ਚੰਡੀਗੜ੍ਹ ਰੋਡ 'ਤੇ ਪਿੰਡ ਜੈਤਪੁਰ ਨਜਦੀਕ ਐਕਟਿਵਾ ਸਵਾਰ ਪਰਿਵਾਰ 'ਤੇ ਦਰੱਖਤ ਡਿੱਗਣ ਨਾਲ ਵਾਪਰਿਆ ਦਰਦਨਾਕ ਹਾਦਸਾ**ਹਾਦਸੇ 'ਚ ਐਕਟਿਵਾ ਤੇ ਸਵਾਰ ਇੱਕੋ ਪਰਿਵਾਰ ਦੇ ਤਿੰਨ ਜੀਆਂ ਵਿੱਚੋ 2 ਗੰਭੀਰ ਜਖਮੀ - 1 ਦੀ ਮੌਤ*



Post.       V news 24
    By.       Vijay  Kumar Raman 
    On.       25  May. 2021

ਹੁਸ਼ਿਆਰਪੁਰ, 25 ਮਈ (ਗੁਰਪ੍ਰੀਤ ਸਿੰਘ ਡਾਂਡੀਆਂ) ਹੁਸ਼ਿਆਰਪੁਰ ਚੰਡੀਗੜ੍ਹ ਰੋਡ 'ਤੇ ਪੈਦੇ ਪਿੰਡ ਜੈਤਪੁਰ ਨਜਦੀਕ ਇੱਕ ਐਕਟਿਵਾ ਤੇ ਸਵਾਰ ਹੋ ਕੇ ਜਾ ਰਹੇ ਇੱਕੋ ਪਰਿਵਾਰ ਦੇ ਤਿੰਨ ਜੀਆਂ ਤੇ ਅਚਾਨਕ ਸੜਕ ਕਿਨਾਰੇ ਲੱਗਾ ਅੰਬ ਦਾ ਦਰੱਖਤ ਡਿੱਗਣ ਨਾਲ ਵਾਪਰੇ ਦਰਦਨਾਕ ਹਾਦਸੇ 'ਚ ਇੱਕ ਅੌਰਤ ਦੀ ਮੌਤ ਤੇ ਦੋ ਦੇ ਜਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੇ ਕੱਲ ਮੰਗਲਵਾਰ ਦੀ ਸਵੇਰ ਨੂੰ ਵਕਤ ਕਰੀਬ ਸਾਢੇ ਨੌ ਵਜੇੰ ਗੁਰਸ਼ਰਨ ਸਿੰਘ ਪੁੱਤਰ ਹਰਦੇਵ ਸਿੰਘ ਵਾਸੀ ਰਾਜਪੁਰ ਭਾਈਆਂ ਆਪਣੀ ਮਾਤਾ ਦਰਸ਼ਨ ਕੌਰ ਅਤੇ ਭੈਣ ਬਲਵਿੰਦਰ ਕੌਰ ਨਾਲ ਐਕਟਿਵਾ ਨੰਬਰ ਪੀ.ਬੀ.07 ਏ.ਐਕਸ 3538 'ਤੇ ਸਵਾਰ ਹੋ ਕੇ ਹੁਸ਼ਿਆਰਪੁਰ ਤੋਂ ਮਾਹਿਲਪੁਰ ਵੱਲ ਨੂੰ ਆ ਰਹੇ ਸਨ ਤਾਂ ਜਦੋਂ ਪਿੰਡ ਜੈਤਪੁਰ ਨਜਦੀਕ ਪਹੁੰਚੇ ਤਾਂ ਅਚਾਨਕ ਸੜਕ ਕਿਨਾਰੇ ਲੱਗਾ ਅੰਬ ਦਾ ਇੱਕ ਵੱਡਾ ਦਰੱਖਤ ਉਨ੍ਹਾਂ ਦੀ ਐਕਟਿਵਾ ਤੇ ਡਿੱਗ ਪਿਆ। ਦਰੱਖਤ ਹੇਠਾਂ ਆਉਣ ਨਾਲ ਐਕਟਿਵਾ ਬੁਰੀ ਤਰਾਂ ਨੁਕਸਾਨੀ ਗਈ ਤੇ ਐਕਟਿਵਾਂ ਸਵਾਰ ਤਿੰਨੋ ਜਣੇ ਗੰਭੀਰ ਜਖਮੀ ਹੋ ਗਏ ਜਿਨ੍ਹਾਂ ਨੂੰ ਆਸਪਾਸ ਦੇ ਲੋਕਾਂ ਵਲੋਂ ਦਰੱਖਤ ਥੱਲਿਓ ਕੱਢ ਕੇ ਅੈਬੂਲੇੰਸ ਰਾਹੀ ਸਿਵਲ ਹਸਪਤਾਲ ਹੁਸ਼ਿਆਰਪੁਰ ਪਹੁੰਚਾਇਆ ਗਿਆ। ਜਿੱਥੇ ਡਾਕਟਰਾਂ ਵਲੋਂ ਦਰਸ਼ਨ ਕੌਰ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਜਦਕਿ ਮ੍ਰਿਤਕਾ ਦਾ ਪੁੱਤਰ ਗੁਰਸ਼ਰਨ ਸਿੰਘ ਤੇ ਪੁੱਤਰੀ ਬਲਵਿੰਦਰ ਕੌਰ ਗੰਭੀਰ ਹਾਲਤ ਵਿੱਚ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਜੇਰੇ ਇਲਾਜ ਹਨ। ਥਾਣਾ ਚੱਬੇਵਾਲ ਦੀ ਪੁਲਿਸ ਵਲੋਂ ਮੌਕੇ ਤੇ ਪਹੁੰਚ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ।

Post a Comment

0 Comments