*ਸੀਆਈਏ ਸਟਾਫ ਸ਼ਹਿਰੀ-1 ਦੀ ਪੁਲਸ ਨੇ ਨਾਕਾਬੰਦੀ ਦੌਰਾਨ ਇਕ ਨਸ਼ਾ ਤਸਕਰ ਨੂੰ ਕੀਤਾ ਕਾਬੂ**430 ਗ੍ਰਾਮ ਗਾਂਜਾ ਅਤੇ 25000 ਰੁਪਏ ਡਰਗ ਮਨੀ ਹੋਈ ਬਰਾਮਦ*



Post.    V news 24
    By.    Vijay Kumar Raman
    On.    May 17, 2021 
 
ਜਲੰਧਰ, 17 ਮਈ, (ਵਿਜੈ ਕੁਮਾਰ ਰਮਨ):-ਜਲੰਧਰ ਦੇ ਸੀਆਈਏ ਸਟਾਫ ਸ਼ਹਿਰੀ-1 ਦੀ ਪੁਲਸ ਨੇ ਨਾਕਾਬੰਦੀ ਦੌਰਾਨ ਇਕ ਵਿਅਕਤੀ ਨੂੰ 430 ਗ੍ਰਾਮ ਗਾਂਜਾ ਅਤੇ 25000 ਰੁਪਏ ਡਰਗ ਮਨੀ ਸਮੇਤ ਕਾਬੂ ਕੀਤਾ ਹੈ। ਦੋਸ਼ੀ ਦੀ ਪਛਾਣ ਪਵਨ ਪੁਤਰ ਵਿਜੇ ਕੁਮਾਰ ਨਿਵਾਸੀ ਮਕਾਨ ਨੰਬਰ 68, ਗਲੀ ਨੰਬਰ 4 ਸ਼ਿਵਾਜੀ ਨਗਰ ਜਲੰਧਰ ਦੇ ਰੂਪ ਵਿਚ ਹੋਈ ਹੈ। ਜਾਣਕਾਰੀ ਦਿੰਦੇ ਹੋਏ ਏਸੀਪੀ ਕੰਵਲਜੀਤ ਸਿੰਘ ਨੇ ਦੱਸਿਆ ਕਿ ਸੀਆਈਏ ਸਟਾਫ-1 ਦੀ ਪੁਲਿਸ ਬਸਤੀ ਪੀਰ ਦਾਦ ਰੋੜ ਲੈਦਰ ਕੰਪਲੈਕਸ ਦੇ ਗੰਦੇ ਨਾਲੇ ਨਜ਼ਦੀਕ ਨਾਕਾਬੰਦੀ ਦੌਰਾਨ ਖੜੀ ਸੀ
ਕਿ ਇਕ ਵਿਅਕਤੀ ਜਿਸ ਨੇ ਪਿੱਠ ‘ਤੇ ਇਕ ਬੈਗ ਟੰਗਿਆ ਸੀ ਲੈਦਰ ਕੰਪਲੈਕਲ ਵਲੋਂ ਆਉਂਦਾ ਦਿਖਾਈ ਦਿੱਤਾ, ਜੋ ਕਿ ਪੁਲਸ ਨੂੰ ਦੇਖ ਕੇ ਭੱਜਣ ਲੱਗਾ। ਪੁਲਸ ਨੂੰ ਸ਼ੱਕ ਹੋਇਆ ਤੇ ਉਨ੍ਹਾਂ ਉਸ ਦਾ ਪਿੱਛਾ ਕਰਕੇ ਮੋਢੇ ‘ਤੇ ਟੰਗੇ ਬੈਗ ਦੀ ਤਾਲਾਸ਼ੀ ਲਈ, ਜਿਸ ਵਿਚੋਂ 430 ਗ੍ਰਾਮ ਗਾਂਜਾ ਅਤੇ 25000 ਰੁਪਏ ਡਰੱਗ ਮਨੀ ਬਰਾਮਦ ਹੋਈ। ਪੁਲਸ ਨੇ ਦੱਸਿਆ ਕਿ ਦੋਸ਼ੀ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। 

Post a Comment

0 Comments