ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਵਲੋਂ "BSP ਪੰਜਾਬ ਪ੍ਰਧਾਨ ਗੜੀ" ਖ਼ਿਲਾਫ਼ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਕੇਸ ਦਰਜ ਨਾ ਕਰਨ ਵਿਰੁੱਧ ਪੁਲਿਸ ਪ੍ਰਸ਼ਾਸ਼ਨ ਨੂੰ ਚੇਤਾਵਨੀ...

ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਵਲੋਂ "BSP ਪੰਜਾਬ ਪ੍ਰਧਾਨ ਗੜੀ" ਖ਼ਿਲਾਫ਼ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਕੇਸ ਦਰਜ ਨਾ ਕਰਨ ਵਿਰੁੱਧ ਪੁਲਿਸ ਪ੍ਰਸ਼ਾਸ਼ਨ ਨੂੰ ਚੇਤਾਵਨੀ

Post.    V news 24
    By.    Vijay Kumar Raman
    On.    28, April,2021ਜਲੰਧਰ, 28 ਅਪ੍ਰੈਲ,(ਵਿਜੈ ਕੁਮਾਰ ਰਮਨ):-  ਰਵਿਦਾਸੀਆ ਸਮਾਜ ਨਾਲ ਸੰਬਧਿਤ ਕਈ ਧਾਰਮਿਕ ਜਥੇਬੰਦੀਆਂ ਨੇ ਬੀਤੇ ਦਿਨ ਜਲੰਧਰ ਚ ਪ੍ਰੈਸ ਕਾਂਨਫਸੰਸ ਕਰਕੇ ਬਸਪਾ ਸੁਪਰੀਮੋ ਮਾਇਆਵਤੀ ਤੋਂ ਅਪੀਲ ਕੀਤੀ ਕਿ ਉਹ ਪੰਜਾਬ ਇਕਾਈ ਖਿਲਾਫ ਗੁਰੂ ਰਵਿਦਾਸ ਜੀ ਬਾਰੇ ਮੰਦੀ ਸ਼ਬਦਾਵਲੀ ਵਰਤਣ ਦੇ ਮਾਮਲੇ ਵਿੱਚ ਕੜੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ਜੱਥੇਬੰਦੀਆਂ ਸ਼੍ਰੀ ਗੁਰੂ ਰਵੀਦਾਸ ਸੈਨਾ, ਗ੍ਰੇਟ ਚਮਾਰ ਇੰਟਰਨੈਸ਼ਨਲ ਗਰੁੱਪ, ਰਵੀਦਾਸੀਆ ਕਮਿਉਨਿਟੀ ਦੋਹਾ ਕਤਰ, ਰਵੀਦਾਸੀਆ ਵਾਲਮੀਕੀ ਏਕਤਾ ਫੇਡਰੇਸ਼ਨ, ਸਤਿਗੁਰੂ ਰਵਿਦਾਸ ਅਮਿ੍ਰਤ ਬਾਣੀ ਵਰਡ ਵਾਈਡ ਆਰਗੇਨਾਈਜੇਸ਼ਨ, ਭੀਮ ਆਰਮੀ ਸਟੂਡੈਂਟ ਫੈਡਰੇਸ਼ਨ, ਵਿਆਨਾ ਕਾਂਡ ਸੰਘਰਸ਼ ਕਮੇਟੀ ਅਤੇ ਸਟੁਡੈਂਟ ਉੈਡਰੇਸ਼ਨ ਮੋਰਚਾ ਆਦਿ ਦੇ ਆਗੂਆਂ ਨੇ ਕਿਹਾ ਕਿ ਬੀਤੇ ਦਿਨੀ ਬਸਪਾ ਦੇ ਪੰਜਾਬ ਪ੍ਰਧਾਨ ਜਸਬੀਰ ਸਿੰਘ ਗੜ੍ਹੀ ਵੱਲੋਂ ਗੁਰੂ ਰਵਿਦਾਸ ਜੀ ਦੇ ਗੁਰੂਪੁਰਬ ਮੌਕੇ ਇਕ ਲਾਈਵ ਟੈਲੀਕਾਸਟ ਮੌਕੇ ਬੜੀ ਹੀ ਭੱਦੀ ਅਤੇ ਇਤਰਾਜਯੋਗ ਸ਼ਬਦਾਵਲੀ ਬਰਤੀ ਸੀ। ਜੋ ਕਿ ਬਿਲਕੁਲ ਹੀ ਬਰਦਾਸ਼ਤ ਨਹੀ ਕੀਤੀ ਜਾ ਸਕਦੀ। ਆਗੂਆਂ ਨੇ ਕਿਹਾ ਕਿ ਗੜੀ ਵੱਲੋਂ ਗੁਰੂ ਰਵਿਦਾਸ ਜੀ ਬਾਰੇ ਬਰਤੀ ਗਈ ਗੰਦੀ ਸ਼ਬਦਾਵਲੀ ਤੋ ਪੂਰੇ ਰਵਿਦਾਸ ਅਤੇ ਵਾਲਮੀਕਿ ਭਾਇਚਾਰੇ ਵਿੱਚ ਰੋਸ ਹੈ।

ਇਸ ਸੰਬੰਧ ਵਿੱਚ ਇਕ ਸ਼ਿਕਾਇਤ ਐਸ.ਐਸ.ਪੀ. ਨਵਾਂਸ਼ਹਿਰ ਨੂੰ 5 ਮਾਰਚ ਨੂੰ ਦਿੱਤੀ ਗਈ ਸੀ। ਪਰ ਉਸ ’ਤੇ ਅੱਜ ਤੱਕ ਕੋਈ ਕਾਰਵਾਈ ਨਹੀ ਹੋਈ। ਉਲਟਾ ਬੀਤੇ ਦਿਨੀ ਬਸਪਾ ਵਰਕਰ ਅਵਤਾਰ ਮਸਾਣੀ ਵੱਲੋਂ ਮੁੜ ਭੱਦੀ ਸ਼ਬਦਾਵਲੀ ਵਰਤੀ ਗਈ ਅਤੇ ਉਸ ਉੱਤੇ ਆਦਮਪੁਰ ਥਾਣੇ ਵਿੱਚ ਕੇਸ ਵੀ ਦਰਜ ਹੋਇਆ। ਇਸ ਤੋਂ ਬਾਅਦ ਬੀਤੇ ਦਿਨੀ ਬਸਪਾ ਦੇ ਕੁਝ ਆਗੂਆਂ ਵੱਲੋਂ ਆਦਮਪੁਰ ਥਾਣੇ ਦੇ ਬਾਹਰ ਧਰਨਾ ਲਗਾਇਆ ਗਿਆ ਅਤੇ ਅਵਤਾਰ ਮਸਾਣੀ ’ਤੇ ਦਰਜ ਕੇਸ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ। ਰਵਿਦਾਸ ਭਾਈਚਾਰੇ ਦੇ ਸੰਗਠਨਾਂ ਦੇ ਆਗੂਆਂ ਨੇ ਦੋਸ਼ ਲਗਾਇਆ ਕਿ ਬਸਪਾ ਆਗੂਆਂ ਵੱਲੋਂ ਰਵਿਦਾਸੀਆ ਅਤੇ ਵਾਲਮੀਕੀ ਭਾਈਚਾਰੇ ਬਾਰੇ ਅਪਸ਼ਬਦ ਬੋਲਣਾ ਅਤੇ ਇਨਾਂ ਨਾਲ ਸੰਬੰਧਤ ਡੇਰਿਆਂ ਖਿਲਾਫ ਗਲਤ ਸ਼ਬਦਾਵਲੀ ਬਰਤਨ ਨਾਲ ਸਮਾਜ ਵਿੱਚ ਰੋਸ ਵੱਧ ਰਿਹਾ ਹੈ। ਉਨਾਂ ਮੰਗ ਕੀਤੀ ਕਿ ਪੁਲਿਸ ਬਸਪਾ ਦੇ ਪੰਜਾਬ ਪ੍ਰਧਾਨ ਸਮੇਤ ਹੋਰ ਆਗੂਆਂ ਉੱਤੇ ਤੁਰੰਤ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਕੇਸ ਦਰਜ ਕੀਤਾ ਜਾਵੇ।ਵਰਨਾ ਰਵਿਦਾਸ ਅਤੇ ਵਾਲਮੀਕੀ ਭਾਈਚਾਰੇ ਵੱਲੋਂ ਇਸ ਬਾਰੇ ਖੁਦ ਸੰਘਰਸ਼ ਕਰਨਗੇ ਅਤੇ ਜੇਕਰ ਮਾਹੋਲ ਖਰਾਬ ਹੁੰਦਾ ਹੈ ਤਾਂ ਉਸ ਲਈ ਪੁਲਿਸ ਅਤੇ ਸਰਕਾਰ ਜਿਮੇਂਵਾਰ ਹੋਣਗੇ। 

Post a Comment

0 Comments