*ਪੰਜਾਬ ਰੋਡਵੇਜ਼ ਕਰਮਚਾਰੀ ਦਲ ਦੇ ਆਗੂਆਂ ਵੱਲੋਂ ਪੰਜਾਬ ਸਰਕਾਰ ਵੱਲੋਂ ਪੇ ਕਮਿਸ਼ਨ ਦੀ ਰਿਪੋਰਟ ਦੀ ਮਿਆਦ ਵਧਾਉਣ ਸਬੰਧੀ ਜਾਰੀ ਕੀਤੇ ਪੱਤਰ ਦੀਆਂ ਸਾੜੀਆਂ ਕਾਪੀਆਂ*
Post. V news 24
By. Vijay Kumar Raman
ਜਲੰਧਰ,11 ਅਪ੍ਰੈਲ (ਗੁਰਦੀਪ ਸਿੰਘ ਹੋਠੀ):- ਪਿੱਛਲੇ ਦਿਨੀਂ ਪੰਜਾਬ ਰੋਡਵੇਜ਼ ਕਰਮਚਾਰੀ ਦਲ ਦ ਸੈਂਟਰ ਬਾਡੀ ਦੀ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਮੁਲਾਜ਼ਮਾਂ ਦੇ ਭਖਦੇ ਮਸਲਿਆਂ ਸਬੰਧੀ ਵਿਚਾਰ ਕੀਤੇ ਗਏ। ਜਥੇਬੰਦੀ ਦੇ ਆਗੂਆਂ ਵੱਲੋਂ ਪੰਜਾਬ ਸਰਕਾਰ ਵੱਲੋਂ ਪੇ ਕਮਿਸ਼ਨ ਦੀ ਰਿਪੋਰਟ ਦੀ ਮਿਆਦ 30-04-2021 ਤੱਕ ਵਧਾਉਣ ਸਬੰਧੀ ਜਾਰੀ ਕੀਤੇ ਪੱਤਰ ਦੀਆਂ ਕਾਪੀਆਂ ਸਾੜੀਆਂ ਗਈਆਂ ਅਤੇ ਸਰਕਾਰ ਦੀ ਨਿਖੇਧੀ ਕੀਤੀ ਗਈ। ਇਸ ਤੋਂ ਇਹ ਪਤਾ ਲੱਗਦਾ ਹੈ ਕਿ ਸਰਕਾਰ ਮੁਲਾਜ਼ਮਾਂ ਨੂੰ ਪੇ ਕਮਿਸ਼ਨ ਲਾਗੂ ਕਰਨ ਤੋਂ ਭੱਜ ਰਹੀ ਹੈ। ਪਿਛਲੀਆਂ ਰਹਿੰਦੀਆਂ ਡੀ ਏ ਦੀਆ ਕਿਸ਼ਤਾ ਨਹੀਂ ਦਿੱਤੀਆਂ ਜਾ ਰਹੀਆਂ। ਪੰਜਾਬ ਸਰਕਾਰ ਵੱਲੋਂ ਔਰਤਾਂ ਨੂੰ ਫਰੀ ਸਫਰ ਦੀ ਸਹੂਲਤ ਦਿੱਤੀ ਗਈ ਹੈ, ਕਿਉਂਕਿ ਬਜਟ ਵਿਚ ਰੋਡਵੇਜ਼ ਲਈ ਕੋਈ ਵੀ ਪੈਸਾ ਨਹੀਂ ਰੱਖਿਆ ਗਿਆ। ਰੋਡਵੇਜ਼ ਦੀਆਂ ਵਰਕਸ਼ਾਪਾਂ ਅਤੇ ਬੱਸਾਂ ਦੀ ਹਾਲਤ ਖਸਤਾ ਰੂਪ ਵਿੱਚ ਹੈ। ਜ਼ਿਆਦਾ ਬੱਸਾਂ ਖਟਾਰਾ ਹੋ ਚੁੱਕੀਆਂ ਹਨ, ਕੁਝ ਬੱਸਾਂ ਤਾਂ ਗਲ ਸੜ ਚੁੱਕੀਆਂ ਹਨ ਅਤੇ ਰਿਪੇਅਰ ਵਾਸਤੇ ਸਪੇਅਰ ਪਾਰਟ ਨਹੀਂ ਆ ਰਿਹਾ। ਪਨਬਸ ਅਤੇ ਰੋਡਵੇਜ਼ ਦੀਆਂ ਕੁੱਲ 1850 ਬੱਸਾਂ ਵਿੱਚੋਂ ਲਗਪਗ 400 ਤੋਂ ਉੱਪਰ ਬੱਸਾਂ ਵਰਕਸ਼ਾਪਾਂ ਵਿੱਚ ਖੜ੍ਹੀਆਂ ਹਨ। ਜਿਨ੍ਹਾਂ ਦੀ ਹਾਲਤ ਬਹੁਤ ਮਾੜੀ ਹੋ ਚੁੱਕੀ ਹੈ ਜੋ ਕਿ ਚੱਲਣਯੋਗ ਨਹੀਂ ਹਨ ਪਰ ਇਸ ਦੇ ਮੁਕਾਬਲੇ ਪੰਜਾਬ ਵਿੱਚ ਪ੍ਰਾਈਵੇਟ ਕੰਪਨੀਆਂ ਦੀ 3500 ਤੋਂ ਵੱਧ ਬੱਸਾਂ ਪਰਮਿਟਾਂ ਅਨੁਸਾਰ ਚੱਲ ਰਹੀਆਂ ਹਨ। ਇਸ ਤਰ੍ਹਾਂ ਪੰਜਾਬ ਵਿੱਚੋਂ ਟਰਾਂਸਪੋਰਟ ਮਾਫੀਆ 3000 ਬੱਸਾਂ ਗ਼ੈਰਕਾਨੂੰਨੀ ਢੰਗ ਨਾਲ ਚੱਲ ਰਹੀਆਂ ਹਨ। ਇਸ ਤਰ੍ਹਾਂ ਪੰਜਾਬ ਵਿੱਚੋਂ ਟਰਾਂਸਪੋਰਟ ਮਾਫ਼ੀਆ ਸ਼ਰ੍ਹੇਆਮ ਲੁੱਟ ਮਚਾ ਰਿਹਾ ਹੈ ਅਤੇ ਸੜਕਾਂ ਤੇ ਬੱਸ ਅੱਡਿਆਂ ਤੇ ਗੁੰਡਾਗਰਦੀ ਕੀਤੀ ਜਾ ਰਹੀ ਹੈ। ਸੋ ਜਥੇਬੰਦੀਆਂ ਸਰਕਾਰ ਤੋਂ ਮੰਗ ਕਰਦੀਆਂ ਹਨ ਕਿ ਪੇ ਕਮਿਸ਼ਨ ਦੀ ਰਿਪੋਰਟ ਜਲਦੀ ਲਾਗੂ ਕੀਤੀ ਜਾਵੇ, ਬਕਾਇਆ, ਡੀ ਏ ਦੀਆਂ ਕਿਸ਼ਤਾਂ ਦਿੱਤੀਆਂ ਜਾਣ, ਰੋਡਵੇਜ਼ ਵਿਚ ਨਵੀਂਆਂ ਬੱਸਾਂ ਪਾ ਕੇ ਪ੍ਰੋਸੀਜ਼ਰ ਪੂਰਾ ਕੀਤਾ ਜਾਵੇ, ਟਾਈਮ ਟੇਬਲ ਸੋਧ ਅਨੁਸਾਰ ਬਣਾਇਆ ਜਾਵੇ, ਪ੍ਰਾਈਵੇਟ ਨਾਜਾਇਜ਼ ਸਪੈਸ਼ਲ ਓਪਰੇਸ਼ਨ ਬੰਦ ਕੀਤਾ ਜਾਵੇ। ਰੋਡਵੇਜ਼ ਵਿੱਚ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ। ਜੇਕਰ ਸਰਕਾਰ ਨੇ ਧਿਆਨ ਨਾ ਦਿੱਤਾ ਤਾਂ ਜਥੇਬੰਦੀਆਂ ਵੱਡਾ ਸੰਘਰਸ਼ ਛੇੜ ਸਕਦੀਆਂ ਹਨ। ਮੀਟਿੰਗ ਵਿੱਚ ਫਤਿਹ ਸਿੰਘ ਗਰੇਵਾਲ ਸਰਪ੍ਰਸਤ, ਰਛਪਾਲ ਸਿੰਘ ਮੁੱਖ ਔਰਗਨਾਈਜੇਸ਼ਨ, ਸੁੱਚਾ ਸਿੰਘ ਮੁੱਖ ਬੁਲਾਰਾ, ਗੁਰਜੀਤ ਸਿੰਘ ਸੂਬਾ ਪ੍ਰਧਾਨ, ਤਰਨਬੀਰ ਸਿੰਘ ਸੂਬਾ ਜਨਰਲ ਸਕੱਤਰ, ਸੁਖਪਾਲ ਸਿੰਘ ਸਕੱਤਰ ਜਨਰਲ, ਭੁਪਿੰਦਰ ਸਿੰਘ ਸੀ ਮੀਤ ਪ੍ਰਧਾਨ, ਸੁਖਜਿੰਦਰ ਸਿੰਘ ਹੋਠੀ ਕੈਸ਼ੀਅਰ, ਪਰਮਦੀਪ ਸਿੰਘ ਦਫ਼ਤਰ ਸਕੱਤਰ ਅਤੇ ਹੋਰ ਵੱਖ ਵੱਖ ਡਿਪੂਆਂ ਦੇ ਸਾਰੇ ਅਹੁਦੇਦਾਰ ਸ਼ਾਮਲ ਸਨ।
0 Comments