ਲਹਿਰਾਗਾਗਾ ਵਿਖੇ ਹੋਈ ਪਾਰਟ ਟਾਇਮ ਇੰਪਲਾਈਜ ਯੂਨੀਅਨ ਦੇ ਪਾਰਟ ਟਾਇਮ ਸਫ਼ਾਈ ਸੇਵਕਾ ਦੀ ਮੀਟਿੰਗ
Post. V news 24
By. Vijay Kumar Raman
ਲਹਿਰਾਗਾਗਾ, 28 ਅਪ੍ਰੈਲ, (ਨਾਨਕ/ਜੋਸ਼ੀ):- ਅੱਜ ਡਾ ਅੰਬੇਡਕਾਰ ਕਰਮਚਾਰੀ ਮਹਾਂਸੰਘ ਦੀ ਪਾਰਟ ਟਾਇਮ ਇੰਪਲਾਈਜ ਯੂਨੀਅਨ ਦੇ ਪਾਰਟ ਟਾਇਮ ਸਫ਼ਾਈ ਸੇਵਕਾ ਦੀ ਮੀਟਿੰਗ ਸਤਪਾਲ ਮੂਨਕ ਦੀ ਰਹਿਨੁਮਾਈ ਵਿਚ ਪਾਵਰਕੌਮ ਦੇ ਸੰਚਾਲਣ ਮੰਡਲ ਦਫ਼ਤਰ ਸਾਹਮਣੇ ਸੈਡ ਵਾਲੇ ਚੌਕ ਤੇ ਲਹਿਰਾ ਵਿਖੇ ਕੀਤੀ ਗਈ ਮੀਟਿੰਗ ਵਿੱਚ ਵੱਖ ਵੱਖ ਗਰਿੱਡਾਂ ਅਤੇ ਦਫਤਰ ਦੇ ਕਾਮੇ ਹਾਜ਼ਰ ਹੋਏ ਇਸ ਮੌਕੇ ਤੇ ਸੂਬਾ ਪ੍ਰਧਾਨ ਸਰਦਾਰਾ ਸਿੰਘ ਗੱਜੂ ਮਾਜਰਾ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਸੂਬਾ ਪ੍ਰਧਾਨ ਨੇ ਕਿਹਾ ਕਿ ਅਸੀ ਡਾ ਜਤਿੰਦਰ ਸਿੰਘ ਮੱਟੂ ਜੀ ਦੀ ਜਥੇਬੰਦੀ ਦੇ ਬੈਨਰ ਹੇਠ ਕੁਝ ਕੁ ਸਮਾਂ ਪਹਿਲਾਂ ਇਕੱਤਰ ਹੋਏ ਸੀ ਅਸੀ ਡਾ ਮੱਟੂ ਜੀ ਦੇ ਮਾਰਗ ਤੇ ਚੱਲਣ ਦਾ ਪ੍ਰਣ ਕਰਕੇ ਆਪਣੇ ਹੱਕ ਹਕੂਕਾ ਨੂੰ ਲੈਣ ਲਈ ਸਘੰਰਸ਼ ਸ਼ੁਰੂ ਕਰ ਦਿੱਤਾ ਪਾਵਰਕੌਮ ਦੀ ਲਹਿਰਾ ਡਵੀਜ਼ਨ ਵਿੱਚ ਪਾਰਟ ਟਾਇਮ ਸਫ਼ਾਈ ਸੇਵਕਾਂ ਦੀਆਂ ਪਿਛਲੇ ਕਾਫੀ ਸਮੇਂ ਪੈਂਡਿੰਗ ਪਈਆ ਹੱਕੀ ਮੰਗਾ ਲਾਗੂ ਕਰਵਾਉਣ ਲਈ ਸੀਨੀਅਰ ਕਾਰਜਕਾਰੀ ਇੰਜੀਨੀਅਰ ਸੰਚਾਲਣ ਮੰਡਲ ਲਹਿਰਾ ਨੂੰ ਇਕ ਮੰਗ ਪੱਤਰ ਦਿੱਤਾ ਇੰਜੀਨੀਅਰ ਸਾਬ ਸ੍ਰ ਕੁਲਰਾਜ ਜੀ ਨੇ ਇਹਨਾ ਮੰਗਾ ਨੂੰ ਬੜੀ ਗੰਭੀਰਤਾ ਵਿੱਚ ਲੈ ਕੇ ਪਾਵਰਕੌਮ ਦੀਆ ਹਦਾਇਤਾ ਤੇ ਉਚ ਅਧਿਕਾਰੀਆਂ ਨਾਲ ਸੰਪਰਕ ਕਰਕੇ ਪਾਰਟ ਟਾਇਮ ਸਫ਼ਾਈ ਸੇਵਕਾਂ ਦੀਆਂ ਮੰਗ ਨੂੰ ਮਨਜ਼ੂਰ ਕਰਵਾ ਲਿਆ ਗਿਆ ਤਾਂ ਅੱਜ ਪਾਰਟ ਟਾਇਮ ਵਰਕਰਾਂ ਦੀ ਪੁਰੀ ਡਟੇਲ ਤਿਆਰ ਕਰਕੇ 1/9/2016/ਤੋਂ ਸੇਮੀ ਸਕਿੱਲਡ ਰੇਟ ਅਤੇ ਬਕਾਇਆ ,ਬੋਨਸ ,ਡੀ ਸੀ ਰੇਟ 46.5 ਪੈਸੇ ਨਾਲ ਤਨਖਾਹ ਬਣਾਕੇ ਇਹ ਲਾਭ ਉਨਾ ਪੀ ਟੀ ਐਸ਼, ਵਰਕਰਾਂ ਨੂੰ ਮਿਲੇਗਾ ਜਿਹੜੇ ਡਵਿਜਨ ਲਹਿਰਾ ਗਾਗਾ ਸ਼ਹਿਰੀ ਤੇ ਦਿਹਾਤੀ ,ਸਬ ਡਵੀਜ਼ਨ ਮੂਨਕ,ਬੰਗਾ, ਅਤੇ ਵੱਖ ਵੱਖ ਗਰਿੱਡਾਂ ਤੇ ਪਾਰਟ ਟਾਇਮਾ ਤੇ ਕੰਮ ਕਰਦੇ ਹਨ ਉਨਾਂ ਨੂੰ ਚੋਥੇ ਮਹੀਨੇ ਦਾ ਪੇ ਰੋਲ਼ ਤਿਆਰ ਤਨਖਾਹ ਦੀ ਅਦਾਇਗੀ ਉਨ੍ਹਾਂ ਦੇ ਖਾਤੇ ਵਿੱਚ ਪਾ ਦਿੱਤੀ ਜਾਵੇਗੀ ਇਸ ਮੌਕੇ ਤੇ ਹਾਜ਼ਰ ਮਿਸਰੋ ਦੇਵੀ ਮਹਿੰਦਰ ਕੌਰ,ਓਮੀ ਕੌਰ, ਸੁਰਜੀਤ ਕੋਰ, ਜਰਨੈਲ ਸਿੰਘ, ਗੁਰਮੇਲ ਸਿੰਘ, ਆਦਿ ਹਾਜ਼ਰ ਸਨ।
0 Comments