ਪਤਨੀ ਗਏ ਸੀ ਪੇਕੇ, ਪਿੱਛੋਂ ਦੁਕਾਨ ’ਚ ਨੌਜਵਾਨ ਨੇ ਫਾਹਾ ਲੇੈ ਕੇ ਕੀਤੀ ਖੁਦਕਸ਼ੀ

ਪਤਨੀ ਗਏ ਸੀ ਪੇਕੇ, ਪਿੱਛੋਂ ਦੁਕਾਨ ’ਚ ਨੌਜਵਾਨ ਨੇ ਫਾਹਾ ਲੇੈ ਕੇ ਕੀਤੀ ਖੁਦਕਸ਼ੀ

Post.   V news 24
    By.   Vijay Kumar Raman
ਜਲੰਧਰ - 9 ਅਪ੍ਰੈਲ (ਗੁਰਦੀਪ ਸਿੰਘ ਹੋਠੀ):- ਜਲੰਧਰ ਦੇ ਪ੍ਰਤਾਪ ਨਗਰ ਇਲਾਕੇ ’ਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇਥੇ ਇਕ ਨੌਜਵਾਨ ਨੇ ਆਪਣੀ ਦੁਕਾਨ ਦੇ ਅੰਦਰ ਹੀ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ। ਮਿ੍ਤਕ ਦੀ ਪਛਾਣ ਜਤਿੰਦਰ ਕੁਮਾਰ ਉਰਫ਼ ਜੱਗੀ ਦੇ ਰੂਪ ’ਚ ਹੋਈ ਹੈ। ਦੱਸਿਆ ਜਾ ਰਿਹਾ ਹੈ ਜੱਗੀ ਮਾਨਸਿਕ ਸਥਿਤੀ ਦੇ ਕਾਰਨ ਠੀਕ ਨਹੀਂ ਸੀ ਅਤੇ ਉਹ ਨਸ਼ਾ ਕਰਨ ਦਾ ਆਦੀ ਸੀ। ਸੂਚਨਾ ਮਿਲਦੇ ਹੀ ਥਾਣਾ ਡਿਵੀਜ਼ਨ ਨੰਬਰ 6 ਦੀ ਪੁਲਸ ਮੌਕੇ ’ਤੇ ਪਹੁੰਚੀ। ਏ. ਐੱਸ. ਆਈ. ਨੇ ਦੱਸਿਆ ਕਿ ਜੈਕੀ ਨਸ਼ਾ ਨਸ਼ਾ ਕਰਨ ਦਾ ਆਦੀ ਸੀ ਅਤੇ ਇਸ ’ਤੇ ਕਈ ਐੱਨ. ਡੀ. ਪੀ. ਐੱਸ. ਦੇ ਮਾਮਲੇ ਵੀ ਦਰਜ ਸਨ। ਫਿਲਹਾਲ ਜੈਕੀ ਦੀ ਪਤਨੀ ਪੇਕੇ ਗਈ ਹੋਈ ਹੈ, ਜਿਸ ਨੂੰ ਇਸ ਸਬੰਧੀ ਸੂਚਨਾ ਦੇ ਦਿੱਤੀ ਗਈ ਹੈ। ਜੈਕੀ ਦੇ ਪਰਿਵਾਰ ਦੇ ਬਿਆਨਾਂ ਦੇ ਆਧਾਰ ’ਤੇ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।

Post a Comment

0 Comments