*ਆਖਰ ਨੂੰ ਤਿੜਕੇ ਘੜੇ ਦੇ ਪਾਣੀ’ ਵਾਗੁੂੰ ਹੀ ਮੁੱਕ ਗਿਆ... ‘ਤਿੜਕੇ ਘੜੇ ਦਾ ਪਾਣੀ’ ਗਾਉਣ ਵਾਲਾ ਪਾਕਿਸਤਾਨੀ ਪੰਜਾਬੀ ਲੋਕ "ਗਾਇਕ ਸ਼ੋਕਤ ਅਲੀ" *
*ਲਹਿੰਦੇ ਪੰਜਾਬ ਦੇ ਵਿੱਚ ਵੀ ਸੰਗੀਤ ਜਗਤ ਵਿੱਚ ਸੋਗ ਦੀ ਲਹਿਰ ਛਾਈ *
*ਦੇਬੀ ਮਖਸੂਸਪੁਰੀ, ਗਾਇਕ ਰਣਜੀਤ ਰਾਣਾ, ਗੀਤਕਾਰ ਬਿੰਦਰ ਬਿਰਕ ਕੈਨੇਡਾ ਨੇ ਭਰੇ ਮਨ ਨਾਲ ਸਾਝੀ ਕੀਤੀ ਦੁੱਖਭਰੀ ਖਬਰ
Post. V news 24
ਜਲੰਧਰ, 2 ਅਪ੍ਰੈਲ (ਗੁਰਦੀਪ ਸਿੰਘ ਹੋਠੀ) ਦੁਨੀਆਂ ਦੇ ਕੋਨੇ - ਕੋਨੇ ਵੱਸਦੇ ਪੰਜਾਬੀ ਗਾਇਕੀ ਨੂੰ ਸੱਚੇ ਦਿਲੋ ਪਿਆਰ ਕਰਨ ਵਾਲੇ ਸਰੋਤਿਆਂ ਦੇ ਨਾਲ - ਨਾਲ ਪੁਰੇ
ਪੰਜਾਬੀ ਸੰਗੀਤ ਜਗਤ ‘ਚ ਸੋਗ ਛਾ ਗਿਆ ਜਦੋ ਚੜ੍ਹਦੇ ਪੰਜਾਬ ਤੋਂ ਪਾਕਿਸਤਾਨੀ ਪੰਜਾਬੀ ਲੋਕ ਗਾਇਕ ਸ਼ੋਕਤ ਅਲੀ ਦੇ ਦਿਹਾਂਤ ਦੀ ਖਬਰ ਮਿਲੀ। ਸ਼ੋਕਤ ਅਲੀ ਪਿੱਛਲੇ ਇਕ ਮਹੀਨੇ ਤੋਂ ਲਾਹੌਰ ਦੇ ਮਿਲਟਰੀ ਹਸਪਤਾਲ ਵਿਚ ਜ਼ੇਰੇ ਇਲਾਜ਼ ਸਨ। 78 ਸਾਲਾ ਸ਼ੋਕਤ ਅਲੀ ਦਾ ਇਲਾਜ ਇੱਕ ਮਿਲਟ੍ਰੀ ਹਸਪਲਾਤ ਵਿਚ ਚੱਲ ਰਿਹਾ ਸੀ।ਪਾਕਿਸਤਾਨੀ ਗਾਇਕ ਸ਼ੌਕਤ ਅਲੀ ਦਾ ਦਿਹਾਂਤ ਹੋ ਗਿਆ ਹੈ। ਸ਼ੌਕਤ ਅਲੀ ਦੀ ਸਿਹਤ ਲੰਬੇ ਸਮੇਂ ਤੋਂ ਖਰਾਬ ਰਹੀ ਸੀ। ਬੀਮਾਰ ਹੋਣ ਤੋਂ ਬਾਅਦ, ਸ਼ੌਕਤ ਅਲੀ ਨੂੰ ਲਾਹੌਰ ਦੇ ਕੰਬਾਈਨਡ ਮਿਲਟਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿਥੇ ਉਸਨੇ ਆਖਰੀ ਸਾਹ ਲਿਆ।
ਜਾਣਕਾਰੀ ਲਈ ਦੱਸ ਦੇਈਏ ਕਿ ਮਸ਼ਹੂਰ ਪਾਕਿਸਤਾਨੀ ਗਾਇਕ ਸ਼ੌਕਤ ਅਲੀ ਦੀ ਸਿਹਤ ਪਿਛਲੇ ਕੁਝ ਮਹੀਨਿਆਂ ਤੋਂ ਕਾਫ਼ੀ ਖ਼ਰਾਬ ਹੋਈ ਹੈ। ਹਾਲ ਹੀ ਵਿੱਚ, ਉਸ ਦਾ ਲੀਵਰ ਟ੍ਰਾਂਸਪਲਾਂਟ ਵੀ ਹੋਇਆ ਸੀ। ਸ਼ੌਕਤ ਅਲੀ ਸ਼ੂਗਰ ਦੇ ਵੀ ਮਰੀਜ਼ ਸਨ ਅਤੇ ਦਿਲ ਦੇ ਬਾਈਪਾਸ ਸਰਜਰੀ ਕਰਵਾ ਚੁੱਕੇ ਸਨ।
ਸ਼ੋਕਤ ਅਲੀ ਨੂੰ ‘ਤਿੜਕੇ ਘੜੇ ਦਾ ਪਾਣੀ’ ਤੇ ‘ਉੱਚੀ ਅੱਡੀ ਤੇ ਸਲੀਪਰ ਵਾਲੀ’ ਜਿਹੇ ਹਿੱਟ ਗਾਣਿਆਂ ਲਈ ਹਮੇਸ਼ਾ ਯਾਦ ਕੀਤਾ ਜਾਵੇਗਾ। ਲਹਿੰਦੇ ਪੰਜਾਬ ਦੇ ਵਿੱਚ ਵੀ ਸੰਗੀਤ ਜਗਤ ਵਿੱਚ ਸੋਗ ਦੀ ਲਹਿਰ ਛਾਈ ਹੈ। ਦੇਬੀ ਮਖਸੂਸਪੁਰੀ, ਗਾਇਕ ਰਣਜੀਤ ਰਾਣਾ, ਫਿਰੋਜ਼ ਖਾਨ, ਗੀਤਕਾਰ ਬਿੰਦਰ ਬਿਰਕ ਕੈਨੇਡਾ, ਗੀਤਕਾਰ ਸੱਤੀ ਖੋਖੇਵਾਲੀਆ, ਬੂਟਾ ਮੂਹੰਮਦ, ਰਾਣੀ ਰਣਦੀਪ, ਮੰਗੀ ਮਾਹਲ, ਗੁਰਲੇਜ਼ ਅਖਤਰ, ਮਾਸਟਰ ਸਲੀਮ, ਸੁੱਚਾ ਰੰਗੀਲਾ, ਮਨਦੀਪ ਮੈਂਡੀ ਅਤੇ ਸੰਗੀਤ ਜਗਤ ਦੀਆਂ ਹੋਰ ਕਈ ਮਹਾਨ ਹਸਤੀਆਂ ਨੇ ਕਿਹਾ ਕਿ ਸ਼ੋਕਤ ਅਲੀ ਦੇ ਜਾਣ ਨਾਲ ਸੰਗੀਤ ਜਗਤ ਨੂੰ ਕਦੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।
0 Comments